ਅਮਰੀਕੀ ਸੀਨੇਟਰਾਂ ਦੀ ਰਾਸ਼ਟਰਪਤੀ ਬਾਈਡੇਨ ਨੂੰ ਅਪੀਲ, CAATSA ਅਧੀਨ ਭਾਰਤ ’ਤੇ ਨਾ ਲਾਈਆਂ ਜਾਣ ਪਾਬੰਦੀਆਂ

10/27/2021 3:36:24 PM

ਵਾਸ਼ਿੰਗਟਨ (ਭਾਸ਼ਾ)-ਅਮਰੀਕਾ ਦੇ ਦੋ ਪ੍ਰਭਾਵਸ਼ਾਲੀ ਸੀਨੇਟਰਾਂ ਨੇ ਰਾਸ਼ਟਰਪਤੀ ਜੋਅ ਬਾਈਡੇਨ ਤੋਂ ਜ਼ਮੀਨ ਤੋਂ ਹਵਾ ’ਚ ਮਾਰ ਕਰਨ ਵਾਲੀ ਰੂਸੀ ਐੱਸ-400 ਮਿਜ਼ਾਈਲ ਪ੍ਰਣਾਲੀ ਖਰੀਦਣ ਲਈ ਭਾਰਤ ਖ਼ਿਲਾਫ ਕਾਊਂਟਿੰਗ ਅਮੇਰਿਕਾਜ਼ ਐਡਵਰਸਰੀਜ਼ ਥਰੂਅ ਸੈਂਕਸ਼ਨਜ਼ ਐਕਟ (ਸੀ. ਏ. ਏ. ਟੀ. ਐੱਸ. ਏ.) ਦੇ ਪ੍ਰਬੰਧਾਂ ਨੂੰ ਲਾਗੂ ਨਾ ਕਰਨ ਦੀ ਅਪੀਲ ਕੀਤੀ ਹੈ। ਡੈਮੋਕ੍ਰੇਟਿਕ ਪਾਰਟੀ ਦੇ ਸੀਨੇਟਰ ਮਾਰਕ ਵਾਰਨਰ ਤੇ ਰਿਪਬਲਿਕਨ ਪਾਰਟੀ ਦੇ ਜਾਨ ਕਾਰਨਿਨ ਨੇ ਮੰਗਲਵਾਰ  ਰਾਸ਼ਟਰਪਤੀ ਬਾਈਡੇਨ ਨੂੰ ਲਿਖੇ ਇਕ ਪੱਤਰ ’ਚ ਭਾਰਤ ਨੂੰ ਸੀ. ਏ. ਏ. ਟੀ. ਐੱਸ. ਏ. ਦੇ ਅਧੀਨ ਰਾਸ਼ਟਰੀ ਹਿੱਤ ’ਚ ਛੋਟ ਦੇਣ ਦੀ ਅਪੀਲ ਕੀਤੀ। ਸੀਨੇਟਰਾਂ ਨੇ ਕਿਹਾ ਕਿ ਇਹ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਦੇ ਹਿੱਤ ’ਚ ਹੈ। ਸੀਨੇਟਰਾਂ ਨੇ ਪੱਤਰ ’ਚ ਲਿਖਿਆ,‘‘ਅਸੀਂ ਤੁਹਾਨੂੰ ਜ਼ਮੀਨ ਤੋਂ ਹਵਾ ’ਚ ਮਾਰ ਕਰਨ ਵਾਲੀ ਐੱਸ-400 ਟ੍ਰਿਅਮਕ ਮਿਜ਼ਾਈਲ ਪ੍ਰਣਾਲ ਦੀ ਯੋਜਨਾਬੱਧ ਖਰੀਦ ਕਰਨ ਦੇ ਮਾਮਲੇ ’ਚ ਭਾਰਤ ਨੂੰ ਸੀ. ਏ. ਏ. ਟੀ. ਐੱਸ. ਏ. ’ਚ ਛੋਟ ਦੇਣ ਦੀ ਅਪੀਲ ਕਰਦੇ ਹਾਂ।

ਇਹ ਵੀ ਪੜ੍ਹੋ : ਅਮਰੀਕੀ ਟਿਕਟਾਕ ਸਟਾਰ ਨੇ ਪਤਨੀ ਤੇ ਪ੍ਰੇਮੀ ਦਾ ਬੇਰਹਿਮੀ ਨਾਲ ਕੀਤਾ ਸੀ ਕਤਲ, ਅਦਾਲਤ ਨੇ ਸੁਣਾਇਆ ਇਹ ਫ਼ੈਸਲਾ

ਇਹ ਕਾਨੂੰਨ ਰਾਸ਼ਟਰਪਤੀ ਨੂੰ ਅਜਿਹੇ ਮਾਮਲਿਆਂ ’ਚ ਪਾਬੰਦੀਆਂ ਨੂੰ ਲਾਗੂ ਕਰਨ ’ਚ ਵਾਧੂ ਵਿਵੇਕ ਦੀ ਵਰਤੋਂ ਕਰਨ ਦਾ ਅਧਿਕਾਰ ਦਿੰਦਾ ਹੈ, ਜਿਨ੍ਹਾਂ ’ਚ ਛੋਟ ਦੇਣ ਨਾਲ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਹਿੱਤਾਂ ਨੂੰ ਬੜ੍ਹਾਵਾ ਮਿਲਦਾ ਹੋਵੇ।’’ ਉਨ੍ਹਾਂ ਲਿਖਿਆ ਕਿ ਅਸੀਂ ਰੂਸੀ ਉਪਕਰਨਾਂ ਦੀ ਖਰੀਦ ਤੇ ਰੂਸ ਨਾਲ ਭਾਰਤ ਦੇ ਲਗਾਤਾਰ ਸਹਿਯੋਗ ਬਾਰੇ ’ਚ ਤੁਹਾਡੀਆਂ ਚਿੰਤਾਵਾਂ ਨੂੰ ਸਮਝਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਤੁਹਾਡਾ ਪ੍ਰਸ਼ਾਸਨ ਇਸ ਚਿੰਤਾ ਤੋਂ ਭਾਰਤੀ ਅਧਿਕਾਰੀਆਂ ਨੂੰ ਜਾਣੂ ਕਰਵਾਉਂਦਾ ਰਹੇ।’’ ਭਾਰਤ ਨੇ ਅਕਤੂਬਰ 2018 ’ਚ ਤੱਤਕਾਲੀ ਟ੍ਰੰਪ ਪ੍ਰਸ਼ਾਸਨ ਦੀ ਚਿਤਾਵਨੀ ਨੂੰ ਦਰਕਿਨਾਰ ਕਰ ਕੇ ਰੂਸ ਤੋਂ ਹਵਾ ’ਚ ਕਰਨ ਵਾਲੀ ਰੱਖਿਆ ਮਿਜ਼ਾਈਲ ਪ੍ਰਣਾਲੀ ਐੱਸ-400 ਦੀਆਂ ਪੰਜ ਯੂਨਿਟਾਂ ਖਰੀਦਣ ਲਈ ਪੰਜ ਅਰਬ ਡਾਲਰ ਦੇ ਕਰਾਰ ’ਤੇ ਦਸਤਖਤ ਕੀਤੇ ਸਨ। ਟ੍ਰੰਪ ਪ੍ਰਸ਼ਾਸਨ ਨੇ ਭਾਰਤ ’ਤੇ ਸੀ. ਏ. ਏ. ਟੀ. ਐੱਸ. ਏ. ਦੇ ਤਹਿਤ ਪਾਬੰਦੀ ਲਾਉਣ ਦੀ ਚਿਤਾਵਨੀ ਦਿੱਤੀ ਸੀ। ਇਹ ਇਕ ਸਖਤ ਅਮਰੀਕੀ ਕਾਨੂੰਨ ਹੈ, ਜੋ ਪ੍ਰਸ਼ਾਸਨ ਨੂੰ ਉਨ੍ਹਾਂ ਦੇਸ਼ਾਂ ’ਤੇ ਪਾਬੰਦੀ ਲਾਉਣ ਲਈ ਅਧਿਕਾਰਤ ਕਰਦਾ ਹੈ, ਜੋ 2014 ’ਚ ਕ੍ਰੀਮੀਆ ’ਤੇ ਰੂਸ ਦੇ ਕਬਜ਼ੇ ਤੇ 2016 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ’ਚ ਕਥਿਤ ਦਖਲਅੰਦਾਜ਼ੀ ਤੋਂ ਬਾਅਦ ਵੀ ਰੂਸ ਤੋਂ ਪ੍ਰਮੁੱਖ ਰੱਖਿਆ ਹਾਰਡਵੇਅਰ ਖਰੀਦਦੇ ਹਨ। 

Manoj

This news is Content Editor Manoj