ਅਮਰੀਕਾ ਸਾਊਦੀ ਅਰਬ ਦੇ ਆਤਮ ਰੱਖਿਆ ਦੇ ਅਧਿਕਾਰ ਦਾ ਸਮਰਥਨ ਕਰਦੈ : ਪੋਂਪੀਓ

09/19/2019 9:36:42 PM

ਦੁਬਈ - ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਸਾਊਦੀ ਅਰਬ ਦੇ ਤੇਲ ਉਦਯੋਗ ’ਤੇ ਹੋਏ ਹਮਲੇ ਤੋਂ ਬਾਅਦ ਵੀਰਵਾਰ ਨੂੰ ਆਖਿਆ ਿਕ ਅਮਰੀਕਾ ਉਸ ਦੇ ਆਤਮ ਰੱਖਿਆ ਦੇ ਅਧਿਕਾਰ ਦਾ ਸਮਰਥਨ ਕਰਦਾ ਹੈ। ਉਨ੍ਹਾਂ ਪਹਿਲਾਂ ਇਸ ਘਟਨਾ ਨੂੰ ਜੰਗ ਕਰਾਰ ਦਿੱਤਾ ਸੀ। ਇਸ ਹਮਲੇ ਨਾਲ ਖੇਤਰ ’ਚ ਤਣਾਅ ਹੋਰ ਵਧਣ ਦਾ ਸ਼ੱਕ ਵਧ ਗਿਆ ਹੈ। ਪਹਿਲਾਂ ਹੀ ਈਰਾਨ ਦੇ ਨਾਲ ਗਲੋਬਲ ਸ਼ਕਤੀਅਂ ਦੇ ਹੋਏ ਪ੍ਰਮਾਣੂ ਕਰਾਰ ਅਸਫਲ ਹੋਣ ਨਾਲ ਤਣਾਅ ਹਾਈ ਲੈੱਵਲ ’ਤੇ ਹੈ।

ਪੋਂਪੀਓ ਦੀ ਟਵਿੱਟਰ ’ਤੇ ਇਹ ਟਿੱਪਣੀ ਸਾਊਦੀ ਅਰਬ ਦੇ ਸ਼ਹਿਜ਼ਾਦੇ ਅਤੇ ਰੱਖਿਆ ਮੰਤਰੀ ਮੁਹੰਮਦ ਬਿਨ ਸਲਮਾਨ ਦੇ ਨਾਲ ਰਿਆਦ ’ਚ ਹੋਈ ਬੈਠਕ ਤੋਂ ਬਾਅਦ ਆਈ ਹੈ। ਸਾਊਦੀ ਅਰਬ ਨੇ ਬੁੱਧਵਾ ਨੂੰ ਪੱਤਰਕਾਰ ਸੰਮੇਲਨ ਕਰ ਮਿਜ਼ਾਈਲ ਅਤੇ ਡ੍ਰੋਨ ਦਾ ਮਲਬਾ ਅਤੇ ਹੋਰ ਸਬੂਤ ਦਿਖਾਉਂਦੇ ਹੋਏ ਦੋਸ਼ ਲਗਾਇਆ ਸੀ ਕਿ ਇਸ ਹਮਲੇ ’ਚ ਨਿਸ਼ਚਤ ਤੌਰ ’ਤੇ ਈਰਾਨ ਦਾ ਹੱਥ ਹੈ। ਉਥੇ ਈਰਾਨ ਨੇ ਹਮਲੇ ’ਚ ਆਪਣੀ ਭੂਮਿਕਾ ਤੋਂ ਇਨਕਾਰ ਕਰਦੇ ਹੋਏ ਅਮਰੀਕਾ ਦੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਜਵਾਬੀ ਕਾਰਵਾਈ ਕਰੇਗਾ। ਉਨ੍ਹਾਂ ਨੇ ਆਖਿਆ ਕਿ ਅਮਰੀਕਾ ਸਾਊਦੀ ਅਰਬ ਦੇ ਨਾਲ ਖੜ੍ਹਾ ਹੈ ਅਤੇ ਉਸ ਦੇ ਆਤਮ ਰੱਖਿਆ ਦੇ ਅਧਿਕਾਰ ਦਾ ਸਮਰਥਨ ਕਰਦਾ ਹੈ। ਈਰਾਨੀ ਸ਼ਾਸ਼ਨ ਦੇ ਧਮਕਾਉਣ ਵਾਲੇ ਵਿਵਹਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਪੋਂਪੀਓ ਸਾਊਦੀ ਅਰਬ ਦੀ ਯਾਤਰਾ ਤੋਂ ਬਾਅਦ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵੀ ਜਾਣਗੇ। ਉਥੇ ਉਹ ਅਬੂ ਧਾਬੀ ਦੇ ਸ਼ਕਤੀਸ਼ਾਲੀ ਸ਼ਹਿਜ਼ਾਦੇ ਸ਼ੇਖ ਮੁਹੰਮਦ ਬਿਨ ਜਾਇਨ ਅਨ ਨਹਿਯਾਨ ਨਾਲ ਮੁਲਾਕਾਤ ਕਰਨਗੇ। ਯੂ. ਏ. ਈ. ਯਮਨ ’ਚ ਹੂਤੀ ਵਿਧ੍ਰੋਹੀਅਂ ਖਿਲਾਫ ਲੜਾਈ ’ਚ ਸਾਊਦੀ ਅਰਬ ਦਾ ਸਹਿਯੋਗੀ ਹੈ। ਯੂ. ਏ. ਈ. ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਹ ਸਾਊਦੀ ਅਰਬ ਦੇ ਤੇਲ ਪਲਾਂਟਾਂ ’ਤੇ ਹਮਲੇ ਤੋਂ ਬਾਅਦ ਮੱਧ-ਪੂਰਬ ’ਚ ਜਲ ਮਾਰਗਾਂ ਦੀ ਰੱਖਿਆ ਲਈ ਅਮਰੀਕਾ ਦੀ ਅਗਵਾਈ ’ਚ ਬਣੇ ਗਠਜੋੜ ’ਚ ਸ਼ਾਮਲ ਹੋਵੇਗਾ। ਸਾਊਦੀ ਅਰਬ ਬੁੱਧਵਾਰ ਨੂੰ ਇਸ ਗਠਜੋੜ ’ਚ ਸ਼ਾਮਲ ਹੋਇਆ ਸੀ। ਆਸਟ੍ਰੇਲੀਆ, ਬਹਿਰੀਨ ਅਤੇ ਬ੍ਰਿਟੇਨ ਵੀ ਇਸ ’ਚ ਹਿੱਸਾ ਲੈ ਰਹੇ ਹਨ।

Khushdeep Jassi

This news is Content Editor Khushdeep Jassi