ਦੁਸ਼ਮਣ ਦੀਆਂ ਮਿਜ਼ਾਇਲਾਂ ਦਾ ਪਤਾ ਲਾਉਣ ਲਈ ਰੱਖਿਆ ਤੰਤਰ ਮਜ਼ਬੂਤ ਕਰੇਗਾ ਅਮਰੀਕਾ

01/16/2019 11:03:13 PM

ਵਾਸ਼ਿੰਗਟਨ— ਉੱਤਰ ਕੋਰੀਆ ਨਾਲ ਜਾਰੀ ਗੱਲਬਾਤ ਵਿਚਾਲੇ ਕਿਸੇ ਵੀ ਮਿਜ਼ਾਇਲ ਹਮਲੇ ਦਾ ਜਵਾਬ ਦੇਣ ਲਈ ਆਪਣੇ ਘਰੇਲੂ ਤੇ ਵਿਦੇਸ਼ੀ ਰੱਖਿਆ ਤੰਤਰ ਦਾ ਵਿਸਥਾਰ ਕਰਨ 'ਤੇ ਵਿਚਾਰ ਕਰ ਰਿਹਾ ਹੈ। ਇਸ ਦੇ ਤਹਿਤ ਦੁਸ਼ਮਣ ਦੇ ਟਾਰਗੇਟ ਦਾ ਪਤਾ ਲਾਉਣ ਲਈ ਸਪੇਸ 'ਚ ਉਪਗ੍ਰਹਿਆਂ ਦੀ ਇਕ ਲੜੀ ਤਿਆਰ ਕਰਨ 'ਤੇ ਵਿਚਾਰ ਵੀ ਸ਼ਾਮਲ ਹੈ। ਟਰੰਪ ਪ੍ਰਸ਼ਾਸਨ ਆਪਣੇ ਇਸ ਪ੍ਰਸਤਾਵ 'ਤੇ ਕਿੰਨਾ ਅੱਗੇ ਵਧ ਸਕੇਗਾ ਇਹ ਵੀਰਵਾਰ ਨੂੰ ਮਿਜ਼ਾਇਲਾਂ ਦੀ ਸਮੀਖਿਆ 'ਤੇ ਹੋਣ ਵਾਲੀ ਪੈਂਟਾਗਨ ਦੀ ਬੈਠਕ ਦੇ ਨਤੀਜੇ ਕਾਂਗਰਸ 'ਚ ਰੱਖੇ ਜਾਣ ਤੋਂ ਬਾਅਦ ਹੀ ਤੈਅ ਕੀਤਾ ਜਾ ਸਕੇਗਾ।

ਪਿਛਲੇ ਸਾਲ ਵੀ ਇਹ ਪ੍ਰਸਤਾਵ ਰੱਖਿਆ ਜਾਣਾ ਸੀ, ਜਿਸ ਨੂੰ ਬਿਨਾਂ ਕਾਰਨ ਦੱਸੇ ਟਾਲ ਦਿੱਤਾ ਗਿਆ। ਇਸ ਵਾਰ ਪ੍ਰਮਾਣੂ ਹਥਿਆਰਾਂ ਦਾ ਤਿਆਗ ਕਰਵਾਉਣ ਲਈ ਉੱਤਰ ਕੋਰੀਆ ਨੂੰ ਰਜ਼ਾਮੰਦ ਕਰਾਉਣ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਕੋਸ਼ਿਸ਼ਾਂ ਦੇ ਵਿਚਾਲੇ ਇਹ ਪ੍ਰਸਤਾਵ ਰੱਖਿਆ ਜਾਣਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਅਮਰੀਕਾ ਤੇ ਉੱਤਰ ਕੋਰੀਆ ਵਿਚਾਲੇ ਗੱਲਬਾਤ 'ਤੇ ਅਸਰ ਪੈ ਸਕਦਾ ਹੈ। ਟਰੰਪ ਦੀ ਕੋਸ਼ਿਸ਼ ਹੈ ਕਿ ਅਜਿਹਾ ਰੱਖਿਆ ਤੰਤਰ ਵਿਕਸਿਤ ਕੀਤਾ ਜਾਵੇ ਜਿਸ ਨਾਲ ਕਿਸੇ ਮਿਜ਼ਾਇਲ ਨੂੰ ਛੱਡੇ ਜਾਣ ਤੋਂ ਪਹਿਲਾਂ ਜਾਂ ਛੱਡਣ ਤੋਂ ਕੁਝ ਮਿੰਟ ਬਾਅਦ ਤੱਕ ਉਸ ਨੂੰ ਰੋਕਿਆ ਜਾ ਸਕੇਗਾ।

Baljit Singh

This news is Content Editor Baljit Singh