H-1ਬੀ ਵੀਜ਼ਾ 'ਤੇ ਲੱਗੀ ਪਾਬੰਦੀ ਖਿਲਾਫ਼ ਅਦਾਲਤ ਪੁੱਜੇ ਭਾਰਤੀ, ਕੀਤੀ ਇਹ ਮੰਗ

07/16/2020 12:50:51 PM

ਵਾਸ਼ਿੰਗਟਨ (ਭਾਸ਼ਾ) : ਐੱਚ-1ਬੀ ਵੀਜ਼ਾ 'ਤੇ ਹਾਲ ਵਿਚ ਆਏ ਇਕ ਸਰਕਾਰੀ ਹੁਕਮ ਖ਼ਿਲਾਫ 7 ਨਾਬਾਲਗਾਂ ਸਮੇਤ 174 ਭਾਰਤੀ ਨਾਗਰਿਕਾਂ ਦੇ ਇਕ ਸਮੂਹ ਨੇ ਮੁਕੱਦਮਾ ਦਰਜ ਕੀਤਾ ਹੈ। ਇਸ ਹੁਕਮ ਤਹਿਤ ਉਨ੍ਹਾਂ ਦੇ ਅਮਰੀਕਾ ਵਿਚ ਪ੍ਰਵੇਸ਼ 'ਤੇ ਰੋਕ ਲੱਗ ਸਕਦੀ ਹੈ ਅਤੇ ਉਨ੍ਹਾਂ ਨੂੰ ਵੀਜ਼ਾ ਜਾਰੀ ਨਹੀਂ ਕੀਤਾ ਜਾਵੇਗਾ।

ਡਿਸਟਰਿਕਟ ਆਫ ਕੋਲੰਬੀਆ ਵਿਚ ਅਮਰੀਕੀ ਡਿਸਟਰਿਕਟ ਅਦਾਲਤ ਦੇ ਜੱਜ ਕੇਤਨਜੀ ਬਰਾਊਨ ਜੈਕਸਨ ਨੇ ਬੁੱਧਵਾਰ ਨੂੰ ਵਿਦੇਸ਼ ਮੰਤਰੀ ਮਾਇਕ ਪੋਂਪੀਓ ਅਤੇ ਹੋਮਲੈਂਡ ਸੁਰੱਖਿਆ ਵਿਭਾਗ ਦੇ ਕਾਰਜਕਾਰੀ ਮੰਤਰੀ ਚਾਡ ਐਫ ਵੋਲਫ ਨਾਲ ਕਿਰਤ ਮੰਤਰੀ ਯੁਜਿਨ ਸਕਾਲਿਆ ਨੂੰ ਸੰਮਨ ਜਾਰੀ ਕੀਤੇ। ਇਹ ਮੁਕੱਦਮਾ ਮੰਗਲਵਾਰ ਨੂੰ ਅਮਰੀਕੀ ਡਿਸਟਰਿਕਟ ਅਦਾਲਤ ਵਿਚ ਦਰਜ ਕੀਤਾ ਗਿਆ। ਵਕੀਲ ਵਾਸਡੇਨ ਬੈਨਿਆਸ ਨੇ 174 ਭਾਰਤੀ ਨਾਗਰਿਕਾਂ ਵੱਲੋਂ ਦਰਜ ਮੁਕੱਦਮੇ ਵਿਚ ਕਿਹਾ, 'ਐੱਚ-1ਬੀ/ਐੱਚ-4 ਵੀਜ਼ਾ 'ਤੇ ਪਾਬੰਦੀ ਦਾ ਸਰਕਾਰੀ ਹੁਕਮ ਅਮਰੀਕਾ ਦੀ ਅਰਥ ਵਿਵਸਥਾ ਨੂੰ ਨੁਕਸਾਨ ਪਹੁੰਚਾਉਂਦਾ ਹੈ, ਪਰਿਵਾਰਾਂ ਨੂੰ ਵੱਖ ਕਰਦਾ ਹੈ ਅਤੇ ਕਾਂਗਰਸ ਨੂੰ ਖਾਰਿਜ ਕਰਦਾ ਹੈ।'

ਇਸ ਮੁਕੱਦਮੇ ਵਿਚ ਐੱਚ-1ਬੀ ਜਾਂ ਐੱਚ-4 ਵੀਜ਼ਾ ਜਾਰੀ ਕਰਣ 'ਤੇ ਪਾਬੰਦੀ ਲਗਾਉਣ ਜਾਂ ਨਵੇਂ ਐੱਚ-1ਬੀ ਵੀਜ਼ਾ ਧਾਰਕਾਂ ਨੂੰ ਦੇਸ਼ ਵਿਚ ਪ੍ਰਵੇਸ਼ ਕਰਣ ਤੋਂ ਰੋਕਣ ਵਾਲੇ ਸਰਕਾਰੀ ਹੁਕਮ ਨੂੰ ਗੈਰ-ਕਾਨੂਨੀ ਘੋਸ਼ਿਤ ਕਰਣ ਦੀ ਮੰਗ ਕੀਤੀ ਗਈ ਹੈ। ਨਾਲ ਹੀ ਅਦਾਲਤ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਵਿਦੇਸ਼ ਵਿਭਾਗ ਨੂੰ ਐੱਚ-1ਬੀ ਅਤੇ ਐੱਚ-4 ਵੀਜ਼ਾ ਲਈ ਲੰਬਿਤ ਬੇਨਤੀਆਂ 'ਤੇ ਫੈਸਲੇ ਦੇਣ ਲਈ ਨਿਰਦੇਸ਼ ਜਾਰੀ ਕਰਨ। ਧਿਆਨਦੇਣ ਯੋਗ ਹੈ ਕਿ ਟਰੰਪ ਨੇ 22 ਜੂਨ ਨੂੰ ਸਰਕਾਰੀ ਹੁਕਮ ਜਾਰੀ ਕਰਕੇ ਇਸ ਸਾਲ ਦੇ ਅੰਤ ਤੱਕ ਐੱਚ-1ਬੀ ਕਾਰਜ ਵੀਜ਼ਾ ਜਾਰੀ ਕਰਣ 'ਤੇ ਅਸਥਾਈ ਰੋਕ ਲਗਾ ਦਿੱਤੀ।

cherry

This news is Content Editor cherry