ਅਮਰੀਕਾ ''ਚ ਸੰਸਦੀ ਕਮੇਟੀ ਨੇ ਟਰੰਪ ਖਿਲਾਫ ਦੋਸ਼ਾਂ ਨੂੰ ਦਿੱਤੀ ਮਨਜ਼ੂਰੀ

12/13/2019 10:07:36 PM

ਵਾਸ਼ਿੰਗਟਨ - ਅਮਰੀਕੀ ਸੰਸਦ ਮੈਂਬਰਾਂ ਨੇ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ 2 ਦੋਸ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤਰ੍ਹਾਂ ਕਥਿਤ ਦੁਰਾਚਾਰ ਲਈ ਪ੍ਰਤੀਨਿਧੀ ਸਭਾ 'ਚ ਰਾਸ਼ਟਰਪਤੀ ਖਿਲਾਫ ਮਹਾਦੋਸ਼ ਦੀ ਪ੍ਰਕਿਰਿਆ ਅੱਗੇ ਵਧੇਗੀ। ਸਦਨ ਦੀ ਨਿਆਇਕ ਕਮੇਟੀ 'ਚ ਡੈਮੋਕ੍ਰੇਟਸ ਅਤੇ ਰਿਪਬਲਿਕਨ ਸੰਸਦ ਮੈਂਬਰਾਂ ਨੇ 17 ਦੇ ਮੁਕਾਬਲੇ 23 ਵੋਟਾਂ ਨਾਲ ਮਤਦਾਨ ਕੀਤਾ। ਇਸ ਤਰ੍ਹਾਂ ਅਮਰੀਕਾ ਦੇ ਇਤਿਹਾਸ 'ਚ ਟਰੰਪ ਅਜਿਹੇ ਤੀਜੇ ਰਾਸ਼ਟਰਪਤੀ ਬਣ ਜਾਣਗੇ, ਜਿਨ੍ਹਾਂ ਖਿਲਾਫ ਮਹਾਦੋਸ਼ ਦੀ ਕਾਰਵਾਈ ਅੱਗੇ ਵਧੇਗੀ।


Khushdeep Jassi

Content Editor

Related News