ਅਮਰੀਕੀ ਚੋਣਾਂ ਲਈ 100 ਮਿਲੀਅਨ ਡਾਲਰ ਦੇਣਗੇ ਜ਼ੁਕਰਬਰਗ ਅਤੇ ਉਹਨਾਂ ਦੀ ਪਤਨੀ ਪ੍ਰਿਸਿਲਾ

10/14/2020 6:29:52 PM

ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ 3 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਹਨ। ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਅਤੇ ਉਹਨਾਂ ਦੀ ਪਤਨੀ ਪ੍ਰਿਸਿਲਾ ਚਾਨ ਨੇ ਕਿਹਾ ਹੈ ਕਿ ਉਹ ਅਮਰੀਕੀ ਚੋਣਾਂ ਕਰਾਉਣ ਲਈ 7,33,72,00,000 ਰੁਪਏ ਦੀ ਹੋਰ ਮਦਦ ਦੇਣਗੇ। ਇਹ ਆਰਥਿਕ ਮਦਦ ਚੋਣ ਅਧਿਕਾਰੀਆਂ ਨੂੰ ਸਮਰਥਨ ਦੇਣ ਅਤੇ ਚੋਣਾਂ ਦੇ ਖਰਚੇ ਦੇ ਲਈ ਦਿੱਤੀ ਜਾਵੇਗੀ। ਮਾਰਕ ਜ਼ੁਕਰਬਰਗ ਅਤੇ ਉਹਨਾਂ ਦੀ ਪਤਨੀ ਪ੍ਰਿਸਿਲਾ ਨੇ ਪਹਿਲਾਂ ਵੀ ਕੋਵਿਡ-19 ਦੇ ਕਾਰਨ ਅਮਰੀਕੀ ਚੋਣਾਂ ਦੀਆਂ ਚੁਣੌਤੀਆਂ ਨਾਲ ਲੜਨ ਲਈ 22,01,10,00,000 ਰੁਪਏ ਦੀ ਮਦਦ ਕੀਤੀ ਸੀ।

ਜ਼ੁਕਰਬਰਗ ਨੇ ਆਪਣੇ ਫੇਸਬੁੱਕ ਪੋਸਟ ਵਿਚ ਲਿਖਿਆ ਹੈ ਕਿ ਅਸੀਂ ਮਹਿਸੂਸ ਕੀਤਾ ਕਿ ਚੋਣਾਂ ਕਰਾਉਣ ਵਿਚ ਜੁਟੇ ਅਧਿਕਾਰੀਆਂ ਵੱਲੋਂ ਵੋਟਿੰਗ ਸਬੰਧੀ ਬੁਨਿਆਦੀ ਢਾਂਚਾ ਤਿਆਰ ਕਰਨ ਦੀ ਜਿੰਨੀ ਆਸ ਸੀ ਉਸ ਨਾਲੋਂ ਕਿਤੇ ਵੱਧ ਮਦਦ ਦੀ ਲੋੜ ਸੀ। ਇਹੀ ਕਾਰਨ ਹੈ ਕਿ ਅਸੀਂ ਅੱਜ 100 ਮਿਲੀਅਨ ਡਾਲਰ ਦੀ ਆਰਥਿਕ ਮਦਦ ਦੀ ਪੇਸ਼ਕਸ਼ ਕੀਤੀ ਹੈ। ਇਹ ਮਦਦ ਸੈਂਟਰ ਫੌਰ ਟੇਕ ਐਂਡ ਸਿਵਿਕ ਲਾਈਫ ਨੂੰ ਲੋਕਾਂ ਨੂੰ ਸੁਰੱਖਿਅਤ ਰੱਖ ਕੇ ਵੋਟਿੰਗ ਕਰਾਉਣ ਦੇ ਲਈ ਦਿੱਤੀ ਜਾ ਰਹੀ ਹੈ।

PunjabKesari

ਫੇਸਬੁੱਕ ਪੋਸਟ ਵਿਚ ਦਿੱਤੀ ਜਾਣਕਾਰੀ
ਜ਼ੁਕਰਬਰਗ ਨੇ ਫੇਸਬੁੱਕ ਪੋਸਟ ਵਿਚ ਲਿਖਿਆ ਕਿ '2,100 ਤੋਂ ਵੱਧ ਚੋਣ ਖੇਤਰਾਂ ਤੋਂ ਸੀ.ਟੀ.ਸੀ.ਐੱਲ. ਨੂੰ ਆਰਥਿਕ ਮਦਦ ਦੇ ਲਈ ਅਰਜ਼ੀਆਂ ਆ ਚੁੱਕੀਆਂ ਹਨ। ਸੀ.ਸੀ.ਟੀ.ਐੱਲ. ਸ਼ਿਕਾਗੋ ਸਥਿਤ ਇਕ ਗੈਰ ਲਾਭਕਾਰੀ ਸੰਗਠਨ ਹੈ। ਸੀ.ਸੀ.ਟੀ.ਐੱਲ. ਦੀ ਵੈਬਸਾਈਟ ਦੇ ਮੁਤਾਬਕ, ਸੰਗਠਨ ਲੋਕਤੰਤਰ ਨੂੰ ਹੋਰ ਬਿਹਤਰ ਬਣਾਉਣ ਅਤੇ ਅਮਰੀਕੀ ਚੋਣਾਂ ਨੂੰ ਹੋਰ ਆਧੁਨਿਕ ਬਣਾਉਣ ਵਿਚ ਮਦਦ ਕਰਦਾ ਹੈ।  ਆਪਣੀ ਪੋਸਟ ਵਿਚ ਜ਼ੁਕਰਬਰਗ ਨੇ ਧਨ ਦੀ ਵਰਤੋਂ ਵਿਚ ਰੁਕਾਵਟ ਪਾਉਣ ਦੀ ਕੋਸ਼ਿਸ਼ ਦੇ ਤਹਿਤ ਮੁਕੱਦਮਾ ਕਰਨ ਵਾਲਿਆਂ 'ਤੇ ਪਲਟਵਾਰ ਕਰਦਿਆਂ ਹੋਇਆ ਲਿਖਿਆ ਹੈ ਕਿ ਸਾਡੇ ਵੱਲੋਂ ਪਹਿਲਾਂ ਮਦਦ ਦੀ ਪੇਸ਼ਕਸ਼ ਨੂੰ ਲੈ ਕੇ ਕਈ ਵੱਡੇ ਮੁਕੱਦਮੇ ਕੀਤੇ ਗਏ। ਉਹਨਾਂ ਦਾ ਉਦੇਸ਼ ਸਾਡੇ ਵੱਲੋਂ ਦਿੱਤੀ ਜਾ ਰਹੀ ਮਦਦ ਦੀ ਰਾਸ਼ੀ 'ਤੇ ਰੋਕ ਲਗਾਉਣਾ ਸੀ। ਉਹਨਾਂ ਦਾ ਕਹਿਣਾ ਸੀ ਕਿ ਦਾਨ ਹਾਸਲ ਕਰਨ ਵਾਲੇ ਸੰਗਠਨਾਂ ਦਾ ਇਕ ਮਹੱਤਵਪੂਰਨ ਏਜੰਡਾ ਹੈ। ਜ਼ਾਹਰ ਹੈ ਕਿ ਇਹ ਦੋਸ਼ ਬਿਲਕੁੱਲ ਬੇਬੁਨਿਆਦ ਅਤੇ ਝੂਠੇ ਹਨ।


Vandana

Content Editor

Related News