ਅਮਰੀਕਾ ਵੀਜ਼ਾ ਧੋਖਾਧੜੀ ਮਾਮਲੇ ''ਚ ਚੀਨੀ ਖੋਜਕਰਤਾ ਨੂੰ ਲਿਆ ਗਿਆ ਹਿਰਾਸਤ ''ਚ

07/25/2020 4:16:44 PM

ਸਾਨ ਫਰਾਂਸਿਸਕੋ (ਭਾਸ਼ਾ) : ਚੀਨ ਦੀ ਇਕ ਖੋਜਕਰਤਾ ਨੂੰ ਚੀਨੀ ਫੌਜ ਨਾਲ ਸਬੰਧਾਂ ਦੀ ਜਾਣਕਾਰੀ ਵੀਜ਼ਾ ਅਰਜ਼ੀ ਵਿਚ ਨਾ ਦੇਣ ਦੇ ਦੋਸ਼ ਵਿਚ ਉੱਤਰੀ ਕੈਲੀਫੋਰਨੀਆ ਦੀ ਜੇਲ੍ਹ ਵਿਚ ਬੰਦ ਕੀਤਾ ਗਿਆ ਹੈ ਅਤੇ ਉਸ ਨੂੰ ਸੋਮਵਾਰ ਨੂੰ ਸੰਘੀ ਅਦਾਲਤ ਵਿਚ ਪੇਸ਼ ਕੀਤਾ ਜਾ ਸਕਦਾ ਹੈ। ਸੈਕਰਾਮੈਂਟੋ ਕਾਊਂਟੀ ਜੇਲ੍ਹ ਦੇ ਰਿਕਾਰਡ ਅਨੁਸਾਰ ਜੁਆਨ ਤਾਂਗ (37) ਨੂੰ ਅਮਰੀਕੀ ਮਾਰਸ਼ਲ ਸੇਵਾ ਨੇ ਗ੍ਰਿਫਤਾਰ ਕੀਤਾ ਹੈ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਕੀ ਉਸ ਕੋਲ ਕੋਈ ਵਕੀਲ ਹੈ ਜੋ ਉਸ ਵੱਲੋਂ ਬਿਆਨ ਦੇ ਸਕੇ।


ਨਿਆਂ ਮੰਤਰਾਲਾ ਨੇ ਵੀਰਵਾਰ ਨੂੰ ਤਾਂਗ ਅਤੇ ਅਮਰੀਕਾ ਵਿਚ ਰਹਿ ਰਹੇ 3 ਹੋਰ ਮਾਹਰਾਂ ਖ਼ਿਲਾਫ ਦੋਸ਼ਾਂ ਦੀ ਘੋਸ਼ਣਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਚੀਨ ਦੀ ਪੀਪੁਲਸ ਲਿਬਰੇਸ਼ਨ ਆਰਮੀ ਦੇ ਮੈਂਬਰ ਦੇ ਆਪਣੇ ਦਰਜੇ ਨੂੰ ਲੁਕਾਇਆ। ਸਾਰਿਆਂ 'ਤੇ ਵੀਜ਼ਾ ਧੋਖਾਧੜੀ ਦੇ ਦੋਸ਼ ਲਗਾਏ ਗਏ ਹਨ। ਤਾਂਗ ਦੀ ਗ੍ਰਿਫਤਾਰੀ ਚਾਰਾਂ ਵਿਚ ਸਭ ਤੋਂ ਬਾਅਦ ਵਿਚ ਹੋਈ ਹੈ। ਇਸ ਤੋਂ ਪਹਿਲਾਂ ਨਿਆਂ ਮੰਤਰਾਲਾ ਨੇ ਸਾਨ ਫਰਾਂਸਿਸਕੋ ਵਿਚ ਚੀਨ ਦੇ ਵਣਜ ਦੂਤਘਰ 'ਤੇ ਇਕ ਭਗੋੜੇ ਨੂੰ ਸ਼ਰਨ ਦੇਣ ਦਾ ਦੋਸ਼ ਲਗਾਇਆ ਸੀ। ਇਸ ਸੰਬੰਧ ਵਿਚ ਜਾਣਕਾਰੀ ਪਾਉਣ ਲਈ ਮਹਾ ਵਾਣਜ ਦੂਤਘਰ ਨੂੰ ਕੀਤੀ ਗਈ ਈ-ਮੇਲ ਅਤੇ ਫੇਸਬੁੱਕ ਸੰਦੇਸ਼ ਦਾ ਕੋਈ ਜਵਾਬ ਨਹੀਂ ਮਿਲਿਆ।


ਨਿਆਂ ਮੰਤਰਾਲਾ ਨੇ ਕਿਹਾ ਕਿ ਤਾਂਗ ਨੇ ਕੈਲੀਫੋਰਨੀਆ ਯੂਨੀਵਰਸਿਟੀ ਵਿਚ ਕੰਮ ਕਰਣ ਦੀ ਯੋਜਨਾ ਲਈ ਪਿਛਲੇ ਸਾਲ ਅਕਤੂਬਰ ਵਿਚ ਜੋ ਵੀਜ਼ਾ ਅਰਜ਼ੀ ਦਿੱਤੀ ਸੀ ਉਸ ਵਿਚ ਫੌਜ ਨਾਲ ਆਪਣੇ ਸਬੰਧਾਂ ਦੇ ਬਾਰੇ ਵਿਚ ਝੂਠ ਬੋਲਿਆ ਸੀ ਅਤੇ ਇਸ ਦੇ ਕਈ ਮਹੀਨੀਆਂ ਬਾਅਦ ਐੱਫ.ਬੀ.ਆਈ. ਇੰਟਰਵਿਊ ਵਿਚ ਵੀ ਇਸ ਬਾਰੇ ਵਿਚ ਝੂਠ ਬੋਲਿਆ। ਏਜੰਟ ਨੂੰ ਤਾਂਗ ਦੀਆਂ ਤਸਵੀਰਾਂ ਮਿਲੀਆਂ ਹਨ, ਜਿਸ ਵਿਚ ਉਹ ਫੌਜ ਦੀ ਵਰਦੀ ਵਿਚ ਹੈ ਅਤੇ ਚੀਨ ਵਿਚ ਲੇਖਾਂ ਦੀ ਸਮੀਖਿਆ ਵਿਚ ਫੌਜ ਨਾਲ ਉਸ ਦੇ ਸਬੰਧਾਂ ਦਾ ਪਤਾ ਲੱਗਾ ਹੈ।

cherry

This news is Content Editor cherry