ਅਮਰੀਕਾ-ਤਾਲਿਬਾਨ ਗੱਲਬਾਤ ''ਤੇ ਲੱਗੀ ਬ੍ਰੇਕ, ਹਵਾਈ ਅੱਡੇ ''ਤੇ ਧਮਾਕੇ ਨਾਲ ਵਧਿਆ ਤਣਾਅ

12/13/2019 3:27:06 PM

ਵਾਸ਼ਿੰਗਟਨ- ਅਫਗਾਨਿਸਤਾਨ ਵਿਚ ਅਮਰੀਕੀ ਫੌਜੀ ਅੱਡੇ ਦੇ ਨੇੜੇ ਧਮਾਕੇ ਤੋਂ ਬਾਅਦ ਟਰੰਪ ਪ੍ਰਸ਼ਾਸਨ ਨੇ ਤਾਲਿਬਾਨ ਦੇ ਨਾਲ ਗੱਲਬਾਤ 'ਤੇ ਬ੍ਰੇਕ ਲਗਾਉਣ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਤਿੰਨ ਮਹੀਨੇ ਪਹਿਲਾਂ ਇਹ ਸ਼ਾਂਤੀ ਗੱਲਬਾਤ ਬੰਦ ਕਰ ਦਿੱਤੀ ਗਈ ਸੀ। ਟਰੰਪ ਪ੍ਰਸ਼ਾਸਨ ਨੇ ਇਸ ਨੂੰ ਦੁਬਾਰਾ ਸ਼ੁਰੂ ਕੀਤਾ ਪਰ ਇਕ ਵਾਰ ਮੁੜ ਇਸ ਗੱਲਬਾਤ 'ਤੇ ਗ੍ਰਹਿਣ ਲੱਗ ਗਿਆ ਹੈ।

ਇਸ ਵਿਚਾਲੇ ਅਫਗਾਨਿਸਤਾਨ ਵਿਚ ਸ਼ਾਂਤੀ ਗੱਲਬਾਤ ਦੇ ਲਈ ਅਮਰੀਕੀ ਪ੍ਰਤੀਨਿਧ ਜਾਲਮਾਯ ਖਲੀਲਜ਼ਾਦ ਨੇ ਵੀਰਵਾਰ ਨੂੰ ਕਿਹਾ ਕਿ ਮੈਂ ਤਾਲਿਬਾਨੀਆਂ ਨਾਲ ਬਗਰਾਮ 'ਤੇ ਹੋਏ ਹਮਲੇ ਦੇ ਬਾਰੇ ਵਿਚ ਨਾਰਾਜ਼ਗੀ ਵਿਅਕਤ ਕੀਤੀ ਹੈ। ਇਸ ਹਮਲੇ ਵਿਚ ਦੋ ਨਾਗਰਿਕਾਂ ਦੀ ਲਾਪਰਵਾਹੀ ਨਾਲ ਮੌਤ ਹੋ ਗਈ ਤੇ ਦਰਜਨਾਂ ਲੋਕ ਜ਼ਖਮੀ ਹੋ ਗਏ। ਉਹਨਾਂ ਨੇ ਟਵੀਟ ਕਰਕੇ ਕਿਹਾ ਕਿ ਤਾਲਿਬਾਨ ਨੂੰ ਇਹ ਦਿਖਾਉਣਾ ਚਾਹੀਦਾ ਹੈ ਕਿ ਉਹ ਸ਼ਾਂਤੀ ਪ੍ਰਕਿਰਿਆ ਦੇ ਲਈ ਉਤਸ਼ਾਹਿਤ ਹਨ।

ਦੱਸ ਦਈਏ ਕਿ ਬੁੱਧਵਾਰ ਨੂੰ ਅਫਗਾਨਿਸਤਾਨ ਵਿਚ ਅਮਰੀਕਾ ਦੇ ਸਭ ਤੋਂ ਵੱਡੇ ਫੌਜੀ ਅੱਡੇ ਦੇ ਕੋਲ ਬੰਬ ਧਮਾਕੇ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਕਰੀਬ 60 ਹੋਰ ਲੋਕ ਜ਼ਖਮੀ ਹੋ ਗਏ ਸਨ। ਧਮਾਕੇ ਦੇ ਚੱਲਦੇ ਹਵਾਈ ਅੱਡੇ ਦੇ ਕੋਲ ਇਕ ਨਿਰਮਾਣਅਧੀਨ ਹਸਪਤਾਲ ਤੇ ਕਈ ਘਰ ਨੁਕਸਾਨੇ ਗਏ। ਖਾਸ ਗੱਲ ਇਹ ਹੈ ਕਿ ਹਮਲਾ ਅਜਿਹੇ ਵੇਲੇ ਵਿਚ ਹੋਇਆ ਜਦੋਂ ਅਮਰੀਕਾ ਨੇ ਸ਼ਨੀਵਾਰ ਨੂੰ ਤਾਲਿਬਾਨ ਦੇ ਨਾਲ ਗੱਲਬਾਤ ਬਹਾਲ ਕੀਤੀ ਸੀ।

Baljit Singh

This news is Content Editor Baljit Singh