ਅਮਰੀਕਾ ਨੇ ਦੱਖਣੀ ਸੂਡਾਨ ਦੇ ਦੋ ਮੰਤਰੀਆਂ ''ਤੇ ਲਾਈ ਰੋਕ

12/17/2019 10:15:35 AM

ਵਾਸ਼ਿੰਗਟਨ— ਅਮਰੀਕਾ ਨੇ ਦੱਖਣੀ ਸੂਡਾਨ 'ਚ ਸ਼ਾਂਤੀ ਕੋਸ਼ਿਸ਼ਾਂ 'ਚ ਰੋਕ ਪਾਉਣ ਦੇ ਦੋਸ਼ 'ਚ ਦੇਸ਼ ਦੇ ਦੋ ਮੰਤਰੀਆਂ 'ਤੇ ਰੋਕ ਲਗਾ ਦਿੱਤੀ ਗਈ ਹੈ। ਦੱਖਣੀ ਸੂਡਾਨ ਦੇ ਰੱਖਿਆ ਮੰਤਰੀ ਕੌਉਲ ਮਨਯਾਂਗ ਜੂਕ ਅਤੇ ਕੈਬਨਿਟ ਮਾਮਲਿਆਂ 'ਚ ਮੰਤਰੀ ਮਾਰਟਿਨ ਏਲੀਆ ਲੋਮੁਰੋ ਖਿਲਾਫ ਪਾਸ ਹੁਕਮ ਮੁਤਾਬਕ ਜੇਕਰ ਅਮਰੀਕਾ 'ਚ ਇਨ੍ਹਾਂ ਦੀ ਕੋਈ ਵੀ ਜਾਇਦਾਦ ਹੋਵੇ ਤਾਂ ਉਸ ਨੂੰ ਜ਼ਬਤ ਕੀਤਾ ਜਾਂਦਾ ਹੈ ਅਤੇ ਦੇਸ਼ 'ਚ ਇਨ੍ਹਾਂ ਦੇ ਆਉਣ 'ਤੇ ਰੋਕ ਰਹੇਗੀ।

ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਇਕ ਬਿਆਨ 'ਚ ਕਿਹਾ-''ਦੱਖਣੀ ਸੂਡਾਨ ਦੀ ਜਨਤਾ ਅਜਿਹੇ ਨੇਤਾਵਾਂ ਦੀ ਹੱਕਦਾਰ ਹੈ ਜੋ ਸ਼ਾਂਤੀ ਵਾਲੇ ਤਰੀਕੇ ਨਾਲ ਸੱਤਾ ਹਾਸਲ ਕਰਨ ਲਈ ਜ਼ਮੀਨ ਤਿਆਰ ਕਰਨ। ਅਸੀਂ ਦੱਖਣੀ ਸੂਡਾਨ ਦੀ ਸਰਕਾਰ ਅਤੇ ਵਿਰੋਧੀ ਦਲ ਦੇ ਨੇਤਾਵਾਂ ਨਾਲ ਸ਼ਾਂਤੀ ਪ੍ਰਕਿਰਿਆ ਕਰਨ ਵਾਲਿਆਂ ਤੋਂ ਦੂਰੀ ਬਣਾਉਣ ਦੀ ਅਪੀਲ ਕਰਦੇ ਹਾਂ। ਇਸ ਦੇ ਨਾਲ ਹੀ ਵਧਾਈ ਗਈ ਸਮਾਂ ਸੀਮਾ ਦੇ ਅੰਦਰ ਹੀ ਏਕਤਾ ਸਰਕਾਰ ਦਾ ਗਠਨ ਲਈ ਜ਼ਰੂਰੀ ਸਾਰੇ ਤਰ੍ਹਾਂ ਦੇ ਤਾਲਮੇਲ ਕਰਨ ਦੀ ਅਪੀਲ ਕਰਦੇ ਹਨ।'' ਬਿਆਨ 'ਚ ਕਿਹਾ ਗਿਆ ਹੈ ਕਿ-ਲੋਮੁਰੋ ਦੱਖਣੀ ਸੂਡਾਨ 'ਚ ਵਿਰੋਧੀ ਬਲਾਂ ਦੇ ਖਿਲਾਫ ਹਮਲੇ ਕਰਨ ਲਈ ਸਥਾਨਕ ਮਿਲੀਸ਼ੀਆ ਨੂੰ ਕਿਰਿਆਸ਼ੀਲ ਰੂਪ ਨਾਲ ਭਰਤੀ ਕਰਨ ਅਤੇ ਉਨ੍ਹਾਂ ਨੂੰ ਸੰਗਠਿਤ ਕਰਨ ਦੇ ਜ਼ਿੰਮੇਵਾਰ ਹਨ।
ਓਧਰ ਦੱਖਣੀ ਸੂਡਾਨ ਨੇ ਅਮਰੀਕਾ ਦੇ ਇਸ ਕਦਮ ਦੀ ਨਿੰਦਾ ਕੀਤੀ ਹੈ। ਰਾਸ਼ਟਰਪਤੀ ਦੇ ਬੁਲਾਰੇ ਐਟਨੇ ਵੇਕ ਐਟੇਨੇ ਨੇ ਕਿਹਾ ਕਿ ਰੋਕ ਲਗਾ ਕੇ ਤੁਸੀਂ ਮਦਦ ਨਹੀਂ ਕਰ ਰਹੇ, ਤੁਸੀਂ ਸਥਿਤੀ ਨੂੰ ਹੋਰ ਵੀ ਗੰਭੀਰ ਕਰ ਰਹੇ ਹੋ। ਲੋਮੁਰੋ ਨੇ ਸ਼ਾਂਤੀ ਕੋਸ਼ਿਸ਼ਾਂ 'ਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਅਸੀਂ ਅਮਰੀਕਾ ਨੂੰ ਦੱਖਣੀ ਸੂਡਾਨ ਨਾਲ ਖੜ੍ਹੇ ਹੋਣ ਦੀ ਅਪੀਲ ਕਰਦੇ ਹਾਂ।