US ਚੋਣਾਂ : ਭਾਰਤੀਆਂ ਨੂੰ ਖੁਸ਼ ਕਰ ਰਹੇ ਟਰੰਪ, ਕਿਹਾ- PM ਮੋਦੀ ਮੇਰੇ ਬਹੁਤ ਚੰਗੇ ਮਿੱਤਰ

09/05/2020 11:17:19 AM

ਵਾਸ਼ਿੰਗਟਨ- ਅਮਰੀਕਾ ਦੀ ਫਸਟ ਫੈਮਿਲੀ ਭਾਵ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪਰਿਵਾਰ ਨੇ ਭਾਰਤ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ। ਟਰੰਪ ਨੇ ਕਿਹਾ ਕਿ ਪੀ. ਐੱਮ. ਮੋਦੀ ਮੇਰੇ ਬਹੁਤ ਚੰਗੇ ਮਿੱਤਰ ਹਨ ਤੇ ਮੈਨੂੰ ਆਸ ਹੈ ਕਿ ਭਾਰਤੀ-ਅਮਰੀਕੀ ਚੋਣਾਂ ਵਿਚ ਮੇਰਾ ਸਾਥ ਦੇਣਗੇ।

ਰਾਸ਼ਟਰਪਤੀ ਟਰੰਪ ਨੇ ਇਸ ਗੱਲ ਦਾ ਸੰਕੇਤ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਦੋਵੇਂ ਬੱਚੇ ਧੀ ਇਵਾਂਕਾ ਟਰੰਪ ਅਤੇ ਪੁੱਤਰ ਡੋਨਾਲਡ ਟਰੰਪ ਜੂਨੀਅਰ ਭਾਰਤ ਬਾਰੇ ਕਾਫੀ ਸੋਚਦੇ ਹਨ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਅਸੀਂ ਉਨ੍ਹਾਂ ਬਹੁਤ ਯਾਦ ਕਰਦੇ ਹਾਂ। ਇਸ ਤੋਂ ਪਹਿਲਾਂ ਟਰੰਪ ਦੀ ਚੋਣ ਮੁਹਿੰਮ ਲਈ ਬਣੀ ਇਕ ਵੀਡੀਓ ਵਿਚ ਟਰੰਪ ਤੇ ਮੋਦੀ ਨੂੰ ਇਕੱਠਿਆਂ ਦਿਖਾਇਆ ਗਿਆ। ਟਰੰਪ ਆਪਣੀ ਵੋਟ ਬੈਂਕ ਵਧਾਉਣ ਲਈ ਭਾਰਤੀਆਂ ਨੂੰ ਖੁਸ਼ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। 

ਅਮਰੀਕਾ ਵਿਚ ਭਾਰਤੀਆਂ ਦੀ ਗਿਣਤੀ 40 ਲੱਖ ਦੇ ਨੇੜੇ ਹੈ. ਇਨ੍ਹਾਂ ਵਿਚੋਂ 20.5 ਲੱਖ ਲੋਕ ਵੋਟ ਪਾਉਣ ਦੇ ਯੋਗ ਹਨ। ਵ੍ਹਾਈਟ ਹਾਊਸ ਵਿਚ ਰਿਪੋਰਟਰਾਂ ਨਾਲ ਟਰੰਪ ਨੇ ਕਿਹਾ ਕਿ ਮੈਨੂੰ ਪਤਾ ਹੈ ਅਤੇ ਮੈਂ ਇਨ੍ਹਾਂ ਨੌਜਵਾਨਾਂ ਨੂੰ ਸਮਝਦਾ ਹਾਂ। ਮੈਨੂੰ ਪਤਾ ਹੈ ਕਿ ਭਾਰਤ ਨਾਲ ਇਨ੍ਹਾਂ ਦਾ ਸਬੰਧ ਕਾਫੀ ਚੰਗਾ ਹੈ ਅਤੇ ਅਜਿਹਾ ਹੀ ਮੇਰਾ ਵੀ ਹੈ। 

ਭਾਰਤੀ-ਅਮਰੀਕੀਆਂ ਤੇ ਭਾਰਤ ਦਾ ਚੰਗਾ ਮਿੱਤਰ ਬਣਾਉਣ ਵਾਲੇ ਰਾਸ਼ਟਰਪਤੀ ਟਰੰਪ ਨੂੰ ਵ੍ਹਾਈਟ ਹਾਊਸ ਵਿਚ ਪੁੱਛਿਆ ਗਿਆ ਕਿ ਚੋਣਾਂ ਵਿਚ ਉਨ੍ਹਾਂ ਦੇ ਪਰਿਵਾਰਾਂ ਦੇ ਇਨ੍ਹਾਂ 3 ਮੈਂਬਰਾਂ ਤੇ ਭਾਰਤੀ-ਅਮਰੀਕੀ ਭਾਈਚਾਰੇ ਦੀ ਕੀ ਭੂਮਿਕਾ ਹੋਵੇਗੀ। ਸਵਾਲ ਸੀ ਕਿ ਭਾਰਤੀਆਂ-ਅਮਰੀਕੀਆਂ ਵਿਚ ਮਸ਼ਹੂਰ ਕਿਬੰਰਲੀ, ਡੋਨਾਲਡ ਟਰੰਪ ਜੂਨੀਅਰ ਅਤੇ ਇਵਾਂਕਾ ਟਰੰਪ ਲਈ ਚੋਣ ਮੁਹਿੰਮ ਵਿਚ ਹਿੱਸਾ ਲੈ ਰਹੇ ਹਨ ਜਾਂ ਨਹੀਂ। ਇਸ 'ਤੇ ਰਾਸ਼ਟਰਪਤੀ ਨੇ ਕਿਹਾ ਕਿ ਮੈਂ ਇਨ੍ਹਾਂ ਭਾਵਨਾਵਾਂ ਦੀ ਕਦਰ ਕਰਦਾ ਹਾਂ। ਇਹ ਤਿੰਨੋਂ ਭਾਰਤ ਲਈ ਕਾਫੀ ਸੋਚਦੇ ਹਨ ਤੇ ਮੈਂ ਵੀ। ਤੁਹਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਅਸੀਂ ਕਾਫੀ ਯਾਦ ਕਰਦੇ ਹਾਂ। ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀਂ ਟਰੰਪ ਦੇ ਪੁੱਤਰ ਡੋਨਾਲਡ ਟਰੰਪ ਜੂਨੀਅਰ ਨੇ 'ਸਿੱਖਸ ਫਾਰ ਅਮਰੀਕਾ' ਨਾਲ ਵੀ ਮੁਲਾਕਾਤ ਕੀਤੀ ਸੀ। 


Lalita Mam

Content Editor

Related News