ਅਮਰੀਕਾ ਉਸਦੇ ਨਾਲ ਧੋਖਾ ਕਰਨ ਵਾਲੇ ਦੇਸ਼ਾਂ ਦੇ ਖਿਲਾਫ ਕਰ ਰਿਹੈ ਕਾਰਵਾਈ : ਟਰੰਪ

07/21/2017 1:14:32 AM

ਵਾਸ਼ਿੰਗਟਨ—ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦਾ ਪ੍ਰਸ਼ਾਸਨ ਦੇਸ਼ 'ਚ ਨਿਰਮਾਣ ਖੇਤਰ 'ਚ ਗੁਆਚੇ ਰੋਜ਼ਗਾਰ ਵਾਪਸ ਲਿਆਉਣ ਲਈ ਲੜਾਈ ਲੜ ਰਿਹਾ ਹੈ ਅਤੇ ਅਮਰੀਕਾ ਨੂੰ ਧੋਖਾ ਦੇਣ ਵਾਲੇ ਦੇਸ਼ਾਂ ਦੇ ਖਿਲਾਫ ਸਖਤ ਕਾਰਵਾਈ ਕਰ ਰਿਹਾ ਹੈ। ਟਰੰਪ ਨੇ ਕਿਹਾ ਕਿ 'ਮੇਡ ਇਨ ਅਮਰੀਕਾ' ਉਤਪਾਦਨ 'ਤੇ ਲੱਗਣ ਵਾਲਾ ਸਿਰਫ ਇਕ ਲੇਬਲ ਮਾਤਰ ਨਹੀਂ ਹੈ ਸਗੋਂ ਇਹ ਉੱਤਮਤਾ ਦੀ ਮੋਹਰ ਵੀ ਹੈ। ਇਹ ਇਕ ਸਨਮਾਨ ਦਾ ਤਮਗਾ ਹੈ, ਇਹ ਉਨ੍ਹਾਂ ਪੁਰਸ਼ਾਂ ਤੇ ਔਰਤਾਂ ਦੇ ਹੁਨਰ ਦਾ ਇਕ ਸੁਮੇਲ ਹੈ ਜੋ ਇਨ੍ਹਾਂ ਨੂੰ ਤਿਆਰ ਕਰਦੇ ਹਨ, ਇਨ੍ਹਾਂ ਦਾ ਡਿਜ਼ਾਈਨ ਤਿਆਰ ਕਰਦੇ ਹਨ ਅਤੇ ਇਨ੍ਹਾਂ ਵੱਖ-ਵੱਖ ਤਰ੍ਹਾਂ ਦੇ ਵਧੀਆ ਉਤਪਾਦਾਂ ਨੂੰ ਤਿਆਰ ਕਰਦੇ ਹਨ।