''ਕੋਰੋਨਾ ਸਕਰੀਨਿੰਗ ''ਚ ਮਦਦਗਾਰ ਨਹੀਂ ਹੈ ਇਨਫਰਾਰੈੱਡ ਥਰਮਾਮੀਟਰ''

12/16/2020 9:34:28 PM

ਵਾਸ਼ਿੰਗਟਨ-ਇਕ ਨਵੀਂ ਖੋਜ ਤੋਂ ਪਤਾ ਚੱਲਿਆ ਹੈ ਕਿ ਨਾਨ ਕੰਟੈਕਟ ਇਨਫਰਾਰੈੱਡ ਥਰਮਾਮੀਟਰ (ਐੱਨ.ਸੀ.ਆਈ.ਟੀ.) ਕੋਰੋਨਾ ਰੋਕਣ 'ਚ ਮਦਦਗਾਰ ਨਹੀਂ ਹੈ। ਇਹ ਖੋਜ ਜਾਨ ਹਾਪਕਿੰਸ ਮੈਡੀਸਨ ਐਂਡ ਯੂਨੀਵਰਸਿਟੀ ਆਫ ਮੈਰੀਲੈਂਡ ਸਕੂਲ ਆਫ ਮੈਡੀਸਨ ਵੱਲੋਂ ਕੀਤੀ ਗਈ ਹੈ। ਇਹ ਖੋਜ ਇਨਫੈਕਸ਼ਨ ਡਿਜੀਜ਼ ਸੋਸਾਇਟੀ ਆਫ ਆਮਰੀਕਾ ਦੇ ਆਨਲਾਈਨ ਜਰਨਲ 'ਓਪਨ ਫੋਰਮ ਇੰਫੈਕਸ਼ਨਸ ਡਿਜੀਜ਼' 'ਚ ਪ੍ਰਕਾਸ਼ਤ ਹੋਈ ਹੈ।

ਇਹ ਵੀ ਪੜ੍ਹੋ -ਫਰਾਂਸ 'ਚ ਕਰਫਿਊ 'ਚ ਹੋਣ ਵਾਲੀਆਂ ਪਾਰਟੀਆਂ 'ਤੇ ਹੋਵੇਗੀ ਪਾਬੰਦੀ

ਸੀ.ਡੀ.ਸੀ. ਨੇ ਅਮਰੀਕੀਆਂ ਲਈ ਕੋਰੋਨਾ ਲੱਛਣ ਨਾਲ ਸਬੰਧੀ ਦਿਸ਼ਾ ਨਿਰਦੇਸ਼ ਕੀਤੇ ਜਾਰੀ
ਸੇਟਰ ਫਾਰ ਡਿਜੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ (ਸੀ.ਡੀ.ਸੀ.) ਨੇ ਅਮਰੀਕੀਆਂ ਲਈ ਕੋਰੋਨਾ ਲੱਛਣ ਨਾਲ ਸੰਬੰਧਿਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਨਿਰਦੇਸ਼ਾਂ ਮੁਤਾਬਕ ਆਮ ਥਾਵਾਂ 'ਤੇ ਜੇਕਰ ਵਿਅਕਤੀ ਦਾ ਤਾਪਮਾਨ 100.4 ਡਿਗਰੀ ਫਾਰੇਨਹਾਈਟ ਜਾਂ ਉਸ ਤੋਂ ਜ਼ਿਆਦਾ ਹੈ ਤਾਂ ਉਸ ਨੂੰ ਬੁਖਾਰ ਦੇ ਤੌਰ 'ਤੇ ਦੱਸਿਆ ਜਾਂਦਾ ਹੈ।

ਇਹ ਵੀ ਪੜ੍ਹੋ -ਬਹਿਰੀਨ 'ਚ ਜਲਦ ਹੀ ਸ਼ੁਰੂ ਹੋਵੇਗਾ ਕੋਰੋਨਾ ਟੀਕਾਕਰਣ : ਖਲੀਫਾ

ਐੱਨ.ਸੀ.ਆਈ.ਟੀ. ਤੋਂ ਲਿਆ ਜਾਣ ਵਾਲਾ ਤਾਪਮਾਨ ਬਿਲਕੁਲ ਠੀਕ ਨਹੀਂ ਹੋ ਸਕਦਾ : ਖੋਜ
ਖੋਜ ਦੇ ਸਹਿ-ਲੇਖਕ ਵਿਲੀਅਮ ਰਾਈਟ ਨੇ ਕਿਹਾ ਕਿ ਜਦ ਐੱਨ.ਸੀ.ਆਈ.ਟੀ. ਤੋਂ ਤਾਪਮਾਨ ਲਿਆ ਜਾਂਦਾ ਹੈ ਤਾਂ ਇਹ ਕਈ ਬਾਹਰੀ ਸਥਿਤੀਆਂ ਤੋਂ ਪ੍ਰਭਾਵਿਤ ਹੁੰਦਾ ਹੈ। ਇਸ ਲਈ ਇਸ ਤੋਂ ਲਿਆ ਜਾਣ ਵਾਲਾ ਤਾਪਮਾਨ ਬਿਲਕੁਲ ਠੀਕ ਹੋਵੇਗਾ, ਇਸ ਦੀ ਗੁਜ਼ਾਇਸ਼ ਬਹੁਤ ਘੱਟ ਹੁੰਦੀ ਹੈ। ਇਸ ਤੋਂ ਇਲਾਵਾ ਖੋਜ 'ਚ ਇਹ ਵੀ ਕਿਹਾ ਗਿਆ ਹੈ ਕਿ 23 ਫਰਵਰੀ 2020 ਤੱਕ ਅਮਰੀਕੀ ਏਅਰਪੋਰਟ 'ਤੇ 46,000 ਤੋਂ ਜ਼ਿਆਦਾ ਯਾਤਰੀਆਂ ਦੀ ਸਕਰੀਨਿੰਗ ਕੀਤੀ ਗਈ ਪਰ ਸਿਰਫ ਇਕ ਹੀ ਵਿਅਕਤੀ ਕੋਰੋਨਾ ਮਰੀਜ਼ ਨਿਕਲਿਆ।

ਇਹ ਵੀ ਪੜ੍ਹੋ -ਫਰਾਂਸ 'ਚ 7 ਜਨਵਰੀ ਤੋਂ ਹਫਤੇ 'ਚ ਇਕ ਵਾਰ ਦਫਤਰ ਜਾਣ ਦੀ ਇਜਾਜ਼ਤ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

 

Karan Kumar

This news is Content Editor Karan Kumar