ਪ੍ਰਵਾਸੀ ਸਬੰਧੀ ਮਾਮਲਿਆਂ ''ਚ ਮਹਾਦੋਸ਼ ਚਲਾਉਣ ''ਚ ਮਦਦ ਕਰੇਗੀ ਅਮਰੀਕੀ ਫੌਜ

06/21/2018 11:00:08 AM

ਵਾਸ਼ਿੰਗਟਨ— ਰੱਖਿਆ ਵਿਭਾਗ ਨੇ ਅੱਜ ਕਿਹਾ ਕਿ ਅਜਿਹੇ ਪ੍ਰਵਾਸੀ ਜਿਨ੍ਹਾਂ ਕੋਲ ਕੋਈ ਦਸਤਾਵੇਜ਼ ਨਹੀਂ ਹੈ, ਉਨ੍ਹਾਂ ਦੇ ਮਾਮਲਿਆਂ ਨੂੰ ਦੇਖਣ ਵਿਚ ਅਮਰੀਕਾ ਦੇ ਫੌਜੀ ਪ੍ਰੌਸੀਕਿਊਟਰ ਗੈਰ-ਫੌਜੀ ਪ੍ਰੌਸੀਕਿਊਟਰਾਂ ਦੀ ਮਦਦ ਕਰਨਗੇ। ਫੌਜੀ ਬਲਾਂ ਦੇ ਕਾਨੂੰਨੀ ਸਟਾਫ ਦੇ ਇਸਤੇਮਾਲ ਦੇ ਮੌਕੇ ਘੱਟ ਹੀ ਆਉਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ''ਕਦੇ ਵੀ ਬਰਦਾਸ਼ਤ ਨਾ ਕਰਨ'' ਦੀ ਨੀਤੀ ਦੇ ਤਹਿਤ ਅਮਰੀਕਾ ਗੈਰ-ਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰਨ ਵਾਲੇ ਹਰ ਵਿਅਕਤੀ ਨੂੰ ਗ੍ਰਿਫਤਾਰ ਕਰ ਰਿਹਾ ਹੈ। ਪਰ ਇਹ ਉਪਾਅ ਗਰੀਬੀ ਅਤੇ ਹਿੰਸਾ ਨਾਲ ਪੀੜਤ ਗਵਾਟੇਮਾਲਾ, ਅਲ ਸਲਵਾਡੋਰ ਅਤੇ ਹੋਂਡੁਰਸ ਅਤੇ ਮੈਕਸੀਕੋ ਤੋਂ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਨੂੰ ਘੱਟ ਕਰਨ ਵਿਚ ਅਸਫਲ ਰਿਹਾ ਹੈ। ਇਸ ਸਾਲ ਮਾਰਚ ਤੋਂ ਮਈ ਮਹੀਨੇ ਦਰਮਿਆਨ ਮੈਕਸੀਕੋ ਤੋਂ ਗੈਰ-ਕਾਨੂੰਨੀ ਰੂਪ ਨਾਲ ਸਰਹੱਦ ਪਾਰ ਕਰ ਕੇ ਆਉਣ ਵਾਲੇ 50,000 ਤੋਂ ਵਧ ਲੋਕਾਂ ਨੂੰ ਫੜਿਆ ਗਿਆ ਸੀ। ਪੈਂਟਾਗਨ ਦੇ ਬੁਲਾਰੇ ਆਰਮੀ ਲੈਫਟੀਨੈਂਟ ਕਰਨਲ ਜੇਮੀ ਡੈਵਿਸ ਨੇ ਕਿਹਾ ਕਿ ਰੱਖਿਆ ਮੰਤਰੀ ਜਿਮ ਮੈਟਿਸ ਨੇ ਨਿਆਂ ਵਿਭਾਗ ਦੀ ਬੇਨਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ।