ਅਮਰੀਕੀ ਜਨਰਲ ਨੇ ਪਾਕਿ ਹਮਰੁਤਬਾ ਨਾਲ ਕੀਤੀ ਗੱਲਬਾਤ

02/27/2019 11:37:54 AM

ਵਾਸ਼ਿੰਗਟਨ (ਭਾਸ਼ਾ)— ਪੇਂਟਾਗਨ ਨੇ ਦੱਸਿਆ ਕਿ ਜੁਆਇੰਟ ਚੀਫਸ ਆਫ ਸਟਾਫ ਦੇ ਪ੍ਰਧਾਨ ਜੋਸੇਫ ਡਨਫੋਰਡ ਨੇ ਮੰਗਲਵਾਰ ਨੂੰ ਆਪਣੇ ਪਾਕਿਸਤਾਨੀ ਹਮਰੁਤਬਾ ਜਨਰਲ ਜ਼ੂਬੈਰ ਮਹਿਮੂਦ ਹਯਾਤ ਨਾਲ ਗੱਲਬਾਤ ਕੀਤੀ। ਜੁਆਇੰਟ ਸਟਾਫ ਬੁਲਾਰੇ ਕਰਨਲ ਪੈਟ੍ਰਿਕ ਐੱਸ ਰਾਈਡਰ ਨੇ ਇਕ ਸੰਖੇਪ ਬਿਆਨ ਵਿਚ ਦੱਸਿਆ ਕਿ ਦੋਵੇਂ ਸੀਨੀਅਰ ਅਧਿਕਾਰੀਆਂ ਨੇ ਇਸ ਗੱਲਬਾਤ ਵਿਚ ਪਾਕਿਸਤਾਨ ਵਿਚ ਮੌਜੂਦ ਸੁਰੱਖਿਆ ਹਾਲਤਾਂ ਦੇ ਬਾਰੇ ਵਿਚ ਚਰਚਾ ਕੀਤੀ। ਪੇਂਟਾਗਨ ਦਾ ਇਹ ਬਿਆਨ ਪੁਲਵਾਮਾ ਅੱਤਵਾਦੀ ਹਮਲੇ ਦੇ ਬਾਅਦ ਭਾਰਤ-ਪਾਕਿਸਤਾਨ ਵਿਚ ਪੈਦਾ ਹੋਏ ਤਣਾਅ ਵਿਚ ਆਇਆ ਹੈ। 

ਮੰਗਲਵਾਰ (26 ਫਰਵਰੀ) ਨੂੰ ਤੜਕਸਾਰ ਭਾਰਤ ਨੇ ਵੱਡੀ ਕਾਰਵਾਈ ਕਰਦਿਆਂ ਪਾਕਿਸਤਾਨ ਦੇ ਅਸ਼ਾਂਤ ਸੂਬੇ ਖੈਬਰ ਪਖਤੂਨਖਵਾ ਸਥਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਭ ਤੋਂ ਵੱਡੇ ਕੈਂਪ ਨੂੰ ਨਸ਼ਟ ਕਰ ਦਿੱਤਾ, ਜਿਸ ਵਿਚ ਵੱਡੀ ਗਿਣਤੀ ਵਿਚ ਅੱਤਵਾਦੀ ਅਤੇ ਉਨ੍ਹਾਂ ਦੇ ਟਰੇਨਰ ਮਾਰੇ ਗਏ। ਸਾਲ 1971 ਦੇ ਬਾਅਦ ਭਾਰਤੀ ਹਵਾਈ ਫੌਜ ਪਹਿਲੀ ਵਾਰ ਪਾਕਿਸਤਾਨ ਅੰਦਰ ਦਾਖਲ ਹੋਈ। ਭਾਰਤ ਦੀ ਇਸ ਕਾਰਵਾਈ ਦੇ ਬਾਅਦ ਪਾਕਿਸਤਾਨ ਨੇ ਜਵਾਬੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਦੋਹਾਂ ਅਧਿਕਾਰੀਆਂ ਵਿਚ ਹੋਈ ਇਸ ਗੱਲਬਾਤ ਦੇ ਸਬੰਧ ਵਿਚ ਤੁਰੰਤ ਕੋਈ ਜਾਣਕਾਰੀ ਨਹੀਂ ਮਿਲੀ ਹੈ।

Vandana

This news is Content Editor Vandana