ਅਮਰੀਕਾ ਨੇ ਯਮਨ ''ਚ ਕੀਤਾ ਡਰੋਨ ਹਮਲਾ, 4 ਦੀ ਮੌਤ

02/08/2018 8:20:18 AM

ਵਾਸ਼ਿੰਗਟਨ— ਅਮਰੀਕਾ ਨੇ ਯਮਨ ਦੇ ਕੇਂਦਰੀ ਸੂਬੇ ਅਲ ਬਾਇਦਾ 'ਚ ਡਰੋਨ ਹਮਲੇ ਕੀਤੇ ਜਿਸ 'ਚ ਅਲ ਕਾਇਦਾ ਦੇ ਚਾਰ ਅੱਤਵਾਦੀ ਮਾਰੇ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਕ ਸਥਾਨਕ ਅਧਿਕਾਰੀ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਅੱਤਵਾਦੀਆਂ ਦੇ ਟਿਕਾਣੇ ਨੂੰ ਨਿਸ਼ਾਨਾ ਬਣਾ ਕੇ ਬੁੱਧਵਾਰ ਨੂੰ ਅਮਰੀਕਾ ਨੇ ਡਰੋਨ ਹਮਲੇ ਕੀਤੇ ਹਨ। ਇਸ ਹਮਲੇ 'ਚ ਅਲ ਕਾਇਦਾ ਦੇ 4 ਅੱਤਵਾਦੀ ਮਾਰੇ ਗਏ ਹਨ। ਸਥਾਨਕ ਸੁਰੱਖਿਆ ਸੂਤਰਾਂ ਮੁਤਾਬਕ ਅਮਰੀਕਾ ਨੇ ਕਈ ਹਮਲੇ ਕੀਤੇ ਹਨ, ਜਿਸ 'ਚ 4 ਅੱਤਵਾਦੀ ਮਾਰੇ ਗਏ ਹਨ ਜਦ ਕਿ ਬਾਕੀ ਭੱਜਣ 'ਚ ਸਫਲ ਰਹੇ ਹਨ। ਜ਼ਿਕਰਯੋਗ ਹੈ ਕਿ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਮਗਰੋਂ ਯਮਨ ਦੇ ਵੱਖ-ਵੱਖ ਸੂਬਿਆਂ 'ਚ ਅਲ ਕਾਇਦਾ ਦੇ ਖਿਲਾਫ ਮੁਹਿੰਮਾਂ 'ਚ ਤੇਜ਼ੀ ਆਈ ਹੈ। ਅਮਰੀਕਾ ਅੱਤਵਾਦੀਆਂ ਦੀਆਂ ਸਾਜਸ਼ਾਂ ਨੂੰ ਨਾਕਾਮਯਾਬ ਕਰਨ ਲਈ ਉਨ੍ਹਾਂ ਦੇ ਟਿਕਾਣਿਆਂ 'ਤੇ ਲਗਾਤਾਰ ਹਮਲੇ ਕਰ ਰਿਹਾ ਹੈ।