ਪਾਕਿ 'ਚ ਦਹਿਸ਼ਤਗਰਦੀ ਕਾਰਣ ਆਪਣੇ ਨਾਗਰਿਕਾਂ ਲਈ ਚਿੰਤਤ ਅਮਰੀਕਾ ਨੇ ਜਾਰੀ ਕੀਤੀ ਚਿਤਾਵਨੀ

09/19/2020 11:41:16 PM

ਇਸਲਾਮਾਬਾਦ: ਅਮਰੀਕੀ ਦੂਤਘਰ ਨੇ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ ਦਹਿਸ਼ਤਗਰਦੀ ਨੂੰ ਦੇਖਦਿਆਂ ਅਮਰੀਕੀ ਨਾਗਰਿਕਾਂ ਲਈ ਚਿਤਾਵਨੀ ਜਾਰੀ ਕੀਤੀ ਹੈ, ਜੋ ਪਾਕਿਸਤਾਨ ਘੁੰਮਣ ਜਾਂ ਕਿਸੇ ਹੋਰ ਕੰਮ ਲਈ ਗਏ ਹਨ। ਇਸ ਦੀ ਜਾਣਕਾਰੀ ਡਾਨ ਨਿਊਜ਼ ਚੈਨਲ ਵਲੋਂ ਦਿੱਤੀ ਗਈ ਹੈ।

ਅਮਰੀਕੀ ਦੂਤਾਵਾਸ ਨੇ ਇਕ ਅਲਰਟ ਜਾਰੀ ਕਰਦਿਆਂ ਰਾਜਧਾਨੀ ਵਿਚ ਰਹਿੰਦੇ ਅਮਰੀਕੀ ਨਾਗਰਿਕਾਂ ਨੂੰ ਸਲਾਹ ਦਿੱਤੀ ਕਿ ਸ਼ਹਿਰ ਵਿਚ ਗੁੰਡਾਗਰਦੀ, ਹਥਿਆਰਬੰਦ ਡਕੈਤੀਆਂ ਅਤੇ ਮੋਬਾਈਲ ਫੋਨ, ਪਰਸ ਅਤੇ ਆਟੋਮੋਬਾਈਲ ਚੋਰੀ ਦੀਆਂ ਘਟਨਾਵਾਂ ਵਧੇਰੇ ਵਾਪਰ ਰਹੀਆਂ ਹਨ। ਆਪਣੀ ਵੈੱਬਸਾਈਟ 'ਤੇ ਅਲਰਟ ਵਿਚ ਕਿਹਾ ਗਿਆ ਹੈ ਕਿ ਯੂ.ਐੱਸ. ਅੰਬੈਸੀ ਨੂੰ ਇਸਲਾਮਾਬਾਦ ਵਿਚ ਹਾਲ ਵਿਚ ਸੜਕਾਂ 'ਤੇ ਹੋ ਰਹੇ ਅਪਰਾਧਾਂ ਦੀਆਂ ਖਬਰਾਂ ਮਿਲ ਰਹੀਆਂ ਹਨ। ਇਸ ਤਰ੍ਹਾਂ ਦੀਆਂ ਜ਼ਿਆਦਾਤਰ ਘਟਨਾਵਾਂ ਜੀ-6, ਐੱਫ-6, ਐੱਫ-7, ਐੱਫ-10, ਆਈ-9 ਅਤੇ ਆਈ-10 ਸੈਕਟਰਾਂ ਵਿਚ ਵਾਪਰੀਆਂ ਹਨ।

ਇਸ ਵਿਚ ਕਿਹਾ ਗਿਆ ਹੈ ਕਿ ਅਮਰੀਕੀ ਨਾਗਰਿਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਜੇਕਰ ਕਿਸੇ ਨਾਲ ਵੀ ਅਜਿਹੀ ਕੋਈ ਘਟਨਾ ਵਾਪਰੀ ਹੈ ਤਾਂ ਉਹ ਤੁਰੰਤ ਪੁਲਸ ਨੂੰ ਸੰਪਰਕ ਕਰੇ। ਇਨ੍ਹਾਂ ਸੈਕਟਰਾਂ ਵਿਚ ਘੁੰਮ ਰਹੇ ਅਮਰੀਕੀ ਨਾਗਰਿਕਾਂ ਨੂੰ, ਖਾਸਕਰਕੇ ਬਾਜ਼ਾਰਾਂ ਵਿਚ ਸਾਵਧਾਨੀ ਵਰਤਣ ਦੀ ਲੋੜ ਹੈ। ਦੂਤਾਵਾਸ ਨੇ ਅਮਰੀਕੀ ਨਾਗਰਿਕਾਂ ਨੂੰ ਕਿਹਾ ਕਿ ਉਹ ਆਪਣੇ ਕੀਮਤੀ ਸਮਾਨ ਨੂੰ ਲੁਕਾ ਕੇ ਰੱਖਣ, ਜਿਵੇਂ ਕਿ ਪੈਸੇ, ਮਹਿੰਗਾ ਸਮਾਨ, ਘੜੀਆਂ ਤੇ ਬੈਂਕ ਸਬੰਧੀ ਦਸਤਾਵੇਜ਼। ਇਸ ਤੋਂ ਇਵਾਲਾ ਸੁਰੱਖਿਆ ਸਬੰਧੀ ਜਾਰੀ ਹੋ ਰਹੀਆਂ ਐਡਵਾਈਜ਼ਰੀਆਂ ਨੂੰ ਲੈ ਕੇ ਗੰਭੀਰਤਾ ਵਰਤੀ ਜਾਵੇ।

Baljit Singh

This news is Content Editor Baljit Singh