ਅਮਰੀਕੀ ਅੱਲ੍ਹੜ ਨੇ ''ਮਜ਼ੇ'' ਲਈ 400 ਲੋਕਾਂ ਨੂੰ ਮਾਰਨ ਦੀ ਦਿੱਤੀ ਧਮਕੀ

09/18/2019 2:31:35 PM

ਵਾਸ਼ਿੰਗਟਨ— ਅਮਰੀਕੀ ਸੂਬੇ ਓਕਲਾਹੋਮਾ 'ਚ ਇਕ ਅੱਲ੍ਹੜ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਦੇ ਕੋਲੋਂ ਇਕ ਰਾਈਫਲ ਵੀ ਬਰਾਮਦ ਹੋਈ ਹੈ, ਕਿਉਂਕਿ ਉਸ ਨੇ ਧਮਕੀ ਦਿੱਤੀ ਸੀ ਕਿ ਉਸ ਮਜ਼ੇ ਲਈ 400 ਲੋਕਾਂ ਦਾ ਕਤਲ ਕਰੇਗੀ, ਜਿਨ੍ਹਾਂ 'ਚੋਂ ਕੁਝ ਉਸ ਦੇ ਹਾਈ ਸਕੂਲ ਦੇ ਲੋਕ ਹਨ। ਇਸ ਦੀ ਜਾਣਕਾਰੀ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ।

18 ਸਾਲਾ ਐਲੇਕਸਸ ਵਿਲਸਨ 'ਤੇ ਅੱਤਵਾਦੀ ਗਤੀਵਿਧੀ ਦਾ ਦੋਸ਼ ਲਾਇਆ ਗਿਆ ਹੈ ਤੇ ਦਸਤਾਵੇਜ਼ਾਂ ਮੁਤਾਬਕ ਉਸ ਨੂੰ 2.5 ਲੱਖ ਦੇ ਬਾਂਡ 'ਤੇ ਸਥਾਨਕ ਜੇਲ 'ਚ ਰੱਖਿਆ ਗਿਆ ਹੈ। ਰਿਪੋਰਟ 'ਚ ਪਿਟਸਬਰਗ ਕਾਊਂਟੀ ਸ਼ੈਰਿਫ ਦਫਤਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਅੱਲ੍ਹੜ ਨੇ ਆਪਣੀ ਇਕ ਦੋਸਤ ਨੂੰ ਦੱਸਿਆ ਕਿ ਉਸ ਨੇ ਇਕ ਸੈਮੀ-ਆਟੋਮੈਟਿਕ ਏਕੇ-47 ਖਰੀਦੀ ਹੈ। ਅੱਲ੍ਹੜ ਦੇ ਹੀ ਦੋ ਹੋਰ ਸਹਿ-ਕਰਮਚਾਰੀਆਂ ਨੇ ਦੱਸਿਆ ਕਿ ਵਿਲਸਨ ਨੇ ਉਨ੍ਹਾਂ ਨੂੰ ਆਪਣੀਆਂ ਰਾਈਫਲ ਦੇ ਨਾਲ ਤਸਵੀਰਾਂ ਦਿਖਾਈਆਂ ਹਨ ਤੇ ਉਸ ਨੇ ਕਿਹਾ ਕਿ ਹੈ ਕਿ ਉਸ ਦੇ ਹਾਈਸਕੂਲ 'ਚ ਕੁਝ ਲੋਕ ਹਨ, ਜਿਨ੍ਹਾਂ ਨੂੰ ਉਹ ਉਸ ਰਾਈਫਲ ਨਾਲ ਢੇਰ ਕਰਨਾ ਚਾਹੁੰਦੀ ਹੈ।

ਵਿਲਸਨ ਨੂੰ ਪੁਲਸ ਵਲੋਂ ਉਸ ਦੇ ਘਰ ਨੇੜੇਓਂ ਗ੍ਰਿਫਤਾਰ ਕੀਤਾ ਗਿਆ ਤੇ ਉਸ ਨੇ ਅਧਿਕਾਰੀਆਂ ਨੂੰ ਦਲੀਲ ਦਿੱਤੀ ਕਿ ਉਹ ਸਿਰਫ ਆਪਣੇ ਸਹਿ-ਕਰਮਚਾਰੀਆਂ ਨੂੰ ਇਹ ਸਮਝਾਉਣਾ ਚਾਹੁੰਦੀ ਸੀ ਕਿ ਹਥਿਆਰਾਂ ਤੋਂ ਡਰਨ ਦੀ ਲੋੜ ਨਹੀਂ ਪਰ ਉਹ ਅਧਿਕਾਰੀਆਂ ਨੂੰ ਇਹ ਦੱਸਣ 'ਚ ਅਸਫਲ ਰਹੀ ਕਿ ਉਸ ਨੇ ਲੋਕਾਂ ਨੂੰ ਮਾਰਨ ਦੀ ਧਮਕੀ ਕਿਉਂ ਦਿੱਤੀ। ਵਿਲਸਨ ਨੇ ਕਿਹਾ ਕਿ ਉਸ ਨੂੰ ਸਕੂਲ ਵੇਲੇ ਬਹੁਤ ਤੰਗ ਕੀਤਾ ਗਿਆ ਸੀ ਤੇ ਉਸ ਵੇਲੇ ਉਹ ਇਸ ਨੂੰ ਨਜ਼ਰਅੰਦਾਜ਼ ਕਰਦੀ ਰਹੀ। ਪੁਲਸ ਨੇ ਲੜਕੀ ਦੇ ਕਮਰੇ 'ਚੋਂ ਰਾਈਫਲ ਤੇ 6 ਹਾਈ ਸਪੀਡ ਮੈਗਜ਼ੀਨਾਂ ਬਰਾਮਦ ਕੀਤੀਆਂ। ਪੁਲਸ ਨੂੰ ਉਸ ਦੇ ਕਮਰੇ 'ਚੋਂ ਇਕ ਸ਼ਾਟਗਨ ਵੀ ਮਿਲੀ।

ਸਥਾਨਕ ਮੀਡੀਆ 'ਚ ਦਿੱਤੀ ਜਾਣਕਾਰੀ 'ਚ ਦੱਸਿਆ ਗਿਆ ਹੈ ਕਿ ਵਿਲਸਨ ਹਾਈ ਸਕੂਲ ਦੇ ਸ਼ੁਰੂਆਤੀ ਸਾਲਾਂ 'ਚ ਹੀ ਸਕੂਲ 'ਚੋਂ ਕੱਢੀ ਗਈ ਸੀ। ਜਾਂਚਕਰਤਾਵਾਂ ਨੇ ਦੱਸਿਆ ਕਿ ਲੜਕੀ ਆਪਣੇ ਹਾਈ ਸਕੂਲ 'ਚ ਇਕ ਸਵਾਤਸਿਕ ਸਿੰਬਲ ਵਾਲਾ ਚਾਕੂ ਲੈ ਕੇ ਦਾਖਲ ਹੋਈ ਸੀ, ਜਿਸ ਤੋਂ ਬਾਅਦ ਉਸ ਨੂੰ ਸਕੂਲੋਂ ਕੱਢ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਵਿਲਸਨ ਨੂੰ ਇਸ ਜੁਰਮ 'ਚ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।

Baljit Singh

This news is Content Editor Baljit Singh