ਅਮਰੀਕਾ : ਫੌਜ ''ਚ ਕਿੰਨਰਾਂ ਦੀ ਭਰਤੀ ''ਤੇ ਟਰੰਪ ਦੀ ਪਾਬੰਦੀ ''ਤੇ ਰੋਕ

10/31/2017 7:40:47 PM

ਵਾਸ਼ਿੰਗਟਨ— ਅਮਰੀਕਾ ਦੇ ਸੰਘੀ ਮੈਜਿਸਟ੍ਰੇਟ ਨੇ ਫੌਜ 'ਚ ਕਿੰਨਰਾਂ ਦੀ ਭਰਤੀ 'ਤੇ ਪਾਬੰਦੀ ਲਾਉਣ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੋਸ਼ਿਸ਼ 'ਤੇ ਅਸਥਾਈ ਰੋਕ ਲਗਾ ਦਿੱਤੀ ਹੈ। ਜ਼ਿਲਾ ਮੈਜਿਸਟ੍ਰੇਟ ਕੋਲੀਨ ਕੋਲਰ ਨੇ ਟਰੰਪ ਵਲੋਂ ਜਾਰੀ ਉਸ ਬਿਆਨ ਨੂੰ ਖਾਰਿਜ ਕਰ ਦਿੱਤਾ, ਜਿਸ 'ਚ ਓਬਾਮਾ ਪ੍ਰਸ਼ਾਸਨ ਦੀ ਨੀਤੀ 'ਚ ਬਦਲਾਅ ਦੀ ਗੱਲ ਕਹੀ ਗਈ ਸੀ।
ਇਗ ਮਾਮਲਾ ਬੇਨਾਮ ਪਟੀਸ਼ਨਕਰਤਾਵਾਂ ਵਲੋਂ ਅਗਸਤ 'ਚ ਦਾਇਰ ਕੀਤਾ ਗਿਆ ਸੀ। ਮੈਜਿਸਟ੍ਰੇਟ ਪਟੀਸ਼ਨਕਰਤਾਵਾਂ ਦੀ ਇਸ ਗੱਲ ਤੋਂ ਸਹਿਮਤ ਸਨ ਕਿ ਰਾਸ਼ਟਰਪਤੀ ਦਾ ਨਿਰਦੇਸ਼ ਫੌਜ 'ਤੇ ਸੰਭਾਵਿਤ ਪ੍ਰਭਾਵ ਜਾਂ ਬਜਟ ਦੀ ਸਮੱਸਿਆ 'ਤੇ ਆਧਾਰਿਤ ਨਹੀਂ, ਬਲਕਿ ਕਿੰਨਰਾਂ ਨੂੰ ਸਵਿਕਾਰ ਨਾ ਕਰਨ ਦੇ ਵਿਚਾਰ ਨਾਲ ਪ੍ਰੇਰਿਤ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ ਜੁਲਾਈ 'ਚ ਕਿੰਨਰਾਂ 'ਤੇ ਪਾਬੰਦੀ ਲਗਾਉਣ ਦੇ ਰਾਸ਼ਟਰਪਤੀ ਦਾ ਨਿਰਦੇਸ਼ ਕਿਸੇ ਵੀ ਲਿਹਾਜ਼ ਨਾਲ ਸਮਰਥਨਯੋਗ ਨਹੀਂ ਹੈ ਤੇ ਫੌਜ ਨੇ ਵੀ ਇਸ ਨੂੰ ਖਾਰਿਜ ਕਰ ਦਿੱਤਾ ਸੀ। ਮੈਜਿਸਟ੍ਰੇਟ ਨੇ ਕਿਹਾ ਕਿ ਅਦਾਲਤ ਕੋਲ ਕੋਈ ਵੀ ਹੁਕਮ ਪਾਸ ਕਰਨ ਦਾ ਅਧਿਕਾਰ ਨਹੀਂ ਹੈ ਕਿਉਂਕਿ ਕਿਸੇ ਵੀ ਪਟੀਸ਼ਨਕਰਤਾ ਨੇ ਇਸ ਦੇ ਪ੍ਰਮਾਣ ਨਹੀਂ ਦਿੱਤਾ ਹਨ, ਮੂਲ ਰੂਪ ਨਾਲ ਇਸ ਪਾਬੰਦੀ ਦਾ ਉਨ੍ਹਾਂ 'ਤੇ ਅਸਰ ਪਵੇਗਾ।