ਅਮਰੀਕਾ ਨੇ ਫਿਰ ਵਧਾਇਆ ਯੂਕਰੇਨ ਵੱਲ ਮਦਦ ਦਾ ਹੱਥ, ਭੇਜੇਗਾ 400 ਮਿਲੀਅਨ ਦੀ ਫੌਜੀ ਸਹਾਇਤਾ

11/11/2022 2:17:00 AM

ਵਾਸ਼ਿੰਗਟਨ (ਏ. ਪੀ.) : ਅਮਰੀਕਾ ਦੇ ਕਈ ਅਧਿਕਾਰੀਆਂ ਨੇ ਵੀਰਵਾਰ ਨੂੰ ਕਿਹਾ ਕਿ ਅਮਰੀਕਾ ਯੂਕਰੇਨ ਨੂੰ 400 ਮਿਲੀਅਨ ਡਾਲਰ ਦੀ ਫੌਜੀ ਸਹਾਇਤਾ ਭੇਜੇਗਾ। ਅਧਿਕਾਰੀਆਂ ਮੁਤਾਬਕ ਸਹਾਇਤਾ ਪੈਕੇਜ 'ਚ ਵੱਡੀ ਮਾਤਰਾ 'ਚ ਗੋਲਾ ਬਾਰੂਦ ਅਤੇ ਪਹਿਲੀ ਵਾਰ ਐਵੇਂਜਰ ਏਅਰ ਡਿਫੈਂਸ ਸਿਸਟਮ ਸ਼ਾਮਲ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ - ਦੂਜੇ ਦੇਸ਼ਾਂ ਨਾਲ ਏਲਨ ਮਸਕ ਦੇ ਸਹਿਯੋਗ ਦੀ ਹੋਣੀ ਚਾਹੀਦੀ ਹੈ ਜਾਂਚ : ਬਾਈਡੇਨ

ਯੂਕਰੇਨ ਨੂੰ ਅਮਰੀਕਾ ਦੀ ਇਹ ਮਦਦ ਅਜਿਹੇ ਸਮੇਂ ਵਿਚ ਆਵੇਗੀ ਜਦੋਂ ਰੂਸ ਨੇ ਯੂਕਰੇਨ ਦੇ ਪ੍ਰਮੁੱਖ ਸ਼ਹਿਰ ਖੇਰਸਨ ਤੋਂ ਆਪਣੀਆਂ ਫੌਜਾਂ ਨੂੰ ਵਾਪਸ ਬੁਲਾਉਣ ਦਾ ਐਲਾਨ ਕੀਤਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

Anmol Tagra

This news is Content Editor Anmol Tagra