ਅਮਰੀਕਾ ਨੇ ਅਫਗਾਨ ਸ਼ਾਂਤੀ ''ਤੇ ਚੀਨ, ਰੂਸ ਤੇ ਪਾਕਿ ਨਾਲ ਕੀਤੀ ਮੁਲਾਕਾਤ

10/26/2019 4:16:58 PM

ਇਸਲਾਮਾਬਾਦ— ਰੂਸ, ਚੀਨ, ਅਮਰੀਕਾ ਤੇ ਪਾਕਿਸਤਾਨ ਦੇ ਪ੍ਰਤੀਨਿਧੀਆਂ ਨੇ ਸ਼ੁੱਕਰਵਾਰ ਨੂੰ ਇਸ ਗੱਲ 'ਤੇ ਸਹਿਮਤੀ ਜਤਾਈ ਕਿ ਅਫਗਾਨਿਸਤਾਨ 'ਚ ਸ਼ਾਂਤੀ ਸਥਾਪਿਤ ਕਰਨ ਲਈ ਸਿਰਫ ਗੱਲਬਾਤ ਹੀ ਇਕਲੌਤਾ ਰਸਤਾ ਹੈ। ਨਾਲ ਹੀ ਇਨ੍ਹਾਂ ਪ੍ਰਤੀਨਿਧੀਆਂ ਨੇ ਤਾਲਿਬਾਨ ਨਾਲ ਅਮਰੀਕਾ ਦੀ ਸਿੱਧੀ ਗੱਲਬਾਤ ਜਲਦੀ ਸ਼ੁਰੂ ਕੀਤੇ ਜਾਣ ਦੀ ਵੀ ਵਕਾਲਤ ਕੀਤੀ।

ਮਾਸਕੋ 'ਚ ਦਿਨ ਭਰ ਚੱਲੀ ਇਹ ਗੱਲਬਾਤ ਚੀਨ ਵਲੋਂ ਆਯੋਜਿਤ ਅੰਤਰ ਅਫਗਾਨ ਸੰਵਾਦ ਤੋਂ ਪਹਿਲਾਂ ਹੋਈ। ਅਗਲੇ ਹਫਤੇ ਬੀਜਿੰਗ 'ਚ ਹੋਣ ਜਾ ਰਹੀ ਗੱਲਬਾਤ ਨੂੰ ਟਾਲ ਦਿੱਤਾ ਗਿਆ ਹੈ। ਗੱਲਬਾਤ ਦੀ ਜਾਣਕਾਰੀ ਰੱਖਣ ਵਾਲੇ ਅਧਿਕਾਰੀਆਂ ਨੇ ਇਹ ਗੱਲ ਦੱਸੀ ਹੈ। ਪਛਾਣ ਜ਼ਾਹਿਰ ਨਾ ਕਰਨ ਦੀ ਸ਼ਰਤ 'ਤੇ ਇਨ੍ਹਾਂ ਅਧਿਕਾਰੀਆਂ ਨੇ  ਦੱਸਿਆ ਕਿ ਇਹ ਰੁਕਾਵਟ ਕੁਝ ਸਮੇਂ ਲਈ ਹੀ ਹੋਵੇਗੀ ਪਰ ਕੋਈ ਨਵੀਂ ਤਰੀਕ ਨਹੀਂ ਦੱਸੀ ਗਈ ਹੈ। ਚੀਨ 'ਚ ਹੋਣ ਜਾ ਰਹੀ ਇਹ ਗੱਲਬਾਤ ਜਦੋਂ ਕਦੇ ਵੀ ਹੋਵੇਗੀ ਉਦੋਂ ਅਫਗਾਨ ਦੇ ਵਿਰੋਧੀ ਪੱਖਾਂ ਦੇ ਵਿਚਾਲੇ ਜੁਲਾਈ ਤੋਂ ਬਾਅਦ ਪਹਿਲੀ ਆਹਮਣੇ-ਸਾਹਮਣੇ ਦੀ ਗੱਲਬਾਤ ਵੀ ਹੋਵੇਗੀ। ਇਥੋਂ ਤੱਕ ਕਿ ਆਪਣੀ ਸਰਕਾਰ ਦੀ ਅਗਵਾਈ 'ਚ ਨਹੀਂ ਹੋਣ ਵਾਲੀ ਕਿਸੇ ਵੀ ਗੱਲਬਾਤ ਦਾ ਵਿਰੋਧ ਕਰਨ ਵਾਰੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਵੀ ਸ਼ੁੱਕਰਵਾਰ ਦੇਰ ਰਾਤ ਨੂੰ ਕਿਹਾ ਕਿ ਉਹ ਪ੍ਰਤੀਨਿਧੀਆਂ ਨੂੰ ਭੇਜਣਗੇ। ਰੁਕਾਵਟ ਦਾ ਕੋਈ ਅਧਿਕਾਰਿਤ ਐਲਾਨ ਨਹੀਂ ਕੀਤਾ ਗਿਆ ਹੈ ਪਰ ਪਿਛਲੀ ਅੰਤਰ ਅਫਗਾਨ ਗੱਲਬਾਤ 'ਚ ਹਿੱਸੇਦਾਰਾਂ ਨੂੰ ਲੈ ਕੇ ਦੋਵਾਂ ਪੱਖਾਂ 'ਚ ਹੋਏ ਝਗੜੇ ਦੇ ਕਾਰਨ ਦੇਰੀ ਹੋਈ ਸੀ। ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਸਣੇ ਕਾਬੁਲ ਤੋਂ ਕਈ ਪ੍ਰਮੁੱਖ ਅਫਗਾਨ ਅਧਿਕਾਰੀ ਚੀਨ ਬੈਠਕ 'ਚ ਸ਼ਾਮਲ ਹੋ ਸਕਦੇ ਹਨ।

Baljit Singh

This news is Content Editor Baljit Singh