ਅਮਰੀਕਾ ਦੀ H-1B 'ਚ ਸੁਧਾਰ ਦੀ ਯੋਜਨਾ, ਵਿਦਿਆਰਥੀਆਂ ਅਤੇ ਭਾਰਤੀ ਕਾਮਿਆਂ ਨੂੰ ਹੋਵੇਗਾ ਫ਼ਾਇਦਾ

12/14/2021 12:40:15 PM

ਇੰਟਰਨੈਸ਼ਨਲ ਡੈਸਕ (ਬਿਊਰੋ): ਅਮਰੀਕੀ ਸਰਕਾਰ ਐੱਚ-1ਬੀ ਵੀਜ਼ਾ ਪ੍ਰਕਿਰਿਆ ਵਿੱਚ ਸੁਧਾਰ ਕਰਨ ਦੇ ਆਪਣੇ ਇਮੀਗ੍ਰੇਸ਼ਨ ਏਜੰਡੇ ਨੂੰ ਜਾਰੀ ਰੱਖਣ ਦਾ ਇਰਾਦਾ ਰੱਖਦੀ ਹੈ। ਇਸ ਨਾਲ F1 ਵਿਦਿਆਰਥੀਆਂ ਅਤੇ H-1B ਕਾਮਿਆਂ ਨੂੰ ਵੱਡਾ ਫ਼ਾਇਦਾ ਹੋਣ ਦੀ ਆਸ ਹੈ। ਏਜੰਡੇ ਵਿੱਚ ਐੱਚ-1ਬੀ ਵਿਸ਼ੇਸ਼ ਕਰਮਚਾਰੀਆਂ ਨੂੰ ਨਿਯੰਤਰਿਤ ਕਰਨ ਵਾਲੇ ਨਿਯਮਾਂ ਵਿੱਚ ਸੋਧਾਂ ਅਤੇ ਐੱਫ-1 ਵੀਜ਼ਾ 'ਤੇ ਵਿਦੇਸ਼ੀ ਵਿਦਿਆਰਥੀਆਂ ਲਈ ਵਧੇਰੇ ਲਚਕਤਾ ਸ਼ਾਮਲ ਹੈ ਜੋ ਕਿ ਪਿਛਲੇ ਹਫ਼ਤੇ ਸ਼ੁੱਕਰਵਾਰ ਨੂੰ ਪ੍ਰਕਾਸ਼ਿਤ 2021 ਰੈਗੂਲੇਟਰੀ ਏਜੰਡੇ ਦੇ ਅਨੁਸਾਰ ਹੈ।

ਅਰਧ-ਸਲਾਨਾ ਏਜੰਡਾ ਆਉਣ ਵਾਲੇ ਸਾਲ ਵਿੱਚ ਅਮਰੀਕੀ ਸਰਕਾਰ ਦੇ ਕਿਰਤ ਵਿਭਾਗ ਦੇ ਸਰਗਰਮ ਵਿਚਾਰ ਅਧੀਨ ਸਾਰੇ ਨਿਯਮਾਂ ਦੀ ਸੂਚੀ ਪ੍ਰਦਾਨ ਕਰਦਾ ਹੈ।ਇਮੀਗ੍ਰੇਸ਼ਨ ਲਾਅ ਫਰਮ, ਲਾਅਕੁਏਸਟ ਦੀ ਮੈਨੇਜਿੰਗ ਪਾਰਟਨਰ ਪੂਰਵੀ ਚੋਥਾਨੀ ਨੇ ਕਿਹਾ ਕਿ ਜੇਕਰ ਸੰਖੇਪ ਵਿੱਚ ਦੱਸੀਆ ਗਈਆਂ ਤਬਦੀਲੀਆਂ ਨੂੰ ਲਾਗੂ ਕੀਤਾ ਜਾਂਦਾ ਹੈ ਤਾਂ ਇਸ ਨਾਲ ਅਮਰੀਕਾ ਵਿੱਚ ਪੜ੍ਹ ਰਹੇ ਹਜ਼ਾਰਾਂ ਵਿਦਿਆਰਥੀਆਂ ਵਿੱਚੋਂ ਕਈਆਂ ਨੂੰ ਫਾਇਦਾ ਹੋਵੇਗਾ। ਗੌਰਤਲਬ ਹੈ ਕਿ ਭਾਰਤੀ ਅਮਰੀਕਾ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਦੂਜੀ ਸਭ ਤੋਂ ਵੱਡੀ ਕੌਮੀਅਤ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਦੇਸ਼ ਵਿੱਚ ਕੰਮ ਕਰਨ ਲਈ ਵਿਕਲਪਿਕ ਵਿਹਾਰਕ ਸਿਖਲਾਈ (OPT) ਅਧੀਨ ਰਹਿੰਦੇ ਹਨ। 

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਨੇ ਫ਼ੌਜ ਦੁਆਰਾ ਜਿਨਸੀ ਸ਼ੋਸ਼ਣ ਦੇ ਸ਼ਿਕਾਰ ਪੀੜਤਾਂ ਤੋਂ ਮੰਗੀ ਮੁਆਫ਼ੀ

ਦੂਜੇ ਪਾਸੇ ਜਿਵੇਂ ਕਿ ET ਦੁਆਰਾ 13 ਦਸੰਬਰ ਨੂੰ ਰਿਪੋਰਟ ਕੀਤੀ ਗਈ ਸੀ ਕਿ ਪਿਛਲੇ ਹਫਤੇ ਅਮਰੀਕੀ ਪ੍ਰਤੀਨਿਧੀ ਸਭਾ ਵਿੱਚ ਬਿੱਲ ਪੇਸ਼ ਕੀਤਾ ਗਿਆ ਸੀ, ਜਿਸ ਮੁਤਾਬਕ ਇਹ ਓਪੀਟੀ ਪ੍ਰੋਗਰਾਮ ਨੂੰ ਖ਼ਤਮ ਕਰਨ ਦੇ ਨਾਲ-ਨਾਲ H-1B ਕਰਮਚਾਰੀਆਂ ਨੂੰ ਨੌਕਰੀ ਦੇਣ ਵਾਲੀਆਂ ਵੱਡੀਆਂ ਤਕਨੀਕੀ ਕੰਪਨੀਆਂ ਲਈ ਵਧੇਰੇ ਸਖ਼ਤ ਨਿਯਮ ਲਾਗੂ ਕਰਨ ਦੀ ਮੰਗ ਕਰਦਾ ਹੈ। ਅਮਰੀਕੀ ਤਕਨੀਕੀ ਫਰਮਾਂ ਜਿਵੇਂ ਕਿ ਐਮਾਜ਼ਾਨ, ਫੇਸਬੁੱਕ, ਮਾਈਕ੍ਰੋਸਾਫਟ ਅਤੇ ਗੂਗਲ ਹਾਲ ਹੀ ਦੇ ਸਾਲਾਂ ਵਿੱਚ ਐੱਚ-1ਬੀ ਵੀਜ਼ਾ ਪ੍ਰਾਪਤ ਕਰਨ ਵਾਲਿਆਂ ਵਿੱਚੋਂ ਸਭ ਤੋਂ ਅੱਗੇ ਹਨ। ਇੱਕ ਹੋਰ ਮਹੱਤਵਪੂਰਨ ਏਜੰਡਾ ਆਈਟਮ H-1B ਕਰਮਚਾਰੀਆਂ ਲਈ ਤਨਖਾਹ ਵਧਾਉਣ ਦਾ ਪ੍ਰਸਤਾਵ ਹੈ, ਜਿਸ ਨੂੰ ਮੁਕੱਦਮੇਬਾਜ਼ੀ ਤੋਂ ਬਾਅਦ ਰੋਕ ਦਿੱਤਾ ਗਿਆ ਸੀ। 

ਜੇਕਰ ਇਸ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ ਤਾਂ ਇਸਦੇ ਨਤੀਜੇ ਵਜੋਂ H-1B ਵੀਜ਼ਾ ਧਾਰਕਾਂ ਲਈ ਉਜਰਤਾਂ ਵਿੱਚ ਔਸਤਨ 40% ਦਾ ਵਾਧਾ ਹੋਵੇਗਾ, ਜੋ ਵਿਦੇਸ਼ੀ ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰੇਗਾ ਜੋ ਆਮ ਤੌਰ 'ਤੇ H-1B ਵੀਜ਼ਾ 'ਤੇ ਕੰਮ ਕਰਨਾ ਜਾਰੀ ਰੱਖਦੇ ਹਨ ਜਦੋਂ ਉਹਨਾਂ ਦੀ OPT (optional practical training) ਖ਼ਤਮ ਹੋ ਜਾਂਦੀ ਹੈ। ਇਮੀਗ੍ਰੇਸ਼ਨ ਦੇ ਮੈਨੇਜਿੰਗ ਅਟਾਰਨੀ ਰਾਜੀਵ ਐਸ ਖੰਨਾ ਨੇ ਦੱਸਿਆ ਕਿ ਫਿਲਹਾਲ ਕੋਈ ਅੰਤਿਮ ਫ਼ੈਸਲਾ ਨਹੀਂ ਲਿਆ ਗਿਆ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ USCIS (US Citizenship and Immigration Services) H-1B ਉਮੀਦਵਾਰਾਂ ਦੀ ਤਨਖ਼ਾਹ-ਅਧਾਰਤ ਚੋਣ ਨੂੰ ਲਾਗੂ ਕਰਨ ਤੋਂ ਪਿੱਛੇ ਹਟ ਜਾਵੇਗਾ ਅਤੇ H-1B ਲਾਟਰੀ ਪ੍ਰਕਿਰਿਆ ਜਾਰੀ ਰਹੇਗੀ। ਇਸ ਸਬੰਧੀ ਪ੍ਰਸਤਾਵਿਤ ਨਿਯਮ ਬਣਾਉਣ ਦਾ ਨੋਟਿਸ ਮਾਰਚ 2022 ਵਿੱਚ ਜਾਰੀ ਕੀਤਾ ਜਾਵੇਗਾ, ਜਿਸ ਤੋਂ ਬਾਅਦ ਇਸ ਨੂੰ ਜਨਤਕ ਟਿੱਪਣੀਆਂ ਲਈ ਖੁੱਲ੍ਹਾ ਰੱਖਿਆ ਜਾਵੇਗਾ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana