ਨੇਪਾਲ ''ਚ ਉੱਤਰੀ ਕੋਰੀਆ ਦੀਆਂ ਵਧ ਰਹੀਆਂ ਸਰਗਰਮੀਆਂ ''ਤੇ ਅਮਰੀਕਾ ਚਿੰਤਤ

06/16/2019 2:50:54 AM

ਕਾਠਮੰਡੂ - ਨੇਪਾਲ 'ਚ ਉੱਤਰੀ ਕੋਰੀਆ ਦੀਆਂ ਵਧ ਰਹੀਆਂ ਸਰਗਰਮੀਆਂ 'ਤੇ ਅਮਰੀਕਾ ਨੇ ਚਿੰਤਾ ਪ੍ਰਗਟਾਈ ਹੈ। ਅਮਰੀਕਾ ਨੇ ਨੇਪਾਲ ਨੂੰ ਬੇਨਤੀ ਕੀਤੀ ਹੈ ਕਿ ਯੂ. ਐੱਨ. ਦਾ ਮੈਂਬਰ ਦੇਸ਼ ਹੋਣ ਦੇ ਨਾਤੇ ਉਸ ਨੂੰ ਯੂ. ਐੱਨ. ਵਲੋਂ ਉੱਤਰੀ ਕੋਰੀਆ 'ਤੇ ਲਾਈਆਂ ਗਈਆਂ ਪਾਬੰਦੀਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ।
ਸਥਾਨਕ ਅਖਬਾਰਾਂ 'ਚ ਸ਼ਨੀਵਾਰ ਛਪੀਆਂ ਖਬਰਾਂ ਮੁਤਾਬਕ ਉੱਤਰੀ ਕੋਰੀਆ ਲਈ ਅਮਰੀਕਾ ਦੇ ਵਿਸ਼ੇਸ਼ ਦੂਤ ਮਾਰਕ ਨੇ ਨੇਪਾਲ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਸਹਿ ਮੁਖੀ ਪੁਸ਼ਪ ਕਮਲ ਨੂੰ ਇਸ ਸਬੰਧੀ ਵਿਸ਼ੇਸ਼ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਉੱਤਰੀ ਕੋਰੀਆ ਜਿਸ ਤਰ੍ਹਾਂ ਨੇਪਾਲ 'ਚ ਆਪਣੇ ਪੈਰ ਪਸਾਰ ਰਿਹਾ ਹੈ, ਤੋਂ ਅਮਰੀਕਾ ਚਿੰਤਤ ਹੈ।

Khushdeep Jassi

This news is Content Editor Khushdeep Jassi