ਇਮਰਾਨ ਦਾ ਨਵਾਂ ਬਿਆਨ, ਕਿਹਾ-ਅਮਰੀਕਾ ਨੇ ਬਿਨਾਂ ਹਮਲਾ ਕੀਤੇ ਪਾਕਿਸਤਾਨ ਨੂੰ ਬਣਾਇਆ ਗੁਲਾਮ

05/16/2022 3:17:04 PM

ਲਾਹੌਰ (ਬਿਊਰੋ): ਅਮਰੀਕਾ ਨੇ ਬਿਨਾਂ ਹਮਲਾ ਕੀਤੇ ਪਾਕਿਸਤਾਨ ਨੂੰ ਗੁਲਾਮ ਬਣਾ ਲਿਆ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵਾਸ਼ਿੰਗਟਨ 'ਤੇ ਇਹ ਨਵਾਂ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਦੇਸ਼ ਦੀ ਜਨਤਾ ਦਰਾਮਦੀ ਸਰਕਾਰ ਨੂੰ ਕਦੇ ਵੀ ਸਵੀਕਾਰ ਨਹੀਂ ਕਰੇਗੀ। 69 ਸਾਲਾ ਇਮਰਾਨ ਨੂੰ ਪਿਛਲੇ ਮਹੀਨੇ ਉਹਨਾਂ ਖ਼ਿਲਾਫ਼ ਬੇਭਰੋਸਗੀ ਮਤਾ ਲਿਆ ਕੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਇਸ ਦੇ ਲਈ ਵੀ ਇਮਰਾਨ ਖਾਨ ਨੇ ਅਮਰੀਕਾ ਨੂੰ ਦੋਸ਼ੀ ਠਹਿਰਾਉਂਦੇ ਹੋਏ ਕਿਹਾ ਸੀ ਕਿ ਵਾਸ਼ਿੰਗਟਨ ਨੇ ਵਿਰੋਧੀ ਨੇਤਾਵਾਂ ਨਾਲ ਮਿਲ ਕੇ ਉਨ੍ਹਾਂ ਖ਼ਿਲਾਫ਼ ਸਾਜ਼ਿਸ਼ ਰਚੀ ਗਈ ਹੈ।

ਪੜ੍ਹੋ ਇਹ ਅਹਿਮ ਖ਼ਬਰ- ਸੰਯੁਕਤ ਰਾਸ਼ਟਰ ਨੇ ਪਾਕਿਸਤਾਨ ਨੂੰ ਸੋਕਾ ਪ੍ਰਭਾਵਿਤ 23 ਦੇਸ਼ਾਂ 'ਚ ਕੀਤਾ ਸ਼ਾਮਲ 

ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਇਮਰਾਨ ਖਾਨ ਨੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ 'ਚ ਰੈਲੀਆਂ ਕੀਤੀਆਂ ਅਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਨਵੀਂ ਸਰਕਾਰ ਨੂੰ ਭ੍ਰਿਸ਼ਟ ਸ਼ਾਸਕ ਕਰਾਰ ਦਿੱਤਾ। ਫੈਸਲਾਬਾਦ 'ਚ ਆਯੋਜਿਤ ਆਪਣੀ ਰੈਲੀ 'ਚ ਇਮਰਾਨ ਨੇ ਕਿਹਾ ਕਿ ਅਮਰੀਕਾ ਨੇ ਬਿਨਾਂ ਹਮਲਾ ਕੀਤੇ ਪਾਕਿਸਤਾਨ ਨੂੰ ਗੁਲਾਮ ਬਣਾ ਲਿਆ ਹੈ। ਦੇਸ਼ ਦੇ ਲੋਕ ਵਿਦੇਸ਼ੀ ਸਰਕਾਰ ਨੂੰ ਕਦੇ ਵੀ ਸਵੀਕਾਰ ਨਹੀਂ ਕਰਨਗੇ। ਸਾਬਕਾ ਪ੍ਰਧਾਨ ਮੰਤਰੀ ਨੇ ਅਮਰੀਕਾ ਨੂੰ ਸੁਆਰਥੀ ਦੱਸਦਿਆਂ ਕਿਹਾ ਕਿ ਉਹ ਆਪਣਾ ਹਿੱਤ ਦੇਖੇ ਬਿਨਾਂ ਕਿਸੇ ਹੋਰ ਦੇਸ਼ ਦੀ ਮਦਦ ਲਈ ਅੱਗੇ ਨਹੀਂ ਆਉਂਦਾ।ਇਮਰਾਨ ਖਾਨ ਨੇ ਐਤਵਾਰ ਨੂੰ ਆਯੋਜਿਤ ਇਸ ਰੈਲੀ 'ਚ ਕਿਹਾ ਕਿ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਅਮਰੀਕੀ ਸਕੱਤਰ ਐਂਟਨੀ ਬਲਿੰਕਨ ਤੋਂ ਪੈਸੇ ਦੀ ਭੀਖ ਮੰਗਣਗੇ ਤਾਂ ਕਿ ਇਮਰਾਨ ਖਾਨ ਸੱਤਾ 'ਚ ਵਾਪਸ ਨਾ ਆ ਸਕੇ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News