'ਅਮਰੀਕਾ ਦੇ ਦੁਸ਼ਮਣਾਂ ਨੂੰ ਨਹੀਂ ਕਰਾਂਗੇ ਮੁਆਫ਼, ਇਸਲਾਮਿਕ ਅੱਤਵਾਦ 'ਤੇ ਐਕਸ਼ਨ ਜਾਰੀ ਰਹੇਗਾ'

01/10/2020 9:02:49 AM

ਵਾਸ਼ਿੰਗਟਨ — ਈਰਾਨ ਨਾਲ ਲਗਾਤਾਰ ਵਧ ਰਹੇ ਤਣਾਅ ਵਿਚਕਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਖੁੱਲ੍ਹੀ ਚੁਣੌਤੀ ਦਿੱਤੀ ਹੈ। ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜਦੋਂ ਤੱਕ ਮੈਂ ਰਾਸ਼ਟਰਪਤੀ ਹਾਂ ਉਸ ਸਮੇਂ ਤੱਕ ਅਮਰੀਕਾ ਦੇ ਦੁਸ਼ਮਣਾਂ ਖਿਲਾਫ ਕਾਰਵਾਈ 'ਚ ਕੋਈ ਹਿਚਕਿਚਾਹਟ ਨਹੀਂ ਹੋਵੇਗੀ। ਅਮਰੀਕਾ ਦੇ ਰਾਸ਼ਟਰਪਤੀ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਉਨ੍ਹਾਂ ਦੇ ਪਿਛਲੇ ਰਾਸ਼ਟਰ ਦੇ ਸੰਬੋਧਨ ਨੂੰ ਕਿਸੇ ਦੂਜੇ ਹਮਲੇ ਤੋਂ ਪਿੱਛੇ ਹਟਣ ਨਾਲ ਜੋੜਿਆ ਜਾ ਰਿਹਾ ਹੈ।

 

 

ਸ਼ੁੱਕਰਵਾਰ ਨੂੰ ਅੋਹਿਓ 'ਚ ਇਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਡੋਨਾਲਡ ਟਰੰਪ ਨੇ ਆਪਣੇ ਸਮਰਥਕਾਂ ਸਾਹਮਣੇ ਵੱਡਾ ਬਿਆਨ ਦਿੱਤਾ। ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਦੇ ਦੁਸ਼ਮਣਾਂ ਦੇ ਖਿਲਾਫ ਕੋਈ ਵੀ ਐਕਸ਼ਨ ਲੈਣ ਤੋਂ ਅਸੀਂ ਕਦੇ ਨਹੀਂ ਹਿਚਕਾਗੇਂ, ਅਸੀਂ ਕਦੇ ਵੀ ਕੱਟੜਵਾਦੀ ਇਸਲਾਮਿਕ ਅੱਤਵਾਦ ਦੇ ਖਿਲਾਫ ਐਕਸ਼ਨ ਲੈਣਾ ਬੰਦ ਨਹੀਂ ਕਰਾਂਗੇ।

ਅਮਰੀਕੀ ਰਾਸ਼ਟਰਪਤੀ ਨੇ ਇਥੋਂ ਤੱਕ ਕਿਹਾ ਕਿ ਹੁਣ ਤੱਕ ਅਸੀਂ ਦੂਜੇ ਦੇਸ਼ਾਂ ਨੂੰ ਬਣਾਉਂਦੇ ਸੀ, ਪਰ ਹੁਣ ਸਮਾਂ ਆ ਗਿਆ ਹੈ ਕਿ ਆਪਣਾ ਦੇਸ਼ ਖੜ੍ਹਾ ਕੀਤਾ ਜਾਏ। ਉਨ੍ਹਾਂ ਨੇ ਆਪਣੀ ਵਿਰੋਧੀ ਪਾਰਟੀ ਡੈਮੋਕ੍ਰੇਟਸ 'ਤੇ ਵੀ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਵਿਰੋਧੀ ਪਾਰਟੀ ਅੱਜ ਹਾਈ ਟੈਕਸ, ਖੁੱਲ੍ਹੇ ਬਾਰਡਰ, ਕ੍ਰਾਈਮ ਨੂੰ ਵਾਧਾ ਦੇਣ ਦਾ ਕੰਮ ਕਰਨਾ ਚਾਹੁੰਦੀ ਹੈ। 

ਮਹੱਤਵਪੂਰਣ ਗੱਲ ਇਹ ਹੈ ਕਿ ਇਰਾਕ ਦੇ ਇਰਾਕ ਦੇ ਅਮਰੀਕੀ ਹਵਾਈ ਅੱਡੇ 'ਤੇ ਹੋਏ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚ ਤਣਾਅ ਸਿਖਰ' ਤੇ ਹੈ। ਪਹਿਲਾਂ ਅਮਰੀਕਾ ਨੇ ਈਰਾਨ ਦੇ ਕਮਾਂਡਰ ਕਾਸੀਮ ਸੁਲੇਮਾਨੀ ਨੂੰ ਮਾਰਿਆ ਅਤੇ ਉਸ ਤੋਂ ਬਾਅਦ ਈਰਾਨ ਬਦਲਾ ਲੈਣ ਵਿਚ ਲੱਗਾ ਹੋਇਆ ਹੈ। ਈਰਾਨ ਨੇ ਪਹਿਲਾਂ 22 ਬੈਲਿਸਟਿਕ ਮਿਜ਼ਾਈਲਾਂ ਚਲਾਈਆਂ ਅਤੇ ਫਿਰ ਬਗਦਾਦ ਵਿਚ ਅਮਰੀਕੀ ਦੂਤਾਵਾਸ ਦੇ ਕੋਲ ਲਗਾਤਾਰ ਰਾਕੇਟ ਦਾਗ ਰਿਹਾ ਹੈ।

ਸੁਲੇਮਾਨੀ ਨੂੰ ਮਾਰਨਾ ਜ਼ਰੂਰੀ ਸੀ 

ਅਮਰੀਕਾ ਨੇ ਕਿਹਾ ਹੈ ਕਿ ਉਹ ਬਿਨਾਂ ਕਿਸੇ ਸਖਤ ਸ਼ਰਤ ਦੇ ਈਰਾਨ ਨਾਲ ਗੱਲਬਾਤ ਲਈ ਤਿਆਰ ਹੈ। ਸੰਯੁਕਤ ਰਾਸ਼ਟਰ ਨੂੰ ਲਿਖੇ ਪੱਤਰ ਵਿਚ ਅਮਰੀਕਾ ਨੇ ਕਿਹਾ ਕਿ ਈਰਾਨ ਦੇ ਟਾਪ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਦੀ ਹੱਤਿਆ ਸਵੈ-ਰੱਖਿਆ ਲਈ ਚੁੱਕਿਆ ਕਦਮ ਸੀ। ਅਮਰੀਕਾ ਨੇ ਆਪਣੀ ਸਫਾਈ 'ਚ ਸਪੱਸ਼ਟ ਕਿਹਾ ਹੈ ਕਿ ਸੁਲੇਮਾਨੀ ਦੀ ਹੱਤਿਆ ਮੱਧ-ਪੂਰਬ 'ਚ ਅਮਰੀਕੀ ਨਾਗਰਿਕਾਂ ਅਤੇ ਹਿੱਤਾ ਦੀ ਰੱਖਿਆ ਲਈ ਲਾਜ਼ਮੀ ਸੀ।