ਸ਼੍ਰੀਲੰਕਾ ''ਚ ਹੋ ਸਕਦੇ ਹਨ ਹੋਰ ਅੱਤਵਾਦੀ ਹਮਲੇ, ਅਮਰੀਕਾ ਨੇ ਜਾਰੀ ਕੀਤੀ ਚਿਤਾਵਨੀ

04/30/2019 7:26:45 PM

ਕੋਲੰਬੋ— ਅਮਰੀਕਾ ਨੇ ਆਗਾਹ ਕੀਤਾ ਹੈ ਕਿ ਸ਼੍ਰੀਲੰਕਾ 'ਚ ਅੱਤਵਾਦੀ ਖਤਰਾ ਅਜੇ ਵੀ ਬਣਿਆ ਹੋਇਆ ਹੈ ਕਿਉਂਕਿ ਈਸਟਰ 'ਤੇ ਆਤਮਘਾਤੀ ਹਮਲੇ ਕਰਨ ਵਾਲੇ ਸੰਗਠਨ ਦੇ ਮੈਂਬਰ ਅਜੇ ਵੀ ਵੱਡੇ ਪੈਮਾਨੇ 'ਤੇ ਸਰਗਰਮ ਹਨ। ਅਮਰੀਕੀ ਦੂਤਘਰ ਨੇ ਇਥੇ ਕਿਹਾ ਕਿ ਸ਼੍ਰੀਲੰਕਾਈ ਸਰਕਾਰ ਦੀ ਅਪੀਲ 'ਤੇ ਅਮਰੀਕਾ ਦੇ ਸੁਰੱਖਿਆ ਮਾਹਰ ਹਾਲ ਦੇ ਹਮਲਿਆਂ ਦੇ ਸਬੰਧ 'ਚ ਵਿਸ਼ੇਸ਼ ਟੀਚਿਆਂ ਨੂੰ ਪੂਰਾ ਕਰਨ ਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ 'ਤੇ ਆਪਣੇ ਸ਼੍ਰੀਲੰਕਾਈ ਸਾਂਝੀਦਾਰਾਂ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਨ। 

ਕੋਲੰਬੋ 'ਚ ਅਮਰੀਕੀ ਦੂਤਘਰ ਦੀ ਬੁਲਾਰਨ ਨੈਂਸੀ ਵਾਨਹੋਰਨ ਨੇ ਕਿਹਾ ਕਿ ਅਮਰੀਕਾ ਦਾ ਮੰਨਣਾ ਹੈ ਕਿ ਈਸਟਰ 'ਤੇ ਅੱਤਵਾਦੀ ਹਮਲੇ ਕਰਨ ਵਾਲੇ ਸਮੂਹ ਦੇ ਮੈਂਬਰ ਅਜੇ ਵੀ ਵੱਡੇ ਪੈਮਾਨੇ 'ਤੇ ਸਰਗਰਮ ਹਨ। ਬੁਲਾਰਨ ਨੇ ਕੋਲੰਬੋ ਗਜਟ ਨੂੰ ਕਿਹਾ ਕਿ ਜਿਵੇਂ ਕਿ ਅਮਰੀਕੀ ਰਾਜਦੂਤ ਏਲੇਨਾ ਟੈਪਲਿਟਜ ਨੇ ਪਹਿਲਾਂ ਕਿਹਾ ਤੇ ਜਿਵੇਂ ਕਿ ਸਾਡੀ ਯਾਤਰਾ ਸਲਾਹ ਤੋਂ ਪਤਾ ਲੱਗਦਾ ਹੈ ਕਿ ਇਸ ਹਮਲੇ ਦੇ ਪਿੱਛੇ ਸਥਾਨਕ ਅੱਤਵਾਦੀ ਇਸਲਾਮਿਕ ਸਮੂਹ ਨੈਸ਼ਨਲ ਤੌਹੀਦ ਜਮਾਤ ਦਾ ਹੱਥ ਹੈ। ਹਾਲਾਂਕਿ ਐੱਨ.ਟੀ.ਜੇ. ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਦਾਰੀ ਨਹੀਂ ਲਈ ਹੈ। ਉਨ੍ਹਾਂ ਹਮਲਿਆਂ 'ਚ 350 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਹੈ ਤੇ 500 ਤੋਂ ਵਧੇਰੇ ਲੋਕ ਜ਼ਖਮੀ ਹੋਏ ਹਨ।

ਇਸਲਾਮਿਕ ਸਟੇਟ ਅੱਤਵਾਦੀ ਸੰਗਠਨ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਉਸ ਨੇ ਹਮਲੇ ਕੀਤੇ ਹਨ ਤੇ ਉਸ ਨੇ ਹਮਲਾਵਰਾਂ ਦੀ ਵੀਡੀਓ ਜਾਰੀ ਕੀਤੀ ਸੀ। ਟੈਪਲਿਟਜ ਨੇ ਕਿਹਾ ਕਿ ਹਮਲੇ ਕੁਝ ਲੋਕਾਂ ਦਾ ਕੰਮ ਹੈ ਨਾ ਕਿ ਸਮੂਹ ਦਾ। ਸ਼੍ਰੀਲੰਕਾ 'ਚ ਸਾਰੇ ਧਰਮਾਂ ਦੇ ਲੋਕਾਂ ਨੇ ਇਕੱਠੇ ਮਿਲ ਕੇ ਇਨ੍ਹਾਂ ਹਮਲਿਆਂ ਦੀ ਨਿੰਦਾ ਕੀਤੀ ਹੈ। ਏਕਤਾ ਅੱਤਵਾਦ ਦਾ ਮੂੰਹਤੋੜ ਜਵਾਬ ਹੈ। ਸ਼੍ਰੀਲੰਕਾ ਦੇ ਵਿਦੇਸ਼ ਮੰਤਰਾਲੇ ਦੇ ਮੁਤਾਬਕ ਈਸਟਰ ਹਮਲੇ 'ਚ ਮਾਰੇ ਗਏ 42 ਵਿਦੇਸ਼ੀ ਨਾਗਰਿਕਾਂ 'ਚ ਇਕ ਵਿਅਕਤੀ ਦੇ ਕੋਲ ਅਮਰੀਕੀ ਨਾਗਰਿਕਤਾ ਸੀ ਤੇ ਦੋਵਾਂ ਲੋਕਾਂ ਦੇ ਕੋਲ ਅਮਰੀਕਾ ਤੇ ਬ੍ਰਿਟੇਨ ਦੀ ਨਾਗਰਿਕਤਾ ਸੀ।

Baljit Singh

This news is Content Editor Baljit Singh