ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਲਗਵਾਈ ਕੋਰੋਨਾ ਵੈਕਸੀਨ ਦੀ ''ਬੂਸਟਰ'' ਡੋਜ਼

09/28/2021 10:24:29 AM

ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਕੋਵਿਡ-19 ਖ਼ਿਲਾਫ਼ ਬੂਸਟਰ ਡੋਜ਼ ਲਗਾਏ ਜਾਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।ਇਸ ਲੜੀ ਵਿਚ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕੋਰੋਨਾ ਵੈਕਸੀਨ ਦੀ ਬੂਸਟਰ ਡੋਜ਼ ਲਗਵਾਈ ਹੈ। ਅੱਜ ਉਹਨਾਂ ਨੇ ਫਾਈਜ਼ਰ ਵੈਕਸੀਨ ਦੀ ਬੂਸਟਰ ਡੋਜ਼ ਲਈ। ਜ਼ਿਕਰਯੋਗ ਹੈ ਕਿ ਇਕ ਸਮੇਂ ਪੂਰੀ ਦੁਨੀਆ ਲਈ ਕੋਰੋਨਾ ਦਾ ਐਪੀਸੈਂਟਰ ਰਿਹਾ ਅਮਰੀਕਾ ਹੁਣ ਟੀਕਾਕਰਣ 'ਤੇ  ਖਾਸ ਧਿਆਨ ਦੇ ਰਿਹਾ ਹੈ। ਉਸ ਦਾ ਧਿਆਨ ਉਸ ਬੂਸਟਰ ਡੋਜ਼ 'ਤੇ ਵੀ ਹੈ ਜਿਸ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਇਹ ਕੋਰੋਨਾ ਖ਼ਿਲਾਫ਼ ਜ਼ਿਆਦਾ ਕਾਰਗਰ ਸਾਬਤ ਹੋ ਸਕਦੀ ਹੈ।

ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਅਮਰੀਕਾ ਵਿਚ 65 ਸਾਲ ਤੋਂ ਵੱਧ ਉਮਰ ਦੇ ਲੋਕਾ ਨੂੰ ਫਾਈਜ਼ਰ ਵੈਕਸੀਨ ਦੀ ਬੂਸਟਰ ਡੋਜ਼ ਦਿੱਤੀ ਜਾ ਸਕਦੀ ਹੈ। ਕੁਝ ਸਮਾਂ ਪਹਿਲਾਂ ਹੀ ਫੈਡਰਲ ਰੈਗੁਲੇਟਰ ਨੇ ਇਸ ਦਾ ਪ੍ਰਸਤਾਵ ਰੱਖਿਆ ਸੀ। ਇਸੇ ਕਾਰਨ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਫਾਈਜ਼ਰ ਦੀ ਬੂਸਟਰ ਡੋਜ਼ ਦਿੱਤੀ ਗਈ। ਉਹਨਾਂ ਦੀ ਉਮਰ 78 ਸਾਲ ਹੈ। ਬੂਸਟਰ ਡੋਜ਼ ਲਗਵਾਉਣ ਤੋਂ ਪਹਿਲਾਂ ਬਾਈਡੇਨ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਸਭ ਤੋਂ ਜ਼ਿਆਦਾ ਜ਼ਰੂਰੀ  ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਵੈਕਸੀਨ ਲਗਾਈ ਜਾਵੇ, ਉੱਥੇ ਉਹਨਾਂ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਪਹਿਲੀ ਅਤੇ ਦੂਜੀ ਡੋਜ਼ ਲੱਗਣ ਦੇ ਬਾਅਦ ਉਹਨਾਂ ਨੇ ਕੋਈ ਸਾਈਟ ਇਫੈਕਟ ਮਹਿਸੂਸ ਨਹੀਂ ਕੀਤੇ ਸਨ।

ਪੜ੍ਹੋ ਇਹ ਅਹਿਮ ਖਬਰ - ਨਿਊਜ਼ੀਲੈਂਡ 'ਚ ਫਾਈਜ਼ਰ ਕੋਵਿਡ ਟੀਕੇ ਦੀਆਂ ਦਿੱਤੀਆਂ ਗਈਆਂ 5 ਮਿਲੀਅਨ ਖੁਰਾਕਾਂ

ਮੋਡਰਨਾ ਦੀ ਬੂਸਟਰ ਡੋਜ਼ ਨੂੰ ਮਿਲ ਸਕਦੀ ਹੈ ਮਨਜ਼ੂਰੀ
ਉਂਝ ਰਾਸ਼ਟਰਪਤੀ ਬਾਈਡੇਨ ਨੇ ਦੱਸਿਆ ਹੈ ਕਿ ਉਹਨਾਂ ਦੀ ਪਤਨੀ ਅਤੇ ਅਮਰੀਕਾ ਦੀ ਫਸਟ ਲੇਡੀ ਜਿਲ ਬਾਈਡੇਨ ਨੂੰ ਵੀ ਬੂਸਟਰ ਡੋਜ਼ ਦਿੱਤੀ ਜਾਵੇਗੀ। ਅਮਰੀਕਾ ਵਿਚ ਹਾਲੇ ਵੀ ਫਾਈਜ਼ਰ ਅਤੇ ਮੋਡਰਨਾ ਦੋ ਅਜਿਹੀਆਂ ਵੈਕਸੀਨ ਹਨ ਜਿਹਨਾਂ ਦੀ ਵਰਤੋਂ ਪ੍ਰਮੁੱਖਤਾ ਨਾਲ ਹੋ ਰਹੀ ਹੈ। ਇਹਨਾਂ ਵਿਚੋਂ ਬੂਸਟਰ ਡੋਜ਼ ਦੀ ਮਨਜ਼ੂਰੀ ਸਿਰਫ 'ਫਾਈਜ਼ਰ' ਨੂੰ ਮਿਲੀ ਹੈ। ਮੋਡਰਨਾ ਨੂੰ ਲੈ ਕੇ ਹਾਲੇ ਹੋਰ ਡਾਟਾ ਦਾ ਇੰਤਜ਼ਾਰ ਹੈ। ਇਸੇ ਕਾਰਨ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਬੂਸਟਰ ਡੋਜ਼ ਲੱਗੇਗੀ ਜਾਂ ਨਹੀਂ ਇਹ ਹਾਲੇ ਸਪਸ਼ੱਟ ਨਹੀਂ ਹੈ। ਉਹਨਾਂ ਨੇ ਮੋਡਰਨਾ ਦੀ ਕੋਰੋਨਾ ਵੈਕਸੀਨ ਲਗਵਾਈ ਸੀ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana