ਅਮਰੀਕੀ ਨੇਵੀ ਨੇ ਹਾਦਸਾਗ੍ਰਸਤ ਹੋਏ ਹੈਲੀਕਾਪਟਰ ਦੇ ਮਲਬੇ ਨੂੰ ਮਨੁੱਖੀ ਅਵਸ਼ੇਸ਼ਾਂ ਸਮੇਤ ਕੀਤਾ ਬਰਾਮਦ

10/13/2021 8:34:30 PM

ਫਰਿਜ਼ਨੋ (ਕੈਲੀਫੋਰਨੀਆ)(ਗੁਰਿੰਦਰਜੀਤ ਨੀਟਾ ਮਾਛੀਕੇ)-ਕੈਲੀਫੋਰਨੀਆ 'ਚ ਨੇਵੀ ਦੁਆਰਾ ਇਕ ਹਾਦਸਾਗ੍ਰਸਤ ਹੋਏ ਹੈਲੀਕਾਪਟਰ ਦੇ ਮਲਬੇ ਨੂੰ ਮਨੁੱਖੀ ਲਾਸ਼ਾਂ ਸਮੇਤ ਬਰਾਮਦ ਕੀਤਾ ਹੈ। ਇਸ ਸਬੰਧੀ ਨੇਵੀ ਏਅਰ ਫੋਰਸਿਜ਼ ਪਬਲਿਕ ਅਫੇਅਰਜ਼ ਦਫਤਰ ਨੇ ਮੰਗਲਵਾਰ ਨੂੰ ਦੱਸਿਆ ਕਿ ਨੇਵੀ ਨੇ ਅਗਸਤ 'ਚ ਸਾਨ ਡਿਏਗੋ ਦੇ ਤੱਟ 'ਤੇ ਹਾਦਸਾਗ੍ਰਸਤ ਹੋਏ ਇਕ ਹੈਲੀਕਾਪਟਰ ਦਾ ਮਲਬਾ ਬਰਾਮਦ ਕਰ ਲਿਆ ਹੈ ਅਤੇ ਇਸ 'ਚ ਪੰਜ ਮਨੁੱਖੀ ਲਾਸ਼ਾਂ ਵੀ ਬਰਾਮਦ ਕੀਤੀਆ ਗਈਆਂ ਹਨ।

ਇਹ ਵੀ ਪੜ੍ਹੋ : ਰੂਸ 'ਚ ਕੋਰੋਨਾ ਦਾ ਕਹਿਰ, ਇਕ ਦਿਨ 'ਚ ਹੋਈ 984 ਲੋਕਾਂ ਦੀ ਮੌਤ

ਇਨ੍ਹਾਂ ਲਾਸ਼ਾਂ ਦੀ ਅਧਿਕਾਰਤ ਪਛਾਣ ਕਰਨ ਲਈ, ਇਨ੍ਹਾਂ ਨੂੰ ਡੋਵਰ ਏਅਰ ਫੋਰਸ ਬੇਸ 'ਚ ਭੇਜਿਆ ਗਿਆ ਹੈ। ਨੇਵੀ ਦੀ ਸਿਸਟਮ ਕਮਾਂਡ ਦੇ ਸੁਪਰਵਾਈਜ਼ਰ ਆਫ ਸੈਲਵੇਜ ਐਂਡ ਡਾਈਵਿੰਗ ਦੀ ਇਕ ਟੀਮ ਨੇ 8 ਅਕਤੂਬਰ ਨੂੰ ਸਾਨ ਡਿਏਗੋ ਦੇ ਤੱਟ ਤੋਂ ਇਸ ਮਲਬੇ ਨੂੰ ਬਰਾਮਦ ਕੀਤਾ। ਨੇਵੀ ਦੇ ਅਨੁਸਾਰ 31 ਅਗਸਤ ਨੂੰ ਐੱਮ.ਐੱਚ.-60 ਐੱਸ.ਸੀ. ਹਾਕ ਹੈਲੀਕਾਪਟਰ, ਏਅਰਕ੍ਰਾਫਟ ਕੈਰੀਅਰ ਯੂ.ਐੱਸ.ਐੱਸ. ਅਬ੍ਰਾਹਮ ਲਿੰਕਨ ਤੋਂ ਨਿਯਮਤ ਉਡਾਣ ਭਰ ਰਿਹਾ ਸੀ। ਜਿਸ ਦੌਰਾਨ ਇਹ ਕ੍ਰੈਸ਼ ਹੋ ਗਿਆ।

ਇਹ ਵੀ ਪੜ੍ਹੋ : ਸੂ ਚੀ ਨੇ ਕੋਰੋਨਾ ਨਿਯਮਾਂ ਨੂੰ ਤੋੜਨ ਦੇ ਦੋਸ਼ ਤੋਂ ਕੀਤਾ ਇਨਕਾਰ

ਹੈਲੀਕਾਪਟਰ ਸਾਨ ਡਿਏਗੋ ਦੇ ਤੱਟ ਤੋਂ ਲਗਭਗ 60 ਨਾਟੀਕਲ ਮੀਲ ਦੂਰ ਪ੍ਰਸ਼ਾਂਤ ਮਹਾਂਸਾਗਰ 'ਚ ਕ੍ਰੈਸ਼ ਹੋਇਆ ਸੀ। ਇਸ ਹਾਦਸੇ ਦੌਰਾਨ ਚਾਲਕ ਦਲ ਦੇ ਇੱਕ ਮੈਂਬਰ ਨੂੰ ਬਚਾਇਆ ਗਿਆ ਜਦਕਿ ਪੰਜ ਲਾਪਤਾ ਹੋ ਗਏ ਸਨ। ਇਸ ਦੇ ਇਲਾਵਾ ਕੈਰੀਅਰ ਦੇ ਡੈਕ 'ਤੇ ਪੰਜ ਹੋਰ ਸੇਲਰ ਜ਼ਖਮੀ ਵੀ ਹੋ ਗਏ ਸਨ। ਨੇਵੀ ਅਤੇ ਕੋਸਟ ਗਾਰਡਾਂ ਨੇ ਹਾਦਸੇ ਦੇ ਤੁਰੰਤ ਬਾਅਦ ਤਲਾਸ਼ੀ ਅਤੇ ਬਚਾਅ ਕਾਰਜ ਸ਼ੁਰੂ ਕੀਤਾ ਸੀ । ਇਸ ਦੇ ਬਾਅਦ ਸਤੰਬਰ 'ਚ ਜਲ ਸੈਨਾ ਨੇ ਉਨ੍ਹਾਂ ਪੰਜ ਸੇਲਰਾਂ ਦੀ ਪਛਾਣ ਕੀਤੀ ਜੋ ਹਾਦਸੇ 'ਚ ਮਾਰੇ ਗਏ ਸਨ। ਅਧਿਕਾਰੀਆਂ ਦੁਆਰਾ ਇਸ ਜਾਨਲੇਵਾ ਘਟਨਾ ਦੀ ਜਾਂਚ ਅਜੇ ਜਾਰੀ ਹੈ।

ਇਹ ਵੀ ਪੜ੍ਹੋ : ਅਫਗਾਨਿਸਤਾਨ ਨੂੰ ਮਨੁੱਖੀ ਸਹਾਇਤਾ ਉਪਲੱਬਧ ਕਰਵਾਏਗਾ ਅਮਰੀਕਾ : ਤਾਲਿਬਾਨ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar