ਮੁੜ ਗੋਲੀਬਾਰੀ ਨਾਲ ਦਹਿਲਿਆ ਅਮਰੀਕਾ, ਇੰਡੀਆਨਾ ਮਾਲ 'ਚ ਹੋਈ ਫਾਈਰਿੰਗ 'ਚ ਹਮਲਾਵਰ ਸਮੇਤ 4 ਦੀ ਮੌਤ

07/18/2022 9:42:47 AM

ਗ੍ਰੀਨਵੁੱਡ/ਅਮਰੀਕਾ (ਏਜੰਸੀ)- ਇੰਡੀਆਨਾ ਮਾਲ ਵਿਚ ਐਤਵਾਰ ਸ਼ਾਮ ਨੂੰ 'ਫੂਡ ਕੋਰਟ' ਵਿਚ ਇਕ ਵਿਅਕਤੀ ਨੇ ਰਾਈਫਲ ਨਾਲ ਗੋਲੀਬਾਰੀ ਕੀਤੀ, ਜਿਸ ਵਿਚ 3 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਗ੍ਰੀਨਵੁੱਡ ਪੁਲਸ ਵਿਭਾਗ ਦੇ ਮੁਖੀ ਜਿਮ ਇਸਨ ਨੇ ਕਿਹਾ ਕਿ ਇਕ ਵਿਅਕਤੀ ਰਾਈਫਲ ਨਾਲ ਗ੍ਰੀਨਵੁੱਡ ਪਾਰਕ ਮਾਲ ਵਿਚ ਦਾਖ਼ਲ ਹੋਇਆ ਅਤੇ ਉਸ ਨੇ ਫੂਡ ਕੋਰਟ ਵਿਚ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸਨ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਇਕ ਹਥਿਆਰਬੰਦ ਨਾਗਰਿਕ ਨੇ ਸ਼ੱਕੀ ਨੂੰ ਮਾਰ ਦਿੱਤਾ। ਉਨ੍ਹਾਂ ਦੱਸਿਆ ਕਿ ਕੁੱਲ 4 ਲੋਕਾਂ ਦੀ ਮੌਤ ਹੋ ਗਈ ਅਤੇ 2 ਜ਼ਖ਼ਮੀ ਹੋ ਗਏ।

ਇਹ ਵੀ ਪੜ੍ਹੋ: ਸਪੇਨ 'ਚ ਲੂ ਲੱਗਣ ਕਾਰਨ 84 ਲੋਕਾਂ ਦੀ ਮੌਤ

ਗੋਲੀਬਾਰੀ ਦੀ ਸੂਚਨਾ ਮਿਲਣ 'ਤੇ ਅਧਿਕਾਰੀ ਸ਼ਾਮ ਕਰੀਬ 6 ਵਜੇ ਮਾਲ ਪੁੱਜੇ। ਅਧਿਕਾਰੀ ਮਾਲ ਵਿਚ ਹੋਰ ਪੀੜਤਾਂ ਦੀ ਭਾਲ ਕਰ ਰਹੇ ਹਨ, ਹਾਲਾਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਗੋਲੀਬਾਰੀ 'ਫੂਡ ਕੋਰਟ' ਤੱਕ ਹੀ ਸੀਮਤ ਰਹੀ। ਇਸਨ ਨੇ ਕਿਹਾ ਕਿ ਪੁਲਸ ਨੇ ਫੂਡ ਕੋਰਟ ਨੇੜੇ ਟਾਇਲਟ ਵਿਚੋਂ ਇਕ ਸ਼ੱਕੀ ਬੈਗ ਬਰਾਮਦ ਕੀਤਾ ਹੈ। ਇੰਡੀਆਨਾਪੋਲਿਸ, ਮੈਟਰੋਪੋਲੀਟਨ ਪੁਲਸ ਅਤੇ ਕਈ ਹੋਰ ਏਜੰਸੀਆਂ ਜਾਂਚ ਵਿਚ ਮਦਦ ਕਰ ਰਹੀਆਂ ਹਨ। ਇੰਡੀਆਨਾਪੋਲਿਸ ਦੇ ਸਹਾਇਕ ਪੁਲਸ ਮੁਖੀ ਕ੍ਰਿਸ ਬੇਲੀ ਨੇ ਕਿਹਾ, 'ਅਸੀਂ ਦੇਸ਼ ਵਿਚ ਇਸ ਤਰ੍ਹਾਂ ਦੀ ਇਕ ਹੋਰ ਘਟਨਾ ਤੋਂ ਦੁਖੀ ਹਾਂ।' ਗ੍ਰੀਨਵੁੱਡ ਦੀ ਆਬਾਦੀ ਲਗਭਗ 60,000 ਹੈ ਅਤੇ ਇਹ ਇੰਡੀਆਨਾਪੋਲਿਸ ਦਾ ਇਕ ਦੱਖਣੀ ਉਪਨਗਰ ਹੈ।

ਇਹ ਵੀ ਪੜ੍ਹੋ: ਪੈਟਰੋਲ 18 ਰੁਪਏ ਤੇ ਡੀਜ਼ਲ 40 ਰੁਪਏ ਹੋਇਆ ਸਸਤਾ, ਇਸ ਦੇਸ਼ ਦੇ PM ਨੇ ਕੀਤਾ ਐਲਾਨ

cherry

This news is Content Editor cherry