ਬਿਡੇਨ ਨੇ ਕੀਤਾ H-1ਬੀ ਵੀਜ਼ਾ ਪ੍ਰਣਾਲੀ ''ਚ ਸੁਧਾਰ ਤੇ ਗ੍ਰੀਨ ਕਾਰਡ ''ਚ ਦੇਸ਼ਾਂ ਦਾ ਕੋਟਾ ਖ਼ਤਮ ਕਰਣ ਦਾ ਵਾਅਦਾ

08/16/2020 4:29:48 PM

ਵਾਸ਼ਿੰਗਟਨ (ਭਾਸ਼ਾ) : ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਅ ਬਿਡੇਨ ਨੇ ਵਾਅਦਾ ਕੀਤਾ ਹੈ ਕਿ ਜੇਕਰ ਉਹ ਚੋਣ ਜਿੱਤਦੇ ਹਨ ਤਾਂ ਐਚ-1ਬੀ ਵੀਜਾ ਪ੍ਰਣਾਲੀ ਵਿਚ ਸੁਧਾਰ ਕਰਣਗੇ। ਉਨ੍ਹਾਂ ਦੇ ਪ੍ਰਚਾਰ ਅਭਿਆਨ ਵਿਚ ਕਿਹਾ ਗਿਆ ਹੈ ਕਿ ਜੇਕਰ ਨਵੰਬਰ ਦੀਆਂ ਆਮ ਚੋਣਾਂ ਵਿਚ ਉਨ੍ਹਾਂ ਨੂੰ ਸਫਲਤਾ ਮਿਲਦੀ ਹੈ ਤਾਂ ਉਹ ਗ੍ਰੀਨ ਕਾਰਡ ਲਈ ਦੇਸ਼ਾਂ ਦੇ ਕੋਟੇ ਨੂੰ ਵੀ ਖ਼ਤਮ ਕਰ ਦੇਣਗੇ। ਮੰਨਿਆ ਜਾ ਰਿਹਾ ਹੈ ਕਿ ਬਿਡੇਨ ਨੇ ਪ੍ਰਭਾਵਸ਼ਾਲੀ ਭਾਰਤੀ-ਅਮਰੀਕੀ ਭਾਈਚਾਰੇ ਨੂੰ ਲੁਭਾਉਣ ਲਈ ਇਹ ਵਾਅਦੇ ਕੀਤੇ ਹਨ।

ਐਚ-1ਬੀ ਵੀਜਾ ਗੈਰ-ਇਮੀਗ੍ਰੇਸ਼ਨ ਵੀਜ਼ਾ ਹੈ। ਇਸ ਜ਼ਰੀਏ ਅਮਰੀਕੀ ਕੰਪਨੀਆਂ ਮੁਹਾਰਤ ਵਾਲੇ ਅਹੁਦਿਆਂ 'ਤੇ ਵਿਦੇਸ਼ੀ ਪੇਸ਼ੇਵਰਾਂ ਦੀ ਨਿਯੁਕਤੀ ਕਰ ਸਕਦੀਆਂ ਹਨ। ਕੰਪਨੀਆਂ ਹਰ ਸਾਲ ਭਾਰਤ ਅਤੇ ਚੀਨ ਦੇ ਹਜ਼ਾਰਾਂ ਪੇਸ਼ੇਵਰਾਂ ਦੀ ਨਿਯੁਕਤੀ ਇਸ ਵੀਜ਼ਾ ਜ਼ਰੀਏ ਕਰਦੀਆਂ ਹੈ। ਭਾਰਤ ਦੇ 74ਵੇਂ ਆਜ਼ਾਦੀ ਦਿਹਾੜੇ ਮੌਕੇ ਸ਼ਨੀਵਾਰ ਨੂੰ ਭਾਰਤੀ-ਅਮਰੀਕੀਆਂ 'ਤੇ ਜਾਰੀ ਇਕ ਨੀਤੀ ਦਸਤਾਵੇਜ਼ ਵਿਚ ਬਿਡੇਨ ਦੇ ਪ੍ਰਚਾਰ ਅਭਿਆਨ ਵਿਚ ਪਰਿਵਾਰ ਆਧਾਰਿਤ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਸਮਰਥਨ ਦੇਣ ਅਤੇ ਧਾਰਮਿਕ ਵਰਕ ਵੀਜ਼ਾ ਦੀ ਪ੍ਰਕਿਰਿਆ ਨੂੰ ਸੁਮੇਲ ਬਣਾਉਣ ਦਾ ਵੀ ਵਾਅਦਾ ਕੀਤਾ ਗਿਆ ਹੈ। ਬਿਡੇਨ ਨੇ ਕਿਹਾ ਹੈ ਕਿ ਉਨ੍ਹਾਂ ਦਾ ਪ੍ਰਸ਼ਾਸਨ ਨਫ਼ਰਤ ਨੂੰ ਰੋਕਣ ਲਈ ਵੀ ਕਦਮ ਚੁੱਕੇਗਾ।  ਨਾਲ ਹੀ ਧਾਰਮਿਕ ਸਥਾਨਾਂ ਦੀ ਸੁਰੱਖਿਆ ਨਾਲ ਜੁੜੀਆਂ ਚਿੰਤਾਵਾਂ ਨੂੰ ਵੀ ਦੂਰ ਕਰੇਗਾ। ਵਿੰਭਿਨਤਾ ਅਤੇ ਭਾਰਤੀ-ਅਮਰੀਕੀਆਂ ਦੇ ਯੋਗਦਾਨ ਨੂੰ ਸਨਮਾਨ ਦਿਵਾਏਗਾ। ਇਹ ਪਹਿਲਾ ਮੌਕਾ ਹੈ ਕਿ ਡੈਮੋਕਰੇਟ ਦੇ ਕਿਸੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਨੇ ਭਾਰਤੀ-ਅਮਰੀਕੀਆਂ 'ਤੇ ਵਿਸ਼ੇਸ਼ ਰੂਪ ਨਾਲ ਕੋਈ ਨੀਤੀ ਦਸਤਾਵੇਜ਼ ਪੇਸ਼ ਕੀਤਾ ਹੈ।

cherry

This news is Content Editor cherry