ਅਮਰੀਕਾ ਨੇ ਪਾਕਿਸਤਾਨੀ ਫੌਜ ਨੂੰ ਧਮਾਕਾਖੇਜ਼ ਸਮੱਗਰੀ ਦਾ ਪਤਾ ਲਗਾਉਣ ਵਾਲੇ ਦਿੱਤੇ ਨਵੇਂ ਯੰਤਰ

07/19/2017 9:56:54 PM

ਇਸਲਾਮਬਾਦ—ਅਮਰੀਕਾ ਨੇ ਅੱਤਵਾਦ ਨਾਲ ਲੜਨ ਲਈ ਪਾਕਿਸਤਾਨੀ ਫੌਜ ਨੂੰ ਧਮਾਕਾਖੇਜ਼ ਸਮੱਗਰੀ ਦਾ ਪਤਾ ਲਗਾਉਣ ਲਈ ਆਟੋਮੈਟਿਕ 50 ਤੋਂ ਵੱਧ ਆਧੁਨਿਕ ਯੰਤਰ ਦਿੱਤੇ ਹਨ। ਇਸਲਾਮਾਬਾਦ ਸਥਿਤ ਅਮਰੀਕੀ ਅੰਬੈਸੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅੰਬੈਸੀ ਦੇ ਰੱਖਿਆ ਪ੍ਰਤੀਨਿਧੀ ਦਫਤਰ (ਓ.ਡੀ.ਆਰ.ਪੀ.) ਨੇ 12.8 ਕਰੋੜ ਡਾਲਰ ਦੀ ਧਮਾਕਾ ਰੋਕੂ ਯੰਤਰ ਪਹਿਲ ਦੇ ਤਹਿਤ ਫਿਡੋ ਐਕਸ3 ਐਕਸਪਲੋਜ਼ਿਵਸ ਡਿਟੈਕਟਰ ਦਿੱਤੇ। ਅੰਬੈਸੀ ਨੇ ਇਕ ਬਿਆਨ 'ਚ ਕਿਹਾ ਕਿ ਫਿਡੋ ਆਟੋਮੈਟਿਕ ਆਧੁਨਿਕ ਯੰਤਰ ਹੈ ਜੋ ਪਾਕਿਸਤਾਨੀ ਫੌਜ ਨੂੰ 10 ਸੈਕਿੰਡ ਤੋਂ ਵੀ ਘੱਟ ਸਮੇਂ 'ਚ ਕਿਸੇ ਸਮਾਨ 'ਚੋਂ ਧਮਾਕਾਖੇਜ਼ ਸਮੱਗਰੀ ਹੋਣ ਬਾਰੇ ਪਤਾ ਕਰਨ 'ਚ ਮਦਦ ਕਰੇਗਾ।
ਬਿਆਨ ਅਨੁਸਾਰ ਨਵੇਂ ਫਿਡੋ ਪਾਕਿਸਤਾਨੀ ਫੌਜ ਨੂੰ ਪਹਿਲਾਂ ਦਿੱਤੇ ਗਏ ਇਸ ਤਰ੍ਹਾਂ ਦੇ ਯੰਤਰਾਂ ਦੇ ਖੇਪ 'ਚ ਸ਼ਾਮਲ ਹੋ ਜਾਣਗੇ ਜਿਨ੍ਹਾਂ ਦਾ ਇਸ ਸਮੇਂ ਧਮਾਕਾ ਖੇਜ ਸਮੱਗਰੀ ਜਬਤ ਕਰਨ ਅਤੇ ਲੋਕਾਂ ਦੀ ਜਾਣ ਬਚਾਉਣ ਲਈ ਪੂਰੇ ਦੇਸ਼ 'ਚ ਵੱਖ-ਵੱਖ ਅੱਤਵਾਦ ਰੋਕੂ ਮੁੰਹਿਮਾਂ 'ਚ ਵਰਤਿਆਂ ਜਾ ਰਿਹਾ ਹੈ। ਅਮਰੀਕੀ ਅੰਬੈਸੀ ਦੇ ਓ.ਡੀ.ਆਰ.ਪੀ. ਦੇ ਪ੍ਰਮੁੱਖ ਬ੍ਰਿਗੇਡਿਅਰ ਜਨਰਲ ਕੈਨੇਥ ਇਕਮੈਨ ਨੇ ਕਿਹਾ ਕਿ ਅਮਰੀਕਾ ਸਰਕਾਰ ਤੋਂ ਮਿਲਣ ਵਾਲੀ ਇਹ ਸਪਲਾਈ ਪਾਕਿਸਤਾਨੀ ਫੌਜ ਨੂੰ ਵਿਸ਼ਵ ਪੱਧਰੀ ਤਕਨੀਕ ਮੁੱਹਈਆ ਕਰਵਾਉਂਦੀ ਹੈ।