ਅਮਰੀਕਾ ਦੇ ਚੋਣ ਨਤੀਜਿਆਂ 'ਚ ਕਈ ਭਾਰਤੀਆਂ ਨੇ ਗੱਡੇ ਜਿੱਤ ਦੇ ਝੰਡੇ, ਕਈ ਪੱਛੜੇ

11/08/2018 1:19:15 PM

ਵਾਸ਼ਿੰਗਟਨ(ਏਜੰਸੀ)— ਅਮਰੀਕਾ 'ਚ ਭਾਰਤੀ ਮੂਲ ਦੇ ਕਈ ਉਮੀਦਵਾਰ ਚੋਣ ਮੈਦਾਨ 'ਚ ਉਤਰੇ ਸਨ , ਜਿਨ੍ਹਾਂ 'ਚੋਂ ਕਈਆਂ ਨੇ ਜਿੱਤ ਦੇ ਝੰਡੇ ਗੱਡ ਦਿੱਤੇ ਹਨ ਅਤੇ ਕਈ ਪੱਛੜ ਗਏ।  ਮੱਧ ਮਿਆਦ ਚੋਣਾਂ 'ਚ 5 ਨਵੇਂ ਚੁਣੇ ਗਏ ਸੈਨੇਟ ਮੈਂਬਰਾਂ ਨੇ ਇਕ ਵਾਰ ਫਿਰ ਤੋਂ ਯੂ. ਐੱਸ. ਪ੍ਰਤੀਨਿਧੀ ਸਭਾ (ਉੱਪਰਲੇ ਸਦਨ) 'ਚ ਜਿੱਤ ਹਾਸਲ ਕੀਤੀ ਹੈ ਪਰ ਭਾਰਤੀ ਮੂਲ ਦੇ ਜਿਨ੍ਹਾਂ ਉਮੀਦਵਾਰਾਂ ਨੂੰ 'ਸਮੋਸਾ ਕੋਕਸ' ਕਿਹਾ ਜਾ ਰਿਹਾ ਸੀ, ਉਨ੍ਹਾਂ 'ਚੋਂ ਕੁਝ ਇੰਨੀਆਂ ਵੋਟਾਂ ਹਾਸਲ ਨਹੀਂ ਕਰ ਸਕੇ, ਜਿੰਨੀ ਉਮੀਦ ਕੀਤੀ ਜਾ ਰਹੀ ਸੀ। ਤਕਰੀਬਨ ਇਕ ਦਰਜਨ ਭਾਰਤੀ ਮੂਲ ਦੇ ਉਮੀਦਵਾਰ ਅਮਰੀਕਾ ਦੇ ਉੁਪਰਲੇ ਸਦਨ 'ਚ ਕਿਸਮਤ ਅਜਮਾ ਰਹੇ ਸਨ ਪਰ ਅੰਕੜੇ ਪਿਛਲੀ ਵਾਰ ਜਿੰਨੇ ਹੀ ਆਏ।


ਪਹਿਲਾਂ ਤੋਂ ਚੁਣੇ ਗਏ 'ਸਮੋਸਾ ਕਾਕਸ' ਦੇ ਮੈਂਬਰ ਐੈਮੀ ਬੇਰਾ (ਕੈਲੀਫੋਰਨੀਆ 7ਵਾਂ ਡਿਸਟ੍ਰਿਕਟ), ਰੋਅ ਖੰਨਾ(ਕੈਲੀਫੋਰਨੀਆ 17ਵਾਂ ਡਿਸਟ੍ਰਿਕਟ) ਅਤੇ ਰਾਜਾ ਕ੍ਰਿਸ਼ਣਾਮੂਰਤੀ (ਇਲਿਨਾਸ, 8ਵੇਂ ਡਿਸਟ੍ਰਿਕਟ) ਨੇ ਆਪਣੀਆਂ ਸੀਟਾਂ ਬਚਾਈ ਰੱਖੀਆਂ। ਐੈਮੀ ਬੇਰਾ ਚੌਥੀ ਵਾਰ ਅਤੇ ਹੋਰ ਲੋਕ ਦੂਜੀ ਵਾਰ ਸੈਨੇਟ (ਸੰਸਦ) ਦੇ ਮੈਂਬਰ ਚੁਣੇ ਗਏ ਹਨ। ਜੈਪਾਲ ਨੂੰ ਜ਼ਿਲੇ 'ਚ ਪਈਆਂ ਵੋਟਾਂ 'ਚੋਂ 83 ਫੀਸਦੀ ਵੋਟ ਹਾਸਲ ਹੋਈਆਂ। ਖੰਨਾ ਨੂੰ 72 ਫੀਸਦੀ ਵੋਟਾਂ ਮਿਲੀਆਂ ਅਤੇ ਕ੍ਰਿਸ਼ਣਮੂਰਤੀ ਦੇ ਹੱਕ 'ਚ 65 ਫੀਸਦੀ ਵੋਟਾਂ ਹਾਸਲ ਕੀਤੀਆਂ। ਇਹ ਹੀ ਨਹੀਂ ਪਿਛਲੀਆਂ 3 ਚੋਣਾਂ ਦੇ ਮੁਕਾਬਲੇ ਬੇਰਾ ਨੇ ਇਸ ਵਾਰ ਹੋਰ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ। ਉਨ੍ਹਾਂ ਨੂੰ ਇਕੱਲਿਆਂ ਨੂੰ ਹੀ 53 ਫੀਸਦੀ ਵੋਟ ਮਿਲੇ ਜਦ ਕਿ ਵਿਰੋਧੀਆਂ ਨੂੰ 47 ਫੀਸਦੀ ਵੋਟਾਂ ਹਾਸਲ ਹੋਈਆਂ।


ਖੁਦ ਨੂੰ ਹਿੰਦੂ-ਅਮਰੀਕਨ ਕਹਿਣ ਵਾਲੀ ਤੁਲਸੀ ਗਾਬਾਰਡ ਵੀ ਹਵਾਈ ਦੀ ਆਪਣੀ ਸੀਟ ਬਚਾ ਕੇ ਰੱਖਣ 'ਚ ਕਾਮਯਾਬ ਰਹੀ। ਹਾਲਾਂਕਿ ਦੋ ਹੋਰ ਭਾਰਤੀ-ਅਮਰੀਕੀ ਔਰਤਾਂ ਐਰੀਜੋਨਾ 'ਚ ਸਖਤ ਟੱਕਰ ਦੇਣ ਦੇ ਬਾਅਦ ਵੀ ਆਪਣੇ ਰੀਪਬਲਿਕਨ ਵਿਰੋਧੀਆਂ ਦੇ ਮੁਕਾਬਲੇ ਹਾਰ ਗਈਆਂ। ਐਰੀਜੋਨਾ ਦੇ 8ਵੇਂ ਜ਼ਿਲੇ 'ਚ ਹਿਰਲ ਤਿਪਿਰਨੇਨੀ ਨੂੰ 94,000 ਵੋਟਾਂ ਮਿਲੀਆਂ ਜਦ ਕਿ ਡੇਬੀ ਲੇਸਕੋ ਨੇ 1,23,000 ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ। ਐਰੀਜੋਨਾ ਦੇ ਛੇਵੇਂ ਜ਼ਿਲੇ 'ਚ ਅਨੀਤਾ ਮਲਿਕ ਨੂੰ 95,000 ਵੋਟਾਂ ਹਾਸਲ ਕਰਨ ਦੇ ਬਾਅਦ ਵੀ ਹਾਰ ਦਾ ਮੂੰਹ ਦੇਖਣਾ ਪਿਆ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਸਾਬਕਾ ਅਧਿਕਾਰੀ ਪ੍ਰੇਸਟਨ ਕੁਲਕਰਣੀ ਨੂੰ ਟੈਕਸਾਸ 'ਚ ਹਾਰ ਦਾ ਮੂੰਹ ਦੇਖਣਾ ਪਿਆ। ਇਸ ਦੇ ਇਲਾਵਾ ਫਲੋਰੀਡਾ 'ਚ ਸੰਜੇ ਪਟੇਲ, ਅਰਕਾਨਸਾਸ 'ਚ ਚਿੰਤਨ ਦੇਸਾਈ, ਕਨੈਕਟਿਕਟ 'ਚ ਹੈਰੀ ਅਰੋੜਾ ਨੂੰ ਹਾਰ ਝੱਲਣੀ ਪਈ।