ਭਾਰਤੀਆਂ ਨੇ ਅਮਰੀਕਾ ਵੱਲ ਘੱਤੀਆਂ ਵਹੀਰਾਂ, ਵਿਦਿਆਰਥੀਆਂ ਨੂੰ ਦਿਲ ਖੋਲ੍ਹ ਕੇ ਮਿਲੇ ਵੀਜ਼ੇ, ਜਾਣੋ ਅੰਕੜੇ

06/08/2023 1:55:57 PM

ਨਵੀਂ ਦਿੱਲੀ (ਭਾਸ਼ਾ)- ਭਾਰਤ ’ਚ ਅਮਰੀਕਾ ਦੇ ਰਾਜਦੂਤ ਐਰਿਕ ਗਾਰਸੇਟੀ ਨੇ ਬੁੱਧਵਾਰ ਨੂੰ ਕਿਹਾ ਕਿ 2022 ’ਚ ਹਰ 5 ਅਮਰੀਕੀ ਵਿਦਿਆਰਥੀ ਵੀਜ਼ਾ ’ਚੋਂ 1 ਭਾਰਤ ਨੂੰ ਜਾਰੀ ਕੀਤਾ ਗਿਆ ਸੀ, ਜੋ ਕਿ ਵਿਸ਼ਵ ’ਚ ਭਾਰਤੀ ਜਨਸੰਖਿਆ ਦੇ ਅਨੁਪਾਤ ਤੋਂ ਵੱਧ ਹੈ। ਅਮਰੀਕੀ ਦੂਤਘਰ ਨੇ ਬੁੱਧਵਾਰ ਨੂੰ ਦੇਸ਼ ਭਰ ’ਚ ਸਾਲਾਨਾ ਵਿਦਿਆਰਥੀ ਵੀਜ਼ਾ ਦਿਵਸ ਮਨਾਇਆ, ਜਿਸ ਦੌਰਾਨ 3500 ਭਾਰਤੀ ਵਿਦਿਆਰਥੀ ਵੀਜ਼ਾ ਬਿਨੈਕਾਰਾਂ ਦੀ ਦਿੱਲੀ, ਚੇਨਈ, ਹੈਦਰਾਬਾਦ, ਕੋਲਕਾਤਾ ਅਤੇ ਮੁੰਬਈ ਸਥਿਤ ਕੌਂਸਲੇਟਾਂ ’ਚ ਇੰਟਰਵਿਊ ਲਈ ਗਈ।

ਇਹ ਵੀ ਪੜ੍ਹੋ: ਕੈਨੇਡਾ ਤੋਂ ਡਿਪੋਰਟ ਕੀਤੇ ਜਾ ਰਹੇ ਪੰਜਾਬੀ ਵਿਦਿਆਰਥੀਆਂ ਨੂੰ ਲੈ ਕੇ PM ਟਰੂਡੋ ਦਾ ਵੱਡਾ ਬਿਆਨ

ਗਾਰਸੇਟੀ ਨੇ ਕਿਹਾ ਕਿ ਦੁਨੀਆ ਦੇ ਕਿਸੇ ਵੀ ਦੇਸ਼ ਨਾਲੋਂ ਜ਼ਿਆਦਾ ਭਾਰਤੀ ਅਮਰੀਕਾ ਆਉਂਦੇ ਹਨ। ਭਾਰਤੀਆਂ ਨੇ ਨਾ ਸਿਰਫ਼ ਅਮਰੀਕਾ ’ਚ ਪੜ੍ਹਾਈ ਕੀਤੀ ਹੈ, ਸਗੋਂ ਦਹਾਕਿਆਂ ਤੋਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਵੀ ਕੀਤਾ ਹੈ। ਅਮਰੀਕੀ ਪ੍ਰਸ਼ਾਸਨ ਇਸ ਸਾਲ ਵਿਦਿਆਰਥੀਆਂ ਲਈ ਪਹਿਲਾਂ ਨਾਲੋਂ ਜ਼ਿਆਦਾ ਵੀਜ਼ਾ ਪ੍ਰੋਗਰਾਮ ਪੇਸ਼ ਕਰੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਹਫ਼ਤਿਆਂ ’ਚ ਅਸੀਂ ਜੁਲਾਈ ਅਤੇ ਅਗਸਤ ਲਈ ਹਜ਼ਾਰਾਂ ਵੀਜ਼ਾ ਅਰਜ਼ੀਆਂ ਲਈ ਇਕ ਸ਼ਡਿਊਲ ਜਾਰੀ ਕਰਾਂਗੇ।

ਇਹ ਵੀ ਪੜ੍ਹੋ: ਕੈਨੇਡਾ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਕਾਰਨ ਤਪਿਆ ਨਿਊਯਾਰਕ, ਛਾਇਆ ਹਨੇਰਾ

ਭਾਰਤ ’ਚ ਅਮਰੀਕੀ ਦੂਤਘਰ ਨੇ 1,25,000 ਤੋਂ ਵੱਧ ਵਿਦਿਆਰਥੀ ਵੀਜ਼ੇ ਜਾਰੀ ਕੀਤੇ ਹਨ, ਜੋ ਕਿ ਇਕ ਰਿਕਾਰਡਤੋੜ ਅੰਕੜਾ ਹੈ। ਦੂਤਘਰ ਵਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ 2022 ’ਚ ਭਾਰਤੀਆਂ ਨੂੰ ਦੁਨੀਆ ’ਚ ਸਭ ਤੋਂ ਵੱਧ ਐੱਚ. ਐਂਡ. ਐੱਲ. ਰੋਜ਼ਗਾਰ ਵੀਜ਼ੇ (65 ਫੀਸਦੀ) ਅਤੇ ਐੱਫ-1 ਵਿਦਿਆਰਥੀ ਵੀਜ਼ਾ (17.5 ਫੀਸਦੀ) ਜਾਰੀ ਕੀਤੇ ਗਏ।

ਇਹ ਵੀ ਪੜ੍ਹੋ: ਮੰਦਰ ਜਾਂ ਗੁਰਦੁਆਰੇ ’ਚ ਭੰਨਤੋੜ ਨੂੰ ਵੀ ਅਮਰੀਕਾ ’ਚ ਹੁਣ ਮੰਨਿਆ ਜਾਵੇਗਾ ‘ਨਫ਼ਰਤ ਅਪਰਾਧ’

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 

cherry

This news is Content Editor cherry