'ਪਾਕਿ ਨੇ ਅਫਗਾਨਿਸਤਾਨ 'ਚ ਦਹਾਕਿਆਂ ਤੱਕ ਨਿਭਾਈ ਨਕਰਾਤਮਕ ਭੂਮਿਕਾ'

11/06/2019 1:24:00 PM

ਵਾਸ਼ਿੰਗਟਨ (ਭਾਸ਼ਾ): ਅਮਰੀਕੀ ਸੰਸਦ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਨੇ ਦਹਾਕਿਆਂ ਤੱਕ ਅਫਗਾਨਿਸਤਾਨ ਵਿਚ ਇਕ ਸਰਗਰਮ ਪਰ ਨਕਰਾਤਮਕ ਭੂਮਿਕਾ ਨਿਭਾਈ ਹੈ। ਪਾਕਿਸਤਾਨ ਕਾਬੁਲ ਵਿਚ ਇਕ ਕਮਜ਼ੋਰ ਸਰਕਾਰ ਚਾਹੁੰਦਾ ਹੈ। ਕਾਂਗਰਸ ਦੀ ਖੋਜ ਸੇਵਾ (ਸੀ.ਆਰ.ਐੱਸ.) ਨੇ ਅਫਗਾਨਿਸਤਾਨ 'ਤੇ ਆਪਣੀ ਤਾਜ਼ਾ ਰਿਪੋਰਟ ਵਿਚ ਪਾਕਿਸਤਾਨ ਨੂੰ ਅਫਗਾਨਿਸਤਾਨ ਦਾ ਸਭ ਤੋਂ ਮਹੱਤਵਪੂਰਨ ਗੁਆਂਢੀ ਦੇਸ਼ ਦੱਸਿਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਨੇ ਕਈ ਦਹਾਕਿਆਂ ਤੱਕ ਅਫਗਾਨਿਸਤਾਨ ਦੇ ਮਾਮਲਿਆਂ ਵਿਚ ਸਰਗਰਮ ਪਰ ਕਈ ਲਿਹਾਜ ਨਾਲ ਇਕ ਨਕਰਾਤਮਕ ਭੂਮਿਕਾ ਨਿਭਾਈ। 

ਗੌਰਤਲਬ ਹੈ ਕਿ ਸੀ.ਆਰ.ਐੱਸ. ਮਹੱਤਵਪੂਰਨ ਵਿਸ਼ਿਆਂ 'ਤੇ ਅਮਰੀਕੀ ਸਾਂਸਦਾਂ ਲਈ ਰਿਪੋਰਟ ਤਿਆਰ ਕਰਦੀ ਹੈ ਤਾਂ ਜੋ ਉਨ੍ਹਾਂ ਨੂੰ ਸਹੀ ਫੈਸਲੇ ਲੈਣ ਵਿਚ ਆਸਾਨੀ ਹੋਵੇ। ਇਸ ਰਿਪੋਰਟ ਵਿਚ ਕਿਹਾ ਗਿਆ ਹੈ,''ਪਾਕਿਸਤਾਨ ਦੀਆਂ ਸੁਰੱਖਿਆ ਸੇਵਾਵਾਂ ਨੇ ਅਫਗਾਨਿਸਤਾਨ ਦੇ ਬਾਗੀ ਸਮੂਹਾਂ, ਵਿਸ਼ੇਸ਼ ਰੂਪਾਂ ਨਾਲ ਹੱਕਾਨੀ ਨੈੱਟਵਰਕ ਦੇ ਨਾਲ ਸੰਬੰਧ ਬਣਾਈ ਰੱਖੇ, ਜੋ ਅਮਰੀਕਾ ਵੱਲੋਂ ਐਲਾਨਿਆ ਇਕ ਵਿਦੇਸ਼ੀ ਅੱਤਵਾਦੀ ਸੰਗਠਨ (ਐੱਫ.ਟੀ.ਓ.) ਹੈ ਅਤੇ ਹੁਣ ਅਧਿਕਾਰਤ ਰੂਪ ਨਾਲ ਤਾਲਿਬਾਨ ਦਾ ਇਕ ਅਰਧ-ਖੁਦਮੁਖਤਿਆਰੀ ਘਟਕ ਬਣ ਗਿਆ ਹੈ।'' 

ਸੀ.ਆਰ.ਐੱਸ. ਦੀ ਰਿਪੋਰਟ ਵਿਚ ਕਿਹਾ ਗਿਆ ਹੈ,''ਪਾਕਿਸਤਾਨ ਇਕ ਮਜ਼ਬੂਤ ਅਤੇ ਏਕੀਕ੍ਰਿਤ ਅਫਗਾਨਿਸਤਾਨ ਦੀ ਬਜਾਏ ਕਮਜ਼ੋਰ ਅਤੇ ਅਸਥਿਰ ਅਫਗਾਨਿਸਤਾਨ ਨੂੰ ਵੱਧ ਤਰਜੀਹ ਦਿੰਦਾ ਹੈ।'' ਭਾਰਤ ਦੇ ਬਾਰੇ ਵਿਚ ਰਿਪੋਰਟ ਵਿਚ ਕਿਹਾ ਗਿਆ ਹੈ,''ਅਫਗਾਨਿਸਤਾਨ ਵਿਚ ਭਾਰਤ ਦੀ ਕੂਟਨੀਤਕ ਅਤੇ ਵਪਾਰਕ ਮੌਜੂਦਗੀ ਹੈ ਅਤੇ ਅਮਰੀਕਾ ਇਸ ਦਾ ਸਮਰਥਨ ਕਰਦਾ ਹੈ। ਇਸ ਨਾਲ ਪਾਕਿਸਤਾਨ ਨੂੰ ਘੇਰਾਬੰਦੀ ਦੀ ਚਿੰਤਾ ਸਤਾਉਂਦੀ ਹੈ। ਅਫਗਾਨਿਸਤਾਨ ਵਿਚ ਭਾਰਤ ਦੇ ਹਿਤ ਕਾਫੀ ਹੱਦ ਤੱਕ ਪਾਕਿਸਤਾਨ ਦੇ ਨਾਲ ਉਸ ਦੀ ਵਿਆਪਕ ਖੇਤਰੀ ਰੰਜਿਸ਼ ਨਾਲ ਜੁੜੇ ਹਨ।''

Vandana

This news is Content Editor Vandana