ਸ਼੍ਰੀਲੰਕਾ ਬੰਬ ਧਮਾਕਿਆਂ ਸੰਬੰਧੀ ਪਹਿਲਾਂ ਤੋਂ ਜਾਣਕਾਰੀ ਹੋਣ ਤੋਂ ਅਮਰੀਕਾ ਦਾ ਇਨਕਾਰ

04/24/2019 3:38:02 PM

ਕੋਲੰਬੋ — ਅਮਰੀਕਾ ਦੇ ਰਾਜਦੂਤ ਨੇ ਇਸ ਗੱਲ ਨੂੰ ਇਨਕਾਰ ਕਰ ਦਿੱਤਾ ਹੈ ਕਿ ਉਨ੍ਹਾਂ ਦੇ ਦੇਸ਼ ਨੇ ਸ਼੍ਰੀਲੰਕਾ 'ਚ ਐਤਵਾਰ ਦੇ ਦਿਨ ਈਸਟਰ ਤਿਉਹਾਰ ਦੇ ਮੌਕੇ 'ਤੇ ਹੋਏ ਬੰਬ ਧਮਾਕਿਆਂ ਦੀ ਪਹਿਲਾਂ ਤੋਂ ਕੋਈ ਸੂਚਨਾ ਕੋਲੰਬੋ ਸਰਕਾਰ ਨੂੰ ਨਹੀਂ ਦਿੱਤੀ ਸੀ। ਅਮਰੀਕੀ ਰਾਜਦੂਤ ਅਲੀਨਾ ਟੇਪਲਿਟਜ ਨੇ CNN TV ਨੂੰ ਕਿਹਾ, 'ਇਨ੍ਹਾਂ ਹਮਲਿਆਂ ਨੂੰ ਲੈ ਕੇ ਸਾਡੇ ਕੋਲ ਕੋਈ ਜਾਣਕਾਰੀ ਨਹੀਂ ਸੀ।'

ਗਿਰਜਾਘਰਾਂ ਅਤੇ ਹੋਟਲਾਂ 'ਚ ਹੋਏ ਲੜੀਵਾਰ ਧਮਾਕਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 359 ਹੋ ਗਈ ਹੈ। ਇਨ੍ਹਾਂ ਮ੍ਰਿਤਕਾਂ ਵਿਚ 4 ਅਮਰੀਕੀ ਵੀ ਸ਼ਾਮਲ ਹਨ। ਉਨ੍ਹਾਂ ਨੇ CNN ਨਾਲ ਗੱਲਬਾਤ ਦੌਰਾਨ ਕਿਹਾ, ' ਮੈਂ ਦੂਜਿਆਂ ਬਾਰੇ ਨਹੀਂ ਕਹਿ ਸਕਦੀ, ਮੈਨੂੰ ਨਹੀਂ ਪਤਾ ਕਿ ਸ਼੍ਰੀਲੰਕਾ ਸਰਕਾਰ ਕੋਲ ਸੂਚਨਾ ਦਾ ਕੀ ਸਰੋਤ ਹੈ। ਮੈਂ ਸਿਰਫ ਇੰਨਾ ਦੱਸ ਸਕਦੀ ਹਾਂ ਕਿ ਸਾਡੇ ਕੋਲ ਪਹਿਲਾਂ ਤੋਂ ਕੋਈ ਜਾਣਕਾਰੀ ਨਹੀਂ ਸੀ।' ਟੇਪਲਿਟਜ਼ ਨੇ ਕਿਹਾ, 'ਸ਼੍ਰੀਲੰਕਾ ਸਰਕਾਰ ਨੇ ਖੁਫਿਆ ਜਾਣਕਾਰੀ ਇਕੱਠੀ ਕਰਨ ਅਤੇ ਸੂਚਨਾ ਸਾਂਝੀ ਕਰਨ 'ਚ ਕਮੀ(ਖਰਾਬੀ) ਦੀ ਗੱਲ ਸਵੀਕਾਰ ਕੀਤੀ ਹੈ। ਸ਼੍ਰੀਲੰਕਾ ਸਰਕਾਰ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਸੰਭਾਵੀ ਹਮਲਿਆਂ ਬਾਰੇ 'ਚ ਮਿਲੀ ਚਿਤਾਵਨੀ ਉੱਚ ਮੰਤਰੀਆਂ ਤੱਕ ਕਿਉਂ ਨਹੀਂ ਪਹੁੰਚੀ।