ਅਮਰੀਕਾ ਨੇ ਅਫਗਾਨਿਸਤਾਨ ''ਚ ਭਾਰਤੀ ਯੋਗਦਾਨ ਦੀ ਕੀਤੀ ਸ਼ਲਾਘਾ

11/22/2019 3:32:39 PM

ਵਾਸ਼ਿੰਗਟਨ (ਭਾਸ਼ਾ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਭਾਰਤ ਨਾਲ ਰਣਨੀਤੀਕ ਸਾਂਝੇਦਾਰੀ ਵਿਕਸਿਤ ਕਰਨਾ ਟਰੰਪ ਦੀ ਦੱਖਣ-ਏਸ਼ਿਆ ਰਣਨੀਤੀ ਦਾ ਅਹਿਮ ਹਿੱਸਾ ਹੈ ਤੇ ਇਸ ਪਹਿਲ ਦੇ ਚੰਗੇ ਨਤੀਜਾ ਸਾਹਮਣੇ ਆਏ ਹਨ।

ਅਫਗਾਨਿਸਤਾਨ ਮਾਮਲੀਆਂ ਦੀ ਅਮਰੀਕਾ ਦੀ ਰੱਖਿਆ ਉਪ ਮੰਤਰੀ ਨੈਂਸੀ ਜੈਕਸਨ ਨੇ ਕਿਹਾ ਕਿ ਅਮਰੀਕਾ ਅਫਗਾਨਿਸਤਾਨ ਵਿਚ ਭਾਰਤ ਦੇ ਨਿਵੇਸ਼ ਤੇ ਸਹਿਯੋਗ ਦੀ ਸ਼ਲਾਘਾ ਕਰਦਾ ਹੈ। ਅਸੀਂ ਅਫਗਾਨਿਸਤਾਨ ਵਿਚ ਸਨਮਾਨਜਨਕ ਤੇ ਸਥਾਈ ਹੱਲ ਲੱਭਣ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਦੇ ਰਹਾਂਗੇ। ਅਮਰੀਕਾ ਵਿਚ ਭਾਰਤ ਦੇ ਰਾਜਦੂਤ ਹਰਸ਼ਵਰਧਨ ਸ਼੍ਰਿੰਗਲਾ ਨੇ ਵੀ ਪ੍ਰੋਗਰਾਮ ਨੂੰ ਸੰਬੋਧਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਅਫਗਾਨਿਸਤਾਨ ਦੇ ਮੁੜ ਨਿਰਮਾਣ ਤੇ ਵਿਕਾਸ ਵਿਚ 2001 ਤੋਂ ਸਰਗਰਮ ਭੂਮਿਕਾ ਨਿਭਾ ਰਿਹਾ ਹੈ। ਭਾਰਤ ਯੁੱਧਗ੍ਰਸਤ ਦੇਸ਼ ਵਿਚ ਹੁਣ ਤੱਕ 400 ਸਾਮਾਜਿਕ ਪਰਿਯੋਜਨਾਵਾਂ ਪੂਰੀਆਂ ਕਰ ਚੁੱਕਿਆ ਹੈ ਤੇ 150 'ਤੇ ਕੰਮ ਜਾਰੀ ਹੈ। ਉਨ੍ਹਾਂ ਕਿਹਾ ਕਿ ਇਹ ਪਰਿਯੋਜਨਾਵਾਂ ਅਫਗਾਨਿਸਤਾਨ ਦੇ ਮੁੜ ਨਿਰਮਾਣ ਵਿਚ ਭਾਰਤ ਦੀ ਸਥਾਈ ਵਚਨਬੱਧਤਾ ਨੂੰ ਜ਼ਾਹਿਰ ਕਰਦੀਆਂ ਹਨ। ਭਾਰਤ ਇੱਕਜੁਟ, ਪ੍ਰਭੂਸੱਤਾ, ਲੋਕਤੰਤਰੀ, ਸ਼ਾਂਤੀਪੂਰਨ, ਸਥਿਰ, ਖੁਸ਼ਹਾਲ ਤੇ ਅਫਗਾਨਿਸਤਾਨ ਦੀ ਯਾਤਰਾ ਵਿਚ ਉਸ ਦਾ ਸਾਥ ਦੇਣ ਲਈ ਵਚਨਬੱਧ ਹੈ।

Baljit Singh

This news is Content Editor Baljit Singh