ਨਿਊਜਰਸੀ ''ਚ ਭਾਰਤੀ ਜੋੜੇ ਦੀ ਮੌਤ ਦੀ ਜਾਂਚ ਕਰ ਰਹੇ ਹਨ ਅਮਰੀਕੀ ਅਧਿਕਾਰੀ

04/10/2021 12:19:50 AM

ਨਿਊਯਾਰਕ-ਅਮਰੀਕੀ ਅਧਿਕਾਰੀ ਨਿਊਜਰਸੀ 'ਚ ਆਪਣੇ ਘਰ 'ਚ ਮ੍ਰਿਤਕ ਪਾਏ ਗਏ ਭਾਰਤੀ ਜੋੜੇ ਦੀ ਮੌਤ ਦੇ ਮਾਮਲੇ 'ਚ ਜਾਂਚ ਕਰ ਰਹੇ ਹਨ। ਉਨ੍ਹਾਂ ਨੂੰ ਸੰਭਵਤ ਚਾਕੂ ਮਾਰਿਆ ਗਿਆ ਸੀ। ਆਈ.ਟੀ. ਪੇਸ਼ੇਵਰ ਬਾਲਾਜੀ ਭਾਰਤ ਰੂਦਰਵਾਰ (32) ਅਤੇ ਉਸ ਦੀ ਪਤਨੀ ਆਰਤੀ ਬਾਲਾਜੀ ਰੂਦਰਵਾਰ (30) ਦੀਆਂ ਲਾਸ਼ਾਂ ਨਿਊਜਰਸੀ 'ਚ ਨਾਰਥ ਆਰਲਿੰਗਟਨ ਦੇ ਰਿਵਰਵਿਊ ਗਾਰਡਨਸ ਕੰਪਲੈਕਸ 'ਚ ਉਨ੍ਹਾਂ ਦੇ 21 ਗਾਰਡਨ ਟੇਰੇਸ ਅਪਾਰਟਮੈਂਟ 'ਚ ਮਿਲੇ।

ਇਹ ਵੀ ਪੜ੍ਹੋ-ਰੂਸ 'ਚ ਇਕ ਦਿਨ 'ਚ ਕੋਰੋਨਾ ਦੇ 9150 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

ਨਿਊਯਾਰਕ 'ਚ ਭਾਰਤੀ ਕੌਂਸਲੇਟ ਦੇ ਅਧਿਕਾਰੀਆਂ ਨੇ ਇਸ ਘਟਨਾ ਨੂੰ ਬੇਹਦ ਦੁਖਦਾਈ ਦੱਸਿਆ ਅਤੇ ਕਿਹਾ ਕਿ ਉਹ ਮ੍ਰਿਤਕ ਦੇ ਪਰਿਵਾਰ ਨਾਲ ਸੰਪਰਕ 'ਚ ਹਨ। ਬਰਗਰ ਕਾਊਂਟੇ ਦੇ ਵਕੀਲ ਮਾਰਕ ਮੁਸੇੱਲਾ ਨੇ ਇਕ ਬਿਆਨ 'ਚ ਕਿਹਾ ਕਿ ਨਾਰਥ ਆਰਲਿੰਗਟਨ ਪੁਲਸ ਡਿਪਾਰਟਮੈਂਟ ਅਤੇ ਬਰਗਰ ਕਾਊਂਟੀ ਵਕੀਲ ਦਫਤਰ ਦੀ ਪ੍ਰਮੁੱਖ ਅਪਰਾਧਾਂ ਵਾਲੀ ਇਕਾਈ 'ਮੇਜਰ ਕ੍ਰਾਈਮ ਯੂਨਿਟ' ਨਾਰਥ ਆਰਲਿੰਗਟਨ ਦੇ 21 ਗਾਰਡਨ ਟੇਰੇਸ ਸਥਿਤ ਅਪਾਰਟਮੈਂਟ ਦੇ ਅੰਦਰ ਮਿਲੀਆਂ ਦੋ ਵਿਅਕਤੀਆਂ ਦੀਆਂ ਲਾਸ਼ਾਂ ਦੇ ਮਾਮਲੇ 'ਚ ਜਾਂਚ ਕਰ ਰਹੀ ਹੈ। ਮੁਸੇਲਾ ਨੇ ਕਿਹਾ ਕਿ ਸੱਤ ਅਪ੍ਰੈਲ ਨੂੰ ਇਕ ਨਿਵਾਸੀ ਨੇ ਆਪਣੇ ਗੁਆਂਢੀ ਦ ਕੁਸ਼ਲਤਾ ਦੀ ਚਿੰਤਾ ਹੋਣ 'ਤੇ 911 ਨੂੰ ਫੋਨ ਕੀਤਾ ਸੀ ਜਿਸ ਤੋਂ ਬਾਅਦ ਸ਼ਾਮ 5.40 'ਤੇ ਪੁਲਸ ਉਥੇ ਪਹੁੰਚੀ। ਬਿਆਨ 'ਚ ਕਿਹਾ ਗਿਆ ਹੈ ਕਿ ਅਧਿਕਾਰੀਆਂ ਫਲੈਟ 'ਚ ਦਾਖਲ ਹੋਏ ਅਥੇ ਉਥੇ ਇਕ ਪੁਰਸ਼ ਅਤੇ ਬੀਬੀ ਨੂੰ ਮ੍ਰਿਤਕ ਪਾਇਆ।

ਇਹ ਵੀ ਪੜ੍ਹੋ-ਉੱਤਰੀ ਆਇਰਲੈਂਡ 'ਚ ਪੁਲਸ ਤੇ ਪ੍ਰਦਰਸ਼ਨਕਾਰੀਆਂ ਦਰਮਿਆਨ ਝੜਪ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News