ਚੀਨ ਨੂੰ ਕਰਜ਼ਾ ਦੇਣ ਤੋਂ ਵਿਸ਼ਵ ਬੈਂਕ ਨੂੰ ਰੋਕਣ ਲਈ ਅਮਰੀਕੀ ਸੈਨੇਟ ’ਚ ਬਿੱਲ ਪੇਸ਼

12/12/2019 6:39:11 PM

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੀ ਸੈਨੇਟ ’ਚ ਰਿਪਬਲਿਕਨ ਪਾਰਟੀ ਦੇ 3 ਸੈਨੇਟਰਾਂ ਨੇ ਚੀਨ ਨੂੰ ਕਰਜ਼ਾ ਦੇਣ ਤੋਂ ਵਿਸ਼ਵ ਬੈਂਕ ਨੂੰ ਰੋਕਣ ਲਈ ਇਕ ਬਿੱਲ ਪੇਸ਼ ਕੀਤਾ ਹੈ। ਚੱਕ ਗ੍ਰਾਸਲੀ, ਮਾਰਕੋ ਰੂਬੀਓ ਅਤੇ ਟਾਮ ਕਾਟਨ ਨਾਮੀ ਉਕਤ 3 ਮੈਂਬਰਾਂ ਨੇ ਆਪਣੇ ਬਿੱਲ ’ਚ ਕਿਹਾ ਹੈ ਕਿ ਵਿਸ਼ਵ ਬੈਂਕ ਨੂੰ ਚੀਨ ਨੂੰ ਕਰਜ਼ਾ ਨਹੀਂ ਦੇਣਾ ਚਾਹੀਦਾ। ਚੀਨ ਇਸ ਕਰਜ਼ੇ ਦੀ ਵਰਤੋਂ ਧਾਰਮਿਕ ਜਾਂ ਨਸਲੀ ਘੱਟ ਗਿਣਤੀਆਂ ਵਿਰੁੱਧ ਕਰ ਸਕਦਾ ਹੈ। ਉਕਤ ਮੈਂਬਰਾਂ ਨੇ ਪ੍ਰਤੀਨਿਧੀ ਸਦਨ ’ਚ ਇਸ ਸਬੰਧੀ ਪਹਿਲਾਂ ਤੋਂ ਹੀ ਪੇਸ਼ ਬਿੱਲ ਦਾ ਇਕ ਅਨਪੁਰਕ ਵੀ ਸੈਨੇਟ ’ਚ ਰੱਖਿਆ। ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ, ਜਦੋਂ ਚੀਨ ਨੇ ਉਈਗਰ ਮੁਸਲਮਾਨਾਂ ਨੂੰ ਜਬਰੀ ਨਜ਼ਰਬੰਦ ਕਰ ਕੇ ਰੱਖਿਆ ਹੋਇਆ ਹੈ।

Baljit Singh

This news is Content Editor Baljit Singh