ਅਮਰੀਕੀ ਬਲਾਂ ਨੇ ਹੇਲਮੰਦ ਸੂਬੇ ''ਚ ਤਾਲਿਬਾਨ ਨੂੰ ਨਿਸ਼ਾਨਾ ਬਣਾ ਕੀਤੇ ਹਵਾਈ ਹਮਲੇ

10/13/2020 12:20:01 PM

ਕਾਬੁਲ (ਭਾਸ਼ਾ): ਅਮਰੀਕੀ ਬਲਾਂ ਨੇ ਅਫਗਾਨਿਸਤਾਨ ਦੇ ਦੱਖਣੀ ਹੇਲਮੰਦ ਸੂਬੇ ਵਿਚ ਤਾਲਿਬਾਨ ਦੇ ਹਮਲੇ ਦਾ ਸ਼ਿਕਾਰ ਹੋਏ ਅਫਗਾਨਿਸਤਾਨੀ ਸੁਰੱਖਿਆ ਬਲਾਂ ਦੇ ਸਮਰਥਨ ਵਿਚ ਕਈ ਹਵਾਈ ਹਮਲੇ ਕੀਤੇ। ਅਫਗਾਨਿਸਤਾਨ ਵਿਚ ਅਮਰੀਕੀ ਸੈਨਾ ਦੇ ਬੁਲਾਰੇ ਕਰਨਲ ਸੋਨੀ ਲੇਗੇਟ ਨੇ ਦੱਸਿਆ ਕਿ ਹੇਲਮੰਦ ਵਿਚ ਤਾਲਿਬਾਨ ਦੇ ਹਾਲ ਹੀ ਵਿਚ ਕੀਤੇ ਹਮਲੇ ਅਮਰੀਕਾ ਅਤੇ ਤਾਲਿਬਾਨ ਦੇ ਸਮਝੌਤੇ ਦੇ ਮੁਤਾਬਕ ਨਹੀਂ ਹਨ ਅਤੇ ਇਹ ਅੰਤਰ-ਅਫਗਾਨ ਸ਼ਾਂਤੀ ਵਾਰਤਾ ਨੂੰ ਕਮਜ਼ੋਰ ਕਰਦੇ ਹਨ। 

ਸਮਝੌਤੇ 'ਤੇ ਫਰਵਰੀ ਵਿਚ ਦਸਤਖਤ ਹੋਏ ਸਨ। ਉਹਨਾਂ ਨੇ ਕਿਹਾ ਕਿ ਅਮਰੀਕੀ ਹਵਾਈ ਹਮਲੇ ਫਰਵਰੀ ਵਿਚ ਹੋਏ ਸਮਝੌਤੇ ਦੀ ਉਲੰਘਣਾ ਨਹੀਂ ਕਰਦੇ ਹਨ। ਲੇਗੇਟ ਨੇ ਅਫਗਾਨਿਸਤਾਨ ਵਿਚ ਅਮਰੀਕੀ ਬਲਾਂ ਦੇ ਕਮਾਂਡਰ ਜਨਰਲ ਸਕੌਟ ਮਿਲਰ ਦੇ ਹਵਾਲੇ ਨਾਲ ਕਿਹਾ ਕਿ ਤਾਲਿਬਾਨ ਨੂੰ ਹੇਲਮੰਦ ਸੂਬੇ ਵਿਚ ਆਪਣੇ ਹਮਲਾਵਰ ਕਦਮਾਂ ਅਤੇ ਦੇਸ਼ਭਰ ਵਿਚ ਆਪਣੀ ਹਿੰਸਾਤਮਕ ਗਤੀਵਿਧੀਆਂ ਨੂੰ ਤੁਰੰਤ ਰੋਕਣ ਦੀ ਲੋੜ ਹੈ।' ਉਹਨਾਂ ਨੇ ਕਿਹਾ ਕਿ ਅਮਰੀਕੀ ਬਲ ਤਾਲਿਬਾਨ ਦੇ ਹਮਲੇ ਦਾ ਸ਼ਿਕਾਰ ਹੋਏ ਅਫਗਾਨਿਸਤਾਨ ਦੇ ਰਾਸ਼ਟਰੀ ਸੁਰੱਖਿਆ ਬਲਾਂ ਨੂੰ ਸਮਰਥਨ ਮੁਹੱਈਆ ਕਰਾਉਂਦੇ ਰਹਿਣਗੇ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਜਾਣ ਵਾਲਿਆਂ ਲਈ ਖ਼ੁਸ਼ਖ਼ਬਰੀ! ਇਨ੍ਹਾਂ ਲੋਕਾਂ ਨੂੰ ਮਿਲਣਗੇ ਵੀਜ਼ੇ

ਹੇਲਮੰਦ ਸੂਬੇ ਦੀ ਰਾਜਧਾਨੀ ਲਸ਼ਕਰ ਗਾਹ ਵਿਚ ਅਤੇ ਇਸ ਦੇ ਆਲੇ-ਦੁਆਲੇ ਸੋਮਵਾਰ ਨੂੰ ਮੁਕਾਬਲੇ ਦੇ ਬਾਅਦ ਅਮਰੀਕੀ ਹਮਲਿਆਂ ਦੀ ਘੋਸ਼ਣਾ ਕੀਤੀ ਗਈ। ਹੇਲਮੰਦ ਸੂਬਾਈ ਗਵਰਨਰ ਦੇ ਬੁਲਾਰੇ ਉਮਰ ਜਵਾਕ ਨੇ ਕਿਹਾ ਕਿ ਤਾਲਿਬਾਨੀ ਲੜਾਕਿਆਂ ਨੇ ਪਿਛਲੇ ਹਫਤੇ ਸੂਬੇ ਦੇ ਵਿਭਿੰਨ ਹਿੱਸਿਆਂ ਵਿਚ ਤਾਲਮੇਲ ਹਮਲੇ ਸ਼ੁਰੂ ਕੀਤੇ ਅਤੇ ਹਫਤੇ ਦੇ ਅਖੀਰ ਵਿਚ ਇਹ ਹਮਲੇ ਵੱਧ ਗਏ। ਅਫਗਾਨਿਸਤਾਨ ਸਰਕਾਰ ਅਤੇ ਤਾਲਿਬਾਨ ਦੇ ਪ੍ਰਤੀਨਿਧੀਆਂ ਦੇ ਵਿਚ ਕਤਰ ਵਿਚ ਵਾਰਤਾ ਜਾਰੀ ਹੈ। ਇਸ ਵਾਰਤਾ ਦਾ ਉਦੇਸ਼ ਦੇਸ਼ ਵਿਚ ਦਹਾਕਿਆਂ ਤੋ ਚੱਲ ਰਹੇ ਯੁੱਧ ਨੂੰ ਖਤਮ ਕਰਨਾ ਹੈ।


Vandana

Content Editor

Related News