ਅਮਰੀਕਾ ਨੇ 2022 ''ਚ ਮਨੁੱਖੀ ਸਹਾਇਤਾ ਦੇ ਰੂਪ ''ਚ ਪਾਕਿ ਨੂੰ ਦਿੱਤੀ 6 ਕਰੋੜ ਡਾਲਰ ਦੀ ਮਦਦ

01/06/2023 4:25:37 PM

ਇਸਲਾਮਾਬਾਦ (ਭਾਸ਼ਾ)- ਅਮਰੀਕਾ ਨੇ ਪਾਕਿਸਤਾਨ ਵਿੱਚ ਰਹਿ ਰਹੇ ਅਫਗਾਨ ਸ਼ਰਨਾਰਥੀਆਂ ਅਤੇ ਪਾਕਿਸਤਾਨੀ ਮੇਜ਼ਬਾਨ ਭਾਈਚਾਰਿਆਂ ਲਈ ਮਨੁੱਖੀ ਸਹਾਇਤਾ ਦੇ ਰੂਪ ਵਿਚ 2022 ਦੌਰਾਨ 6 ਕਰੋੜ ਡਾਲਰ ਦੀ ਰਾਸ਼ੀ ਪ੍ਰਦਾਨ ਕੀਤੀ ਹੈ। ਅਮਰੀਕੀ ਰਾਜਦੂਤ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸਲਾਮਾਬਾਦ ਸਥਿਤ ਅਮਰੀਕੀ ਦੂਤਘਰ ਨੇ ਅਮਰੀਕੀ ਰਾਜਦੂਤ ਡੋਨਾਲਡ ਬਲੌਮ ਦਾ ਹਵਾਲਾ ਦਿੰਦੇ ਹੋਏ ਇਕ ਬਿਆਨ ਵਿਚ ਕਿਹਾ ਕਿ ਅਮਰੀਕਾ ਨੇ ਇਕੱਲੇ ਵਿੱਤੀ ਸਾਲ 2022 ਵਿਚ ਸ਼ਰਨਾਰਥੀਆਂ ਅਤੇ ਮੇਜ਼ਬਾਨ ਭਾਈਚਾਰਿਆਂ ਨੂੰ ਲਗਭਗ 6 ਕਰੋੜ ਅਮਰੀਕੀ ਡਾਲਰ (13 ਅਰਬ ਪਾਕਿਸਤਾਨੀ ਰੁਪਇਆਂ ਤੋਂ ਜ਼ਿਆਦਾ) ਦੀ ਸਹਾਇਤਾ ਪ੍ਰਦਾਨ ਕੀਤੀ ਹੈ।"

ਬਲੌਮ ਨੇ ਇਹ ਵੀ ਕਿਹਾ ਕਿ ਅਮਰੀਕਾ ਨੇ 2002 ਤੋਂ ਅਫਗਾਨ ਸ਼ਰਨਾਰਥੀਆਂ ਲਈ 2 ਅਰਬ 73 ਕਰੋੜ ਅਮਰੀਕੀ ਡਾਲਰ (ਲਗਭਗ 62 ਅਰਬ ਪਾਕਿਸਤਾਨੀ ਰੁਪਏ) ਤੋਂ ਵੱਧ ਦੀ ਸਹਾਇਤਾ ਪ੍ਰਦਾਨ ਕੀਤੀ ਹੈ। ਉਨ੍ਹਾਂ ਨੇ 4 ਦਹਾਕਿਆਂ ਤੋਂ ਵੱਧ ਸਮੇਂ ਤੱਕ ਅਫਗਾਨ ਸ਼ਰਨਾਰਥੀਆਂ ਦੀ ਖੁੱਲ੍ਹੇ ਦਿਲ ਨਾਲ ਮੇਜ਼ਬਾਨੀ ਕਰਨ ਲਈ ਪਾਕਿਸਤਾਨ ਦਾ ਧੰਨਵਾਦ ਕੀਤਾ। ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਅਮਰੀਕੀ ਸਹਾਇਤਾ ਨਾਲ ਖੈਬਰ ਪਖਤੂਨਖਵਾ ਅਤੇ ਬਲੋਚਿਸਤਾਨ ਦੇ ਸਕੂਲਾਂ ਵਿਚ ਦਾਖ਼ਲਾ ਲੈਣ ਵਾਲੇ ਅਫਗਾਨ ਅਤੇ ਪਾਕਿਸਤਾਨੀ ਬੱਚਿਆਂ ਦੀ ਗਿਣਤੀ ਵਧ ਰਹੀ ਹੈ।

cherry

This news is Content Editor cherry