ਸਿੱਖ ਮਨੁੱਖੀ ਅਧਿਕਾਰ ਸੰਗਠਨ ਦੀ ਮੰਗ, ਹਮਲਾਵਰ 'ਤੇ ਨਸਲੀ ਨਫਰਤ ਅਪਰਾਧ ਦੇ ਲੱਗਣ ਦੋਸ਼

06/25/2020 4:55:57 PM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਕੋਲੋਰਾਡੋ ਸੂਬੇ ਵਿਚ ਸ਼ਰਾਬ ਦੀ ਦੁਕਾਨ ਦੇ ਇਕ ਸਿੱਖ-ਅਮਰੀਕੀ ਮਾਲਕ 'ਤੇ ਇਕ ਗੋਰੇ ਵਿਅਕਤੀ ਵੱਲੋਂ ਭਿਆਨਕ ਹਮਲਾ ਕੀਤੇ ਜਾਣ ਦੇ ਬਾਅਦ ਸਿੱਖ ਮਨੁੱਖੀ ਅਧਿਕਾਰ ਸੰਗਠਨ ਨੇ ਹਮਲਾਵਰ ਦੇ ਵਿਰੁੱਧ ਨਸਲੀ ਨਫਰਤ ਅਪਰਾਧ ਦੇ ਦੋਸ਼ ਵਿਚ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਹਮਲਾ ਕਰਨ ਵਾਲੇ ਗੋਰੇ ਵਿਅਕਤੀ ਨੇ ਸਿੱਖ-ਅਮਰੀਕੀ ਅਤੇ ਉਸ ਦੀ ਪਤਨੀ ਨੂੰ 'ਆਪਣੇ ਦੇਸ ਵਾਪਸ ਜਾਓ' ਸ਼ਬਦ ਵੀ ਕਹੇ ਸਨ। 

'ਸਿਖ ਕੋਲੀਸ਼ਨ' ਨੇ ਕਿਹਾ ਕਿ ਲਖਵੰਤ ਸਿੰਘ 'ਤੇ ਇਸ ਸਾਲ ਅਪ੍ਰੈਲ ਵਿਚ ਭਿਆਨਕ ਹਮਲਾ ਕੀਤਾ ਗਿਆ। ਐਰਿਕ ਬ੍ਰੀਮੈਨ ਨਾਮ ਦਾ ਇਕ ਵਿਅਕਤੀ ਉਹਨਾਂ ਦੀ ਦੁਕਾਨ ਵਿਚ ਦਾਖਲ ਹੋਇਆ ਅਤੇ ਸਿੰਘ ਅਤੇ ਉਹਨਾਂ ਦੀ ਪਤਨੀ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਬ੍ਰੀਮੈਨ ਨੇ ਦੁਕਾਨ ਦਾ ਕਾਫੀ ਸਾਮਾਨ ਤੋੜ ਦਿੱਤਾ ਅਤੇ ਜੋੜੇ ਨੂੰ ਬਾਰ-ਬਾਰ ਕਿਹਾ ਕਿ 'ਆਪਣੇ ਦੇਸ਼ ਵਾਪਸ ਜਾਓ'। ਜਦੋਂ ਬ੍ਰੀਮੈਨ ਦੁਕਾਨ ਤੋਂ ਚਲਾ ਗਿਆ ਤਾਂ ਸਿੰਘ ਉਸ ਦੀ ਲਾਈਸੈਂਸ ਪਲੇਟ ਦੀ ਤਸਵੀਰ ਖਿੱਚਣ ਲਈ ਉਸ ਦੇ ਪਿੱਛੇ ਗਏ ਤਾਂ ਜੋ ਉਹ ਸ਼ਿਕਾਇਤ ਦਰਜ ਕਰਾ ਸਕਣ ਪਰ ਬ੍ਰੀਮੈਨ ਨੇ ਉਹਨਾਂ ਨੂੰ ਆਪਣੀ ਗੱਡੀ ਨਾਲ ਧੱਕਾ ਦੇ ਦਿੱਤਾ, ਜਿਸ ਕਾਰਨ ਸਿੰਘ ਨੂੰ ਕਾਫੀ ਸੱਟਾਂ ਲੱਗੀਆਂ। 

ਗ੍ਰਿਫ਼ਤਾਰੀ ਦੇ ਬਾਅਦ ਬ੍ਰੀਮੈਨ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਇਕ ਅਰਬ ਵਿਅਕਤੀ 'ਤੇ ਹਮਲਾ ਕੀਤਾ ਸੀ। ਮਨੁੱਖੀ ਅਧਿਕਾਰ ਸੰਗਠਨ ਨੇ ਕਿਹਾ ਕਿ ਬ੍ਰੀਮੈਨ 'ਤੇ ਮੁਕੱਦਮੇ ਦੀ ਸੁਣਵਾਈ 24 ਜੁਲਾਈ ਨੂੰ ਹੋਣੀ ਹੈ ਅਤੇ ਉਦੋਂ ਅਧਿਕਾਰਤ ਰੂਪ ਨਾਲ ਦੋਸ਼ ਤੈਅ ਕੀਤੇ ਜਾਣਗੇ। ਉਸ ਨੇ ਕਿਹਾ ਕਿ ਹਮਲੇ ਦੇ ਕਰੀਬ 2 ਮਹੀਨੇ ਬਾਅਦ ਵੀ ਅਧਿਕਾਰੀਆਂ ਨੇ ਇਸ ਗੱਲ ਦਾ ਭਰੋਸਾ ਨਹੀਂ ਦਿੱਤਾ ਕਿ ਹਮਲਾਵਰ ਦੇ ਵਿਰੁੱਧ ਨਸਲੀ ਨਫ਼ਰਤ ਅਪਰਾਧ ਦੇ ਦੋਸ਼ ਲਗਾਏ ਜਾਣਗੇ। 


Vandana

Content Editor

Related News