ਮੈਕਸੀਕੋ ਤੇ ਚੀਨ ''ਤੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਲਾਇਆ ਨਵਾਂ ਸ਼ੁਲਕ

07/10/2019 1:52:41 AM

ਵਾਸ਼ਿੰਗਟਨ - ਅਮਰੀਕਾ ਨੇ ਮੈਕਸੀਕੋ ਅਤੇ ਚੀਨ ਤੋਂ ਆਯਾਤ ਕੀਤੇ ਜਾਣ ਵਾਲੇ ਕੁਝ ਸਟੀਲ ਉਤਪਾਦਾਂ 'ਤੇ ਨਵਾਂ ਸ਼ੁਲਕ ਲਾਉਣ ਦਾ ਐਲਾਨ ਕਰ ਦਿੱਤਾ ਹੈ। ਅਮਰੀਕਾ ਨੇ ਇਨਾਂ ਦੋਹਾਂ ਦੇਸ਼ਾਂ 'ਤੇ ਇਹ ਦੋਸ਼ ਵੀ ਲਾਇਆ ਹੈ ਕਿ ਮੈਕਸੀਕੋ ਅਤੇ ਚੀਨ ਗਲਤ ਸਬਸਿਡੀ ਦੇ ਜ਼ਰੀਏ ਆਪਣੇ ਵਿਨਿਰਮਾਤਾਵਾਂ ਦੀ ਮਦਦ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਅਮਰੀਕਾ ਵੱਲੋਂ ਇਹ ਫੈਸਲਾ ਅਜਿਹੇ ਸਮੇਂ 'ਚ ਲਿਆ ਗਿਆ ਹੈ ਜਦੋਂ ਸਿਰਫ 2 ਮਹੀਨੇ ਪਹਿਲਾਂ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੈਕਸੀਕੋ ਅਤੇ ਕੈਨੇਡਾ ਤੋਂ ਆਯਾਤ ਸਟੀਲ ਅਤੇ ਐਲੂਮੀਨੀਅਮ ਉਤਪਾਦਾਂ 'ਤੇ ਸ਼ੁਲਕ ਹਟਾਉਣ 'ਤੇ ਸਹਿਮਤ ਹੋ ਗਏ ਸਨ। ਦੱਸ ਦਈਏ ਕਿ ਤਿੰਨਾਂ ਦੇਸ਼ਾਂ ਵਿਚਾਲੇ ਉੱਤਰ ਅਮਰੀਕੀ ਮੁਕਤ ਵਪਾਰ ਸਮਝੌਤੇ 'ਤੇ ਸਹਿਮਤੀ ਬਣੀ ਹੈ।
ਅਮਰੀਕੀ ਵਣਜ ਵਿਭਾਗ ਮੁਤਾਬਕ ਨਿਰਮਾਣ 'ਚ ਇਸਤੇਮਾਲ ਹੋਣ ਵਾਲੇ ਆਯਾਤ ਸਟੀਲ ਨੂੰ ਚੀਨ, ਮੈਕਸੀਕੋ ਅਤੇ ਕੈਨੇਡਾ ਤੋਂ ਸਬਸਿਡੀ ਦੇ ਰੂਪ 'ਚ ਰਾਹਤ ਦਿੱਤੀ ਜਾ ਰਹੀ ਹੈ। ਦੱਸ ਦਈਏ ਕਿ ਕੈਨੇਡਾ ਵੱਲੋਂ ਦਿੱਤੀ ਜਾ ਰਹੀ ਸਬਸਿਡੀ ਨਾਂ ਦੇ ਬਰਾਬਰ ਹੈ, ਇਸ ਲਈ ਉਸ 'ਤੇ ਸ਼ੁਲਕ ਨਹੀਂ ਲਗਾਇਆ ਗਿਆ ਹੈ। ਫਰਵਰੀ 'ਚ ਸਥਾਨਕ ਸਟੀਲ ਕੰਪਨੀਆਂ ਨੇ ਇਸ ਦੇ ਲਈ ਸ਼ਿਕਾਇਤ ਕੀਤੀ ਸੀ। ਉਸ ਤੋਂ ਬਾਅਦ ਇਹ ਫੈਸਲੇ ਕੀਤਾ ਗਿਆ ਹੈ।
ਅਮਰੀਕਾ ਮੁਤਾਬਕ ਚੀਨ ਅਤੇ ਮੈਕਸੀਕੋ ਦੇ ਨਿਰਯਾਤਕ ਨੂੰ 30.3 ਫੀਸਦੀ ਤੋਂ 177.43 ਫੀਸਦੀ ਵਿਚਾਲੇ ਸਬਸਿਡੀ ਦਾ ਫਾਇਦਾ ਮਿਲ ਰਿਹਾ ਹੈ। ਅਮਰੀਕਾ ਦੇ ਸੀਮਾ ਸ਼ੁਲਕ ਅਧਿਕਾਰੀ ਹੁਣ ਸਬਸਿਡੀ ਦਰਾਂ ਦੇ ਆਧਾਰ 'ਤੇ ਆਯਾਤ ਸ਼ੁਲਕ ਸੰਗ੍ਰਹਿ ਕਰਨਾ ਸ਼ੁਰੂ ਕਰਨਗੇ। ਹਾਲਾਂਕਿ ਅਧਿਕਾਰੀਆਂ ਨੂੰ ਜਾਂਚ 'ਚ ਕੁਝ ਵੀ ਅਨਿਯਮਤ ਨਹੀਂ ਮਿਲਦਾ ਹੈ ਤਾਂ ਇਸ ਰਾਸ਼ੀ ਨੂੰ ਵਾਪਸ ਕੀਤਾ ਜਾ ਸਕਦਾ ਹੈ।

Khushdeep Jassi

This news is Content Editor Khushdeep Jassi