ਅਮਰੀਕਾ ਤੇ ਚੀਨ ''ਚ ਤਣਾਅ ਵਿਚਾਲੇ ਅਮਰੀਕੀ ਬੇੜੇ ਨੇ ਤਾਈਵਾਨ ''ਚ ਲਾਇਆ ਡੇਰਾ

10/18/2018 2:50:07 AM

ਵਾਸ਼ਿੰਗਟਨ — ਵਪਾਰ ਅਤੇ ਹਥਿਆਰਾਂ ਦੀ ਵਿਕਰੀ ਦੇ ਮੁੱਦੇ 'ਤੇ ਅਮਰੀਕਾ ਅਤੇ ਚੀਨ 'ਚ ਜਾਰੀ ਖਿੱਚਤੁਣ ਵਿਚਾਲੇ ਅਮਰੀਕੀ ਨੌ-ਸੈਨਾ ਦੇ ਇਕ ਰਿਸਰਚ ਬੇੜਾ (ਸੁਮੰਦਰੀ ਜਹਾਜ਼) ਤਾਈਵਾਨ ਦੀ ਇਕ ਬੰਦਰਗਾਹ 'ਤੇ ਪਹੁੰਚਿਆ। ਤਾਈਵਾਨ ਦੀ ਸਰਕਾਰੀ ਸੈਂਟ੍ਰਲ ਨਿਊਜ਼ ਏਜੰਸੀ ਦਾ ਆਖਣਾ ਹੈ ਕਿ ਬੇੜਾ ਜੀ-ਥਾਂਪਸਨ ਸੋਮਵਾਰ ਨੂੰ ਕਾਊਸ਼ੁੰਗ ਦੇ ਦੱਖਣੀ ਬੰਦਰਗਾਹ 'ਤੇ ਈਧਨ ਭਰਨ ਅਤੇ ਚਾਲਕ ਦਲ ਦਾ ਬਦਲਾਅ ਕਰਨ ਲਈ ਪਹੁੰਚਿਆ।
ਏਜੰਸੀ ਨੇ ਰੱਖਿਆ ਮੰਤਰੀ ਯੇਨ ਦਾ-ਫਾ ਦੇ ਹਵਾਲੇ ਤੋਂ ਆਖਿਆ ਕਿ ਬੇੜੇ ਦਾ ਇਥੇ ਰੁਕਣਾ ਫੌਜੀ ਗਤੀਵਿਧੀਆਂ ਨਾਲ ਸਬੰਧਿਤ ਨਹੀਂ ਹੈ। ਅਮਰੀਕਾ ਅਤੇ ਤਾਈਵਾਨ ਵਿਚਾਲੇ ਸਾਰੇ ਸਰਕਾਰੀ ਅਤੇ ਫੌਜੀ ਸੰਪਰਕਾਂ ਦਾ ਚੀਨ ਹਮੇਸ਼ਾ ਤੋਂ ਵਿਰੋਧ ਕਰਦਾ ਰਿਹਾ ਹੈ। ਚੀਨ ਦਾਅਵਾ ਕਰਦਾ ਹੈ ਕਿ ਤਾਈਵਾਨ ਉਸ ਦਾ ਹਿੱਸਾ ਹੈ ਅਤੇ ਲੋੜ ਪੈਣ 'ਤੇ ਇਸ ਨੂੰ ਜਿੱਤਣ ਲਈ ਉਹ ਪੂਰੇ ਜ਼ੋਰ ਦਾ ਇਸਤੇਮਾਲ ਕਰ ਸਕਦਾ ਹੈ। ਹਾਲਾਂਕਿ ਇਹ ਪਹਿਲਾਂ ਮੌਕਾ ਨਹੀਂ ਹੈ ਜਦੋਂ ਥਾਮਸ ਜੀ-ਥਾਂਪਸਨ ਤਾਈਵਾਨ 'ਚ ਰੁਕਿਆ ਹੈ। ਅਮਰੀਕਾ ਚੀਨ ਦੇ ਸੰਬੰਧਾਂ ਦੇ ਨਾਜ਼ੁਕ ਦੌਰ 'ਚ ਲੰਘਣ ਵਿਚਾਲੇ ਇਹ ਬੇੜਾ ਤਾਈਵਾਨ 'ਚ ਰੁਕਿਆ ਹੈ। ਥਾਮਸ ਜੀ-ਥਾਂਪਸਨ ਦੀ ਮਲਕੀਅਤ ਅਮਰੀਕੀ ਨੌ-ਸੈਨਾ ਖੋਜ ਦਫਤਰ ਕੋਲ ਹੈ ਅਤੇ ਇਹ ਵਾਸ਼ਿੰਗਟਨ ਯੂਨੀਵਰਸਿਟੀ ਦੇ ਸਹਿਯੋਗ ਤੋਂ ਸੰਚਾਲਿਤ ਹੁੰਦੀ ਹੈ।