ਅਮਰੀਕਾ ਨੇ ਕਿਹਾ ਅੱਤਵਾਦੀਆਂ ਨੂੰ ਟ੍ਰੇਨਿੰਗ ਦਿੰਦੈ ਪਾਕਿਸਤਾਨ

07/20/2017 12:53:03 AM

ਵਾਸ਼ਿੰਗਟਨ — ਅਮਰੀਕਾ ਨੇ ਆਖਿਰਕਾਰ ਪਾਕਿਸਤਾਨ ਨੂੰ ਅੱਤਵਾਦ ਦਾ ਗੜ੍ਹ ਘੋਸ਼ਿਤ ਕਰ ਦਿੱਤਾ ਹੈ। ਉਸ ਨੇ ਪਾਕਿਸਤਾਨ ਦਾ ਨਾਂ ਅੱਤਵਾਦ ਦੇ ਪਨਾਹਗਾਹ ਦੇਸ਼ਾਂ ਦੀ ਲਿਸਟ 'ਚ ਪਾ ਦਿੱਤਾ ਹੈ। ਅਮਰੀਕਾ ਨੇ ਆਪਣੀ ਸਾਲਾਨਾ ਰਿਪੋਰਟ 'ਚ ਮੰਨਿਆ ਹੈ ਕਿ ਸਾਲ 2016 'ਚ ਪਾਕਿਸਤਾਨ ਤੋਂ ਲਕਸ਼ਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਜਿਹੇ ਅੱਤਵਾਦੀ ਸੰਗਠਨਾਂ ਨੇ ਨਾ ਸਿਰਫ ਅੱਤਵਾਦ ਫੈਲਾਇਆ, ਆਪਣਾ ਸੰਗਠਨ ਖੜਾ ਕੀਤਾ ਅਤੇ ਉਸ ਦੇ ਲਈ ਫੰਡਿੰਗ ਕੀਤੀ। ਅੱਤਵਾਦ 'ਤੇ ਅਮਰੀਕੀ ਕਾਂਗਰਸ 'ਚ ਪੇਸ਼ ਹੋਣ ਵਾਲੀ ਸਾਲਾਨਾ ਰਿਪੋਰਟ ਦਾ ਬਿਊਰਾ ਦਿੰਦੇ ਹੋਏ ਬੁੱਧਵਾਰ ਨੂੰ ਅਮਰੀਕੀ ਵਿਭਾਗ ਨੇ ਦੱਸਿਆ ਕਿ ਪਾਕਿਸਤਾਨ ਨੂੰ ਅੱਤਵਾਦ ਦੇ ਸੁਰੱਖਿਅਤ ਪਨਾਹਗਾਹ ਦੇਸ਼ਾਂ ਅਤੇ ਖੇਤਰਾਂ ਦੀ ਲਿਸਟ ਸ਼ਾਮਲ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਫੌਜ ਅਤੇ ਸੁਰੱਖਿਆ ਬਲਾਂ ਨੇ ਸਿਰਫ ਉਨ੍ਹਾਂ ਸੰਗਠਨਾਂ ਖਿਲਾਫ ਕਾਰਵਾਈ ਕੀਤੀ ਜਿਹੜੇ ਉਨ੍ਹਾਂ ਦੇ ਦੇਸ਼ 'ਚ ਹਮਲੇ ਕਰਦੇ ਹਨ, ਜਿਵੇਂ - ਤਹਿਰੀਕ-ਏ-ਤਾਲੀਬਾਨ-ਪਾਕਿਸਤਾਨ।
ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਕਿ ਪਾਕਿਸਤਾਨ ਨੇ ਅਫਗਾਨ ਤਾਲੀਬਾਨ ਜਾਂ ਹੱਕਾਨੀ ਖਿਲਾਫ ਕਾਰਵਾਈ ਨਹੀਂ ਕੀਤੀ ਤਾਂ ਕਿ ਅਫਗਾਨਿਸਤਾਨ 'ਚ ਅਮਰੀਕੀ ਹਿੱਤਾਂ ਨੂੰ ਖਤਰੇ 'ਚ ਪਾਉਣ ਦੀ ਉਨ੍ਹਾਂ ਦੀ ਸਮਰਥਾ ਬਣੀ ਰਹੀ। ਅਮਰੀਕੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਪਾਕਿਸਤਾਨ ਨੇ ਸਿਰਫ ਦੂਜੇ ਦੇਸ਼ (ਭਾਰਤ) 'ਤੇ ਹਮਲੇ ਕਰਨ ਵਾਲੇ ਅੱਤਵਾਦੀ ਸੰਗਠਨ ਜਿਵੇਂ- ਲਕਸ਼ਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ 'ਤੇ ਵੀ ਸਾਲ 2016 'ਚ ਪੂਰਾ ਜ਼ੋਰ ਲਾ ਦਿੱਤਾ।
ਪਾਕਿਸਤਾਨ ਦੀ ਜ਼ਮੀਨ ਤੋਂ ਹੱਕਾਨੀ ਨੈੱਟਵਰਕ, ਲਕਸ਼ਰ ਅਤੇ ਜੈਸ਼ ਸਮੇਤ ਅਨੇਕਾਂ ਅੱਤਵਾਦੀ ਸੰਗਠਨ ਨੇ ਅੱਤਵਾਦ ਦਾ ਕਹਿਰ ਜਾਰੀ ਰੱਖਿਆ। ਇਸ ਦੌਰਾਨ ਅੱਤਵਾਦੀ ਸੰਗਠਨਾਂ ਨੇ ਪਾਕਿਸਤਾਨ ਤੋਂ ਉਪਰੇਟ ਕਰਨਾ, ਅੱਤਵਾਦੀਆਂ ਦੀ ਟ੍ਰੇਨਿੰਗ, ਸੰਗਠਨ ਖੜਾ ਕਰਨਾ ਅਤੇ ਪਾਕਿਸਤਾਨ 'ਚ ਹੀ ਉਸ ਦੇ ਧੜੇ ਜਮਾਤ-ਓਦ-ਦਾਅਵਾ ਅਤੇ ਫਲਾਹ-ਏ-ਇੰਸਾਨੀਅਤ ਫਾਊਂਡੇਸ਼ਨ ਨੇ ਇਸਲਾਮਾਬਾਦ ਸਮੇਤ ਪੂਰੇ ਦੇਸ਼ 'ਚ ਅੱਤਵਾਦ ਲਈ ਫੰਡਿੰਗ ਕੀਤੀ। ਲਕਸ਼ਰ ਪ੍ਰਮੁੱਖ ਹਾਫਿਜ਼ ਸਈਦ ਨੇ 2017 ਦੇ ਫਰਵਰੀ ਮਹੀਨੇ 'ਚ ਵੱਡੀਆਂ-ਵੱਡੀਆਂ ਰੈਲੀਆਂ ਕੀਤੀਆਂ। ਪਾਕਿਸਤਾਨ ਦਿਖਾਵੇ ਲਈ ਕਦੇ-ਕਦੇ ਉਸ ਦੇ ਆਉਣ-ਜਾਣ 'ਤੇ ਪਾਬੰਦੀ ਲਾ ਦਿੰਦਾ ਸੀ। 
ਅਮਰੀਕਾ ਨੇ ਅੱਤਵਾਦ ਦੇ ਪਨਾਹਗਾਹ ਦੇਸ਼ਾਂ ਜਾਂ ਥਾਵਾਂ ਦੀ ਲਿਸਟ 'ਚ ਪਾਕਿਸਤਾਨ ਤੋਂ ਇਲਾਵਾ ਅਫਗਾਨਿਸਤਾਨ ਸਮੇਤ 12 ਹੋਰਨਾਂ ਦੇਸ਼ਾਂ ਜਾਂ ਥਾਵਾਂ ਨੂੰ ਵੀ ਸ਼ਾਮਲ ਕੀਤਾ ਹੈ। ਇਸ 'ਚ ਸੋਮਾਲੀਆ, ਟ੍ਰਾਂਸ ਸਹਾਰਾ ਖੇਤਰ, ਸੁਲੁ ਸਾਗਰ ਖੇਤਰ, ਦੱਖਣੀ ਫਿਲੀਪਿੰਸ, ਮਿਸ਼ਰ, ਈਰਾਕ, ਲੇਬਨਾਨ, ਲੀਬੀਆ, ਯਮਨ, ਕੰਲੋਬੀਆ ਅਤੇ ਵੈਨੇਜ਼ੁਏਲਾ ਸ਼ਾਮਲ ਹਨ।