ਜਹਾਜ਼ ਹਾਦਸੇ ਦੀ ਜਾਂਚ ''ਚ ਮਦਦ ਲਈ ਅਮਰੀਕੀ ਜਾਂਚਕਰਤਾ ਪਹੁੰਚੇ ਚੀਨ

04/02/2022 11:16:00 PM

ਬੀਜਿੰਗ-'ਚਾਈਨਾ ਈਸਟਰਨ ਏਅਰਲਾਈਨਜ਼' ਦੇ 'ਬੋਇੰਗ 737-800' ਜਹਾਜ਼ ਦੇ ਪਿਛਲੇ ਮਹੀਨੇ ਹਾਸਦਾਗ੍ਰਸਤ ਹੋਣ ਦੇ ਕਾਰਨ ਦਾ ਪਤਾ ਲਾਉਣ 'ਚ ਮਦਦ ਕਰਨ ਲਈ ਅਮਰੀਕੀ ਜਾਂਚਕਰਤਾ ਸ਼ਨੀਵਾਰ ਨੂੰ ਚੀਨ ਪਹੁੰਚੇ। 'ਚਾਈਨਾ ਈਸਟਰਨ ਏਅਰਲਾਈਨਜ਼' ਦਾ ਜਹਾਜ਼ ਕੁਨਮਿੰਗ ਤੋਂ ਦੱਖਣੀ ਪੂਰਬੀ ਚੀਨ ਦੇ ਗਵਾਂਗਝੂ ਆਉਂਦੇ ਸਮੇਂ 21 ਮਾਰਚ ਨੂੰ ਹਾਦਸਾਗ੍ਰਸਤ ਹੋ ਗਿਆ ਸੀ। ਇਸ ਹਾਦਸੇ 'ਚ ਜਹਾਜ਼ 'ਚ ਸਵਾਰ 132 ਲੋਕਾਂ ਦੀ ਮੌਤ ਹੋ ਗਈ ਸੀ। ਅਮਰੀਕਾ ਦੇ ਨੈਸ਼ਨਲ ਟਰਾਂਸਪੋਰਟੇਸ਼ਨ ਸੇਫ਼ਟੀ ਬੋਰਡ (ਐੱਨ.ਟੀ.ਬੀ.ਐੱਸ.) ਦੀ ਸੱਤ ਮੈਂਬਰੀ ਟੀਮ ਇਸ ਹਾਦਸੇ ਸੰਬੰਧੀ ਜਾਂਚ ਚੀਨ ਦੇ 'ਸ਼ਹਿਰੀ ਹਵਾਬਾਜ਼ੀ ਪ੍ਰਸ਼ਾਸਨ' ਦੀ ਮਦਦ ਕਰੇਗੀ।

ਇਹ ਵੀ ਪੜ੍ਹੋ :ਬ੍ਰਿਟੇਨ 'ਚ ਕੋਰੋਨਾ ਦਾ ਕਹਿਰ ਰਿਕਾਰਡ ਪੱਧਰ 'ਤੇ ਪਹੁੰਚਿਆ

ਫੈਡਰਲ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਜਾਂਚ 'ਚ ਸਹਾਇਤਾ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਤਹਿਤ ਜਹਾਜ਼ ਦੇ 'ਕਾਕਪਿਟ ਵਾਇਸ ਰਿਕਾਰਡਰ' ਨੂੰ ਡਾਊਨਲੋਡ ਕਰਕੇ ਵਾਸ਼ਿੰਗਟਨ ਸਥਿਤ ਅਮਰੀਕੀ ਪ੍ਰਯੋਗਸ਼ਾਲਾ 'ਚ ਇਸ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਜਾਂਚਕਰਤਾਵਾਂ ਨੂੰ ਉਮੀਦ ਹੈ ਕਿ ਇਸ ਰਿਕਾਰਡਿੰਗ ਤੋਂ ਇਹ ਪਤਾ ਲੱਗੇਗਾ ਕਿ ਦੱਖਣੀ ਪੂਰਬੀ ਦੇ ਪਹਾੜੀ ਖੇਤਰ 'ਚ ਕਰੀਬ 8,800 ਮੀਟਰ ਉੱਚਾਈ ਤੋਂ ਜਹਾਜ਼ ਹੇਠਾਂ ਕਿਵੇਂ ਡਿੱਗਿਆ। ਜਾਂਚਕਰਤਾਵਾਂ ਨੂੰ ਜਹਾਜ਼ ਦਾ 'ਫਲਾਈਟ ਡਾਟਾ ਰਿਕਾਰਡਰ' ਵੀ ਮਿਲ ਗਿਆ ਹੈ ਪਰ ਇਸ ਦਾ ਸ਼ੁੱਕਰਵਾਰ ਨੂੰ ਵਾਸ਼ਿੰਗਟਨ 'ਚ ਅਧਿਐਨ ਨਹੀਂ ਕੀਤਾ ਗਿਆ।

ਇਹ ਵੀ ਪੜ੍ਹੋ : ਮਾਰਚ ’ਚ 121 ਸਾਲ ਬਾਅਦ ਪਈ ਭਿਆਨਕ ਗਰਮੀ, ਮੀਂਹ ਵੀ ਘੱਟ ਪਿਆ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 

Karan Kumar

This news is Content Editor Karan Kumar