ਕਸ਼ਮੀਰ ''ਤੇ ''ਦਿ ਲਾਂਸੇਟ'' ਦੇ ਲੇਖ ''ਤੇ ਅਮਰੀਕੀ ਕਸ਼ਮੀਰੀ ਪੰਡਿਤਾਂ ਦਾ ਫੁੱਟਿਆ ਗੁੱਸਾ

08/23/2019 4:44:16 PM

ਹਿਊਸਟਨ (ਭਾਸ਼ਾ)- ਅਮਰੀਕਾ ਵਿਚ ਕਸ਼ਮੀਰੀ ਪੰਡਿਤਾਂ ਨੇ ਪ੍ਰਸਿੱਧ ਮੈਡੀਕਲ ਮੈਗਜ਼ੀਨ ਵਿਚ ਕਸ਼ਮੀਰ ਦੇ ਲੋਕਾਂ ਦੀ ਸਿਹਤ ਅਤੇ ਸੁਰੱਖਿਆ 'ਤੇ ਪ੍ਰਕਾਸ਼ਿਤ ਇਕ ਲੇਖ 'ਤੇ ਗੁੱਸਾ ਜ਼ਾਹਿਰ ਕੀਤਾ ਹੈ। ਨਾਲ ਹੀ ਇਸ ਹਫਤਾਵਾਰੀ ਮੈਗਜ਼ੀਨ ਤੋਂ ਇਹ ਲੇਖ ਵਾਪਸ ਲੈਣ ਜਾਂ ਅਜਿਹਾ ਨਜ਼ਰੀਆ ਛਾਪਣ ਨੂੰ ਕਿਹਾ ਹੈ ਜਿਸ ਵਿਚ ਮਾਮਲੇ ਨੂੰ ਡੂੰਘਾ ਵਿਸ਼ਲੇਸ਼ਣ ਹੋਵੇ। ਮੈਡੀਕਲ ਮੈਗਜ਼ੀਨ ਦਿ ਲਾਂਸੇਟ ਨੇ ਫਿਅਰ ਐਂਡ ਅਨਸਰਟੇਨਿਟੀ ਏਰਾਉਂਡ ਕਸ਼ਮੀਰਸ ਫਿਊਚਰ 'ਤੇ 16 ਅਗਸਤ ਨੂੰ ਲੇਖ ਪ੍ਰਕਾਸ਼ਿਤ ਕੀਤਾ ਜਿਸ ਵਿਚ ਖੇਤਰ ਦੇ ਲੋਕਾਂ ਦੇ ਸਿਹਤ, ਸੁਰੱਖਿਆ ਅਤੇ ਸੁਤੰਤਰਤਾ 'ਤੇ ਚਿੰਤਾ ਜ਼ਾਹਿਰ ਕੀਤੀ ਗਈ ਸੀ। ਲੇਖ ਵਿਚ ਕਿਹਾ ਗਿਆ ਹੈ ਕਿ ਕਸ਼ਮੀਰ ਦੇ ਲੋਕਾਂ ਦੇ ਦਹਾਕਿਆਂ ਪੁਰਾਣੇ ਸੰਘਰਸ਼ ਤੋਂ ਮਿਲੇ, ਡੂੰਘੇ ਜ਼ਖਮਾਂ ਨੂੰ ਭਰਨ ਦੀ ਲੋੜ ਹੈ ਨਾ ਕਿ ਉਨ੍ਹਾਂ ਨੂੰ ਅੱਗੇ ਹੋਰ ਹਿੰਸਾ ਅਤੇ ਅਨਪੜ੍ਹਤਾ ਦੇ ਅਧੀਨ ਬਣਾ ਦਿੱਤਾ ਜਾਣਾ ਚਾਹੀਦਾ ਹੈ।

ਇਸ ਵਿਚ ਕਿਹਾ ਗਿਆ ਹੈ ਕਿ ਸੁਰੱਖਿਆ ਘੇਰਾਬੰਦੀ ਅਤੇ ਸੰਚਾਰ ਰਸਤਿਆਂ 'ਤੇ ਰੋਕ ਕਸ਼ਮੀਰੀ ਲੋਕਾਂ ਦੀ ਸਿਹਤ, ਸੁਰੱਖਿਆ ਅਤੇ ਸੁਤੰਤਰਤਾ ਨੂੰ ਲੈ ਕੇ ਚਿੰਤਾਜਨਕ ਸਥਿਤੀ ਪੈਦਾ ਕਰਦੀ ਹੈ। ਲਾਂਸੇਟ ਦਾ ਇਹ ਲੇਖ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਅਤੇ ਉਸ ਨੂੰ ਦੋ ਕੇਂਦਰ ਸ਼ਾਸਤ ਸੂਬਿਆਂ ਵਿਚ ਵੰਡਣ ਦੇ ਭਾਰਤ ਸਰਕਾਰ ਦੇ ਫੈਸਲੇ ਤੋਂ ਬਾਅਦ ਆਇਆ ਹੈ। ਇਸ ਲੇਖ 'ਤੇ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਵਿਚ ਰਹਿ ਰਹੇ ਡਾਕਟਰਾਂ ਅਤੇ ਕਸ਼ਮੀਰੀ ਪੰਡਿਤਾਂ ਦੇ ਸਮਾਜਿਕ-ਸੰਸਕ੍ਰਿਤਕ ਗੈਰ ਲਾਭਕਾਰੀ ਸੰਗਠਨ ਕਸ਼ਮੀਰ ਓਵਰਸੀਜ਼ ਐਸੋਸੀਏਸ਼ਨ (ਕੇ.ਓ.ਏ.) ਨਾਲ ਜੁੜੇ ਮੈਂਬਰਾਂ ਨੇ ਸਖ਼ਤ ਪ੍ਰਤੀਕਿਰਿਆ ਜਤਾਈ ਹੈ। ਕੇ.ਓ.ਏ. ਦੇ ਮੈਂਬਰਾਂ ਨੇ ਵੀਰਵਾਰ ਨੂੰ ਲਿਖੇ ਇਕ ਖੁੱਲ੍ਹੇ ਪੱਤਰ ਵਿਚ ਮੈਗਜ਼ੀਨ ਦੇ ਮੁੱਖ ਸੰਪਾਦਕ ਰਿਚਰਡ ਹੋਰਟਨ ਨੂੰ ਤੁਰੰਤ ਇਹ ਲੇਖ ਵਾਪਸ ਲੈਣ ਜਾਂ ਅਜਿਹਾ ਨਜ਼ਰੀਆ ਪ੍ਰਕਾਸ਼ਿਤ ਕਰਨ ਨੂੰ ਕਿਹਾ ਹੈ ਜੋ ਕਸ਼ਣੀਰ 'ਤੇ ਅਤੇ ਵਿਸਥਾਰਤ ਤੱਥਾਂ ਨੂੰ ਸਾਹਮਣੇ ਰੱਖੇ।

Sunny Mehra

This news is Content Editor Sunny Mehra