''ਜੰਗ ਹੋਈ ਤਾਂ ਬਿਨਾਂ ਆਰਮੀ ਵਰਤਿਆਂ ਕਰਾਂਗੇ ਛੇਤੀ ਨਬੇੜਾ''

06/26/2019 9:03:02 PM

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਅਮਰੀਕਾ ਈਰਾਨ ਦੇ ਨਾਲ ਯੁੱਧ ਨਹੀਂ ਕਰੇਗਾ। ਜੇਕਰ ਉਹ ਜੰਗ 'ਚ ਗਿਆ ਤਾਂ ਜ਼ਬਰਦਸਤ ਤਾਕਤ ਦੀ ਵਰਤੋਂ ਕਰੇਗਾ। ਫਾਕਸ ਜ਼ਿਨਸ ਨਿਊਜ਼ ਦੇ ਇੰਟਰਵਿਊ ਦੌਰਾਨ ਟਰੰਪ ਨੇ ਅਮਰੀਕਾ ਵਲੋਂ ਈਰਾਨ ਦੇ ਨਾਲ ਜੰਗ ਕਰਨ ਦੇ ਬਾਰੇ 'ਚ ਸਵਾਲ ਦਾ ਜਵਾਬ ਦਿੱਤਾ ਸੀ।

ਟਰੰਪ ਨੇ ਦੋਵਾਂ ਦੇਸ਼ਾਂ ਦੇ ਵਿਚਾਲੇ ਤਣਾਅ ਦੇ ਵਿਚਾਕਾਰ ਕਿਹਾ ਕਿ ਮੈਨੂੰ ਉਮੀਦ ਹੈ ਕਿ ਅਮਰੀਕਾ ਈਰਾਨ ਦੇ ਨਾਲ ਜੰਗ ਨਹੀਂ ਕਰੇਗਾ ਪਰ ਜੇਕਰ ਜੰਗ ਹੁੰਦੀ ਹੈ ਤਾਂ ਅਮਰੀਕਾ ਬਹੁਤ ਹੀ ਮਜ਼ਬੂਤ ਸਥਿਤੀ 'ਚ ਹੈ। ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਜੰਗ ਲੰਬੀ ਨਹੀਂ ਚੱਲੇਗੀ। ਮੈਂ ਆਰਮੀ ਦੀ ਗੱਲ ਨਹੀਂ ਕਰ ਰਿਹਾ ਹਾਂ।

Baljit Singh

This news is Content Editor Baljit Singh