ਅਮਰੀਕਾ ਨੇ ਬਚਾਅ ਮੁਹਿੰਮ ਕੀਤੀ ਤੇਜ਼, 24 ਘੰਟਿਆਂ 'ਚ ਕਾਬੁਲ ਤੋਂ 2,000 ਲੋਕਾਂ ਨੂੰ ਕੱਢਿਆ ਬਾਹਰ

08/29/2021 1:37:31 PM

ਵਾਸ਼ਿੰਗਟਨ (ਭਾਸ਼ਾ): ਅਫਗਾਨਿਸਤਾਨ ਵਿਚ ਅਮਰੀਕਾ ਦੀ ਸਭ ਤੋਂ ਵੱਡੀ ਮਿਲਟਰੀ ਮੁਹਿੰਮ ਦੀ ਸਮਾਪਤੀ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਇਸ ਵਿਚਕਾਰ ਅਮਰੀਕਾ ਨੇ ਪਿਛਲੇ 24 ਘੰਟਿਆਂ ਵਿਚ ਕਾਬੁਲ ਹਵਾਈ ਅੱਡੇ ਤੋਂ ਕਰੀਬ 2,000 ਲੋਕਾਂ ਨੂੰ ਬਾਹਰ ਕੱਢਿਆ ਹੈ। ਵ੍ਹਾਈਟ ਹਾਊਸ ਨੇ ਇਹ ਜਾਣਕਾਰੀ ਦਿੱਤੀ। ਵ੍ਰਾਈਟ ਹਾਊਸ ਨੇ ਦੱਸਿਆ ਕਿ ਅਮਰੀਕਾ ਨੇ 14 ਅਗਸਤ ਤੋਂ ਹੁਣ ਤੱਕ ਕਾਬੁਲ ਸਥਿਤ ਹਾਮਿਦ ਕਰਜ਼ਈ ਹਵਾਈ ਅੱਡੇ ਤੋਂ ਲੱਗਭਗ 1,13,500 ਲੋਕਾਂ ਨੂੰ ਕੱਢਿਆ ਹੈ ਜਾਂ ਨਿਕਲਣ ਵਿਚ ਮਦਦ ਕੀਤੀ ਹੈ। ਅਮਰੀਕਾ ਨੇ ਜੁਲਾਈ ਦੇ ਅਖੀਰ ਤੋਂ ਕਰੀਬ 1,19,000 ਲੋਕਾਂ ਨੂੰ ਟਰਾਂਸਫਰ ਕੀਤਾ ਹੈ। 

ਵ੍ਹਾਈਟ ਹਾਊਸ ਨੇ ਸ਼ਨੀਵਾਰ ਨੂੰ ਕਿਹਾ,''28 ਅਗਸਤ ਨੂੰ ਤੜਕੇ 3 ਵਜੇ (ETD, Eastern Standard Time) ਤੋਂ ਦੁਪਹਿਰ 3 ਵਜੇ (ETD) ਤੱਕ ਕਰੀਬ 2000 ਲੋਕਾਂ ਨੂੰ ਕਾਬੁਲ ਵਿਚੋਂ ਕੱਢਿਆ ਗਿਆ। ਇਹ ਕੰਮ ਕਰੀਬ 1,400 ਲੋਕਾਂ ਨੂੰ ਅਫਗਾਨਿਸਤਾਨ ਤੋਂ ਬਾਹਰ ਕੱਢਣ ਵਾਲੀਆਂ 11 ਅਮਰੀਕੀ ਮਿਲਟਰੀ ਉਡਾਣਾਂ ਅਤੇ 600 ਲੋਕਾਂ ਨੂੰ ਕੱਢਣ ਵਾਲੀਆਂ ਸਹਿਯੋਗੀ ਦੇਸ਼ਾਂ ਦੀਆਂ 7 ਉਡਾਣਾਂ ਦੀ ਮਦਦ ਨਾਲ ਕੀਤਾ ਗਿਆ।'' 'ਆਰਮੀ ਆਪਰੇਸ਼ਨਲ ਟੈਸਟ ਕਮਾਂਡ' ਦੇ ਮੇਜਰ ਜਨਰਲ ਹੈਂਕ ਟੇਲਰ ਨੇ ਕਿਹਾ,''ਹੁਣ ਲੋਕਾਂ ਦੀ ਇਕ ਵੱਡੀ ਗਿਣਤੀ ਉਹਨਾਂ ਪੁਰਸ਼ਾਂ ਅਤੇ ਬੀਬੀਆਂ ਦੀ ਬਹਾਦਰੀ ਕਾਰਨ ਸੁਰੱਖਿਅਤ ਹੈ ਜੋ ਅਮਰੀਕੀਆਂ ਅਤੇ ਕਮਜ਼ੋਰ ਅਫਗਾਨ ਨਾਗਰਿਕਾਂ ਨੂੰ ਕਾਬਲ ਤੋਂ ਬਾਹਰ ਕੱਢਣ ਲਈ ਰੋਜ਼ਾਨਾ ਆਪਣੀ ਜਾਨ ਦੀ ਬਾਜ਼ੀ ਲਗਾ ਰਹੇ ਹਨ।'' ਉਹਨਾਂ ਨੇ ਕਿਹਾ ਕਿ ਅਸੀਂ ਕਾਬੁਲ ਤੋਂ ਹੋਰ ਅਮਰੀਕੀ ਨਾਗਰਿਕਾਂ ਅਤੇ ਕਮਜ਼ੋਰ ਅਫਗਾਨਾਂ ਨੂੰ ਕੱਢ ਰਹੇ ਹਾਂ। ਕਾਬੁਲ ਹਵਾਈ ਅੱਡੇ 'ਤੇ ਲੱਗਭਗ 1,400 ਵਿਅਕਤੀਆਂ ਦੀ ਜਾਂਚ ਕੀਤੀ ਗਈ ਹੈ, ਜੋ ਅੱਜ ਉਡਾਣ ਭਰਨਗੇ। 

ਪੜ੍ਹੋ ਇਹ ਅਹਿਮ ਖਬਰ -ਤਾਲਿਬਾਨ ਦਾ ਪਾਕਿ ਨੂੰ ਕਰਾਰਾ ਜਵਾਬ, ਕਿਹਾ-TTP ਤੁਹਾਡੀ ਸਮੱਸਿਆ, ਇਸ ਨੂੰ ਖੁਦ ਹੱਲ ਕਰੋ

ਅਮਰੀਕਾ ਸੈਨਾ ਦੀਆਂ 32 ਉਡਾਣਾਂ (27 ਸੀ-17 ਜਹਾਜ਼ ਅਤੇ ਪੰਜ ਸੀ-130 ਜਹਾਜ਼) ਜ਼ਰੀਏ ਸ਼ੁੱਕਰਵਾਰ ਨੂੰ ਲੱਗਭਗ 4,000 ਲੋਕਾਂ ਨੂੰ ਅਤੇ ਸਹਿਯੋਗੀ ਦੇਸ਼ਾਂ ਦੀਆਂ 34 ਉਡਾਣਾਂ ਜ਼ਰੀਏ 2800 ਲੋਕਾਂ ਨੂੰ ਕੱਢਿਆ ਗਿਆ। ਟੇਲਰ ਨੇ ਕਿਹਾ,''ਅੱਜ ਮੈਂ ਇਹ ਤਾਜ਼ਾ ਜਾਣਕਾਰੀ ਦੇ ਸਕਦਾ ਹਾਂ ਕਿ ਕੁੱਲ 1,17,000 ਤੋਂ ਵੱਧ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ ਜਿਹਨਾਂ ਵਿਚ ਵੱਡੀ ਗਿਣਤੀ ਵਿਚ ਅਫਗਾਨ ਨਾਗਰਿਕ ਹਨ। ਇਹਨਾਂ ਵਿਚੋਂ ਕੁੱਲ ਕਰੀਬ 5400 ਅਮਰੀਕੀ ਨਾਗਰਿਕ ਹਨ।'' ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ,''ਸਾਨੂੰ ਇਸ ਗੱਲ ਦੀ ਪੱਕੀ ਜਾਣਕਾਰੀ ਮਿਲੀ ਹੈ ਕਿ ਘੱਟੋ-ਘੱਟ 5,400 ਜਾਂ ਸੰਭਵ ਤੌਰ 'ਤੇ ਇਸ ਨਾਲੋਂ ਵੱਧ ਅਮਰੀਕੀਆਂ ਨੂੰ 14 ਅਗਸਤ ਦੇ ਬਾਅਦ ਤੋਂ ਅਫਗਾਨਿਸਤਾਨ ਤੋਂ ਸੁਰੱਖਿਅਤ ਕੱਢ ਲਿਆ ਗਿਆ ਹੈ। ਇਹਨਾਂ ਵਿਚ ਆਖਰੀ ਦਿਨ ਕੱਢੇ ਗਏ ਕਰੀਬ 300 ਅਮਰੀਕੀ ਵੀ ਸ਼ਾਮਲ ਹਨ।'' ਬੁਲਾਰੇ ਨੇ ਦੱਸਿਆ ਕਿ ਇਸ ਸਮੇਂ ਕਰੀਬ 350 ਅਮਰੀਕੀਆਂ ਨੇ ਅਮਰੀਕਾ ਨੂੰ ਦੱਸਿਆ ਹੈ ਕਿ ਉਹ ਅਫਗਾਨਿਸਤਾਨ ਤੋਂ ਨਿਕਲਣਾ ਚਾਹੁੰਦੇ ਹਨ।

Vandana

This news is Content Editor Vandana