ਅਮਰੀਕਾ : ਦੇਸ਼ ਭਰ ’ਚ ਮਾਡਰਨਾ ਦੇ ਕੋਵਿਡ-19 ਟੀਕੇ ਭੇਜਣ ਦੀ ਤਿਆਰੀ

12/21/2020 2:19:21 AM

ਆਲਿਵ ਬ੍ਰਾਂਚ-ਅਮਰੀਕਾ ’ਚ ਕੋਵਿਡ-19 ਦੇ ਮਾਡਰਨਾ ਕੰਪਨੀ ਵੱਲੋਂ ਵਿਕਸਿਤ ਕੀਤੇ ਗਏ ਟੀਕੇ ਦੀ ਖੇਪ ਨੂੰ ਭੇਜਣ ਲਈ ਐਤਵਾਰ ਤੋਂ ਕਰਮਚਾਰੀਆਂ ਨੇ ਕੰਮ ਸ਼ੁਰੂ ਕਰ ਦਿੱਤਾ। ਮਾਡਰਨਾ ਇੰਕ ਅਤੇ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਵੱਲੋਂ ਵਿਕਸਿਤ ਕੀਤੇ ਗਏ ਟੀਕਿਆਂ ਨੂੰ ਮੇਮਫਿਸ ਇਲਾਕੇ ਦੀ ਇਕ ਫੈਕਟਰੀ ’ਚ ਕਰਮਚਾਰੀ ਡਿੱਬਿਆਂ ’ਚ ਬੰਦ ਕਰਨ ਦਾ ਕੰਮ ਕਰ ਰਹੇ ਹਨ। ਟੀਕੇ ਦੀ ਖੁਰਾਕ ਸੋਮਵਾਰ ਤੋਂ ਦੇਣੀ ਸ਼ੁਰੂ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ -ਰੂਸ 'ਚ ਕੋਰੋਨਾ ਕਾਰਣ ਹੁਣ ਤੱਕ 50 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ

ਤਿੰਨ ਦਿਨ ਪਹਿਲਾਂ ਹੀ ਅਮਰੀਕਾ ਦੇ ਫੂਡ ਐਂਡ ਡਰੱਗ ਪ੍ਰਸ਼ਾਸਨ ਵਿਭਾਗ ਨੇ ਇਸ ਟੀਕੇ ਦੀ ਐਮਰਜੈਂਸੀ ਸਥਿਤੀ ’ਚ ਇਸਤੇਮਾਲ ਦੀ ਮਨਜ਼ੂਰੀ ਦਿੱਤੀ ਸੀ। ਮਾਹਰ ਕਮੇਟੀ ਇਹ ਫੈਸਲਾ ਕਰੇਗੀ ਕਿ ਮਾਡਰਨਾ ਦੇ ਟੀਕੇ, ਫਾਈਜ਼ਰ ਅਤੇ ਜਰਮਨੀ ਦੀ ਕੰਪਨੀ ਬਾਇਓਨਟੈੱਕ ਵੱਲੋਂ ਵਿਕਸਿਤ ਟੀਕੇ ਦੀ ਪਹਿਲੀ ਖੁਰਾਕ ਕਿੰਨਾਂ ਲੋਕਾਂ ਨੂੰ ਦਿੱਤੀ ਜਾਣੀ ਹੈ ਕਿਉਂਕਿ ਆਮ ਜਨਤਾ ਲਈ ਬਸੰਤ ਤੱਕ ਭਰਪੂਰ ਟੀਕੇ ਉਪਲੱਬਧ ਨਹੀਂ ਹੋਣ ਵਾਲੇ ਹਨ ਇਸ ਲਈ ਅਗਲੇ ਕੁਝ ਮਹੀਨਿਆਂ ਤੱਕ ਇਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ -ਐਲਰਜੀ ਦੀ ਰਿਪੋਰਟ ਤੋਂ ਬਾਅਦ ਅਮਰੀਕਾ ’ਚ ਕੋਰੋਨਾ ਟੀਕਾਕਰਣ ਨੂੰ ਲੈ ਕੇ ਜਾਰੀ ਹੋਏ ਨਵੇਂ ਦਿਸ਼ਾ-ਨਿਰਦੇਸ਼

ਫਾਈਜ਼ਰ ਦੇ ਟੀਕਿਆਂ ਦੀ ਪਹਿਲੀ ਖੇਪ ਇਕ ਹਫਤੇ ਪਹਿਲਾਂ ਭੇਜੀ ਗਈ ਸੀ ਅਤੇ ਅਗਲੇ ਦਿਨ ਤੋਂ ਇਸ ਦੇ ਟੀਕੇ ਲਾਉਣੇ ਸ਼ੁਰੂ ਕਰ ਦਿੱਤੇ ਗਏ ਸਨ ਜਿਸ ਦੇ ਨਾਲ ਹੀ ਦੇਸ਼ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਸ਼ੁਰੂ ਹੋਈ ਸੀ। ਅਮਰੀਕਾ ’ਚ ਰੋਜ਼ਾਨਾ ਔਸਤਨ 2,19,000 ਤੋਂ ਜ਼ਿਆਦਾ ਲੋਕ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਪਾਏ ਜਾ ਰਹੇ ਹਨ। ਦੇਸ਼ ’ਚ ਹੁਣ ਤੱਕ 3,14,000 ਲੋਕਾਂ ਦੀ ਇਸ ਇਨਫੈਕਸ਼ਨ ਕਾਰਣ ਮੌਤ ਹੋ ਚੁੱਕੀ ਹੈ। ਇਹ ਮਹਾਮਾਰੀ ਦੁਨੀਆਭਰ ’ਚ 17 ਲੱਖ ਲੋਕਾਂ ਦੀ ਜਾਨ ਲੈ ਚੁੱਕੀ ਹੈ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

 

Karan Kumar

This news is Content Editor Karan Kumar