ਅਮਰੀਕੀ ਸੰਸਦ ਦੇ ਹੇਠਲੇ ਸਦਨ ’ਚ ਵਾਸ਼ਿੰਗਟਨ ਨੂੰ ਸੂਬੇ ਦਾ ਦਰਜਾ ਦੇਣ ਦਾ ਬਿੱਲ ਪਾਸ

06/28/2020 10:11:46 AM

ਵਾਸ਼ਿੰਗਟਨ, (ਭਾਸ਼ਾ)–ਅਮਰੀਕੀ ਸੰਸਦ ਦੇ ਹੇਠਲੇ ਸਦਨ (ਹਾਊਸ ਆਫ ਰਿਪ੍ਰੈਜੈਂਟੇਟਿਵਸ) ਨੇ ਸ਼ੁੱਕਰਵਾਰ ਨੂੰ ਵਾਸ਼ਿੰਗਟਨ ਡੀ. ਸੀ. ਨੂੰ ਦੇਸ਼ ਦਾ 51ਵਾਂ ਸੂਬਾ ਬਣਾਉਣ ਦੇ ਬਿੱਲ ਨੂੰ ਪਾਸ ਕਰ ਦਿੱਤਾ ਹੈ। ਸਦਨ ’ਚ ਵਾਸ਼ਿੰਗਟਨ ਡੀ. ਸੀ. ਨੂੰ ਸੂਬਾ ਬਣਾਉਣ ਦੇ ਪੱਖ ’ਚ 232 ਵੋਟਾਂ ਜਦੋਂ ਕਿ ਵਿਰੋਧ ’ਚ 180 ਵੋਟਾਂ ਪਈਆਂ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਪੂਰੇ ਸਦਨ ਨੂੰ ਡੀ. ਸੀ. ਸੂਬੇ ਦਾ ਦਰਜਾ ਦੇਣ ਵਾਲੇ ਬਿੱਲ ਨੂੰ ਵੋਟਿੰਗ ਕਰਨ ਦੀ ਇਜਾਜ਼ਤ ਦਿੱਤੀ ਗਈ।

ਰੀਪਬਲਿਕਨ ਸਮਰਥਿਤ ਸੀਨੇਟ ’ਚ ਇਸ ਬਿੱਲ ਨੂੰ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ ਜਦੋਂ ਕਿ ਵ੍ਹਾਈਟ ਹਾਊਸ ਨੇ ਪਹਿਲਾਂ ਹੀ ਬਿੱਲ ਨੂੰ ਵੀਟੋ ਕਰ ਦਿੱਤਾ ਹੈ। ਡੈਮੈਕ੍ਰੇਟਸ ਮੁਤਾਬਕ ਅਮਰੀਕਾ ਦੀ ਰਾਜਧਾਨੀ ਦੇ ਵਾਸੀ ਆਪਣੇ ਕਰਤੱਬਾਂ ਦੀ ਪਾਲਣਾ ਕਰਦੇ ਹਨ ਅਤੇ ਟੈਕਸਾਂ ਦਾ ਭੁਗਤਾਨ ਕਰਦੇ ਹਨ ਪਰ ਉਨ੍ਹਾਂ ਨੂੰ ਉਦੋਂ ਵੀ ਕਾਂਗਰਸ ਲਈ ਆਪਣੇ ਪ੍ਰਤੀਨਿਧੀਆਂ ਨੂੰ ਚੁਣਨ ਦਾ ਅਧਿਕਾਰ ਪ੍ਰਾਪਤ ਨਹੀਂ ਹੈ।

ਵਾਸ਼ਿੰਗਟਨ ਪ੍ਰਤੀਨਿਧੀ ਏਲੇਨੋਰ ਹੋਮਸ ਨਾਰਟਨ ਨੇ ਹਾਊਸ ’ਚ ਟਿੱਪਣੀ ਕਰਦੇ ਹੋਏ ਇਸ ਮੁੱਦ ਨੂੰ ਆਪਣੇ ਨਾਲ ਜੋੜ ਕੇ ਦੱਸਿਆ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਇਕੋ-ਇਕ ਲੋਕਤੰਤਰਿਕ ਦੇਸ਼ ਹੈ ਜੋ ਆਪਣੇ ਦੇਸ਼ ਦੀ ਰਾਜਧਾਨੀ ਦੇ ਨਿਵਾਸੀਆਂ ਨੂੰ ਸਥਾਨਕ ਖੁਦਮੁਖਤਿਆਰੀ ਅਤੇ ਵੋਟ ਦੇ ਅਧਿਕਾਰ ਦੀ ਵਰਤੋਂ ਤੋਂ ਵਾਂਝਾ ਰੱਖਦਾ ਹੈ। ਰੀਪਬਲਿਕਨ ਦੀ ਅਗਵਾਈ ਵਾਲੇ ਸੀਨੇਟ ’ਚ ਨੇਤਾਵਾਂ ਨੇ ਕਿਹਾ ਕਿ ਉਹ ਇਸ ਨੂੰ ਅੱਗੇ ਵਧਾਉਣ ਤੋਂ ਇਨਕਾਰ ਕਰਨਗੇ, ਜਦੋਂ ਕਿ ਡੈਮੋਕ੍ਰੇਟ ਨਵੰਬਰ ਦੀਆਂ ਚੋਣਾਂ ’ਚ ਸੀਨੇਟ ’ਚ ਬਹੁਮੱਤ ਹਾਸਲ ਕਰਨ ਦੀ ਆਸ ਕਰ ਰਹੇ ਹਨ, ਜਿਸ ਨਾਲ ਅਗਲੇ ਸਾਲ ਕਾਂਗਰਸ ’ਚ ਬਿੱਲ ਨੂੰ ਕਾਨੂੰਨ ਬਣਨ ਦਾ ਰਸਤਾ ਸਪੱਸ਼ਟ ਹੋ ਸਕਦਾ ਹੈ।

Lalita Mam

This news is Content Editor Lalita Mam