ਯੂਕ੍ਰੇਨ ਨੂੰ 20 ਕਰੋੜ ਡਾਲਰ ਦੀ ਰੱਖਿਆ ਸਹਾਇਤਾ ਮੁਹੱਈਆ ਕਰਵਾਏਗਾ ਅਮਰੀਕਾ

07/21/2018 8:35:56 PM

ਵਾਸ਼ਿੰਗਟਨ— ਅਮਰੀਕਾ ਦੇ ਰੱਖਿਆ ਵਿਭਾਗ ਨੇ ਕਿਹਾ ਕਿ ਉਹ ਯੂਕ੍ਰੇਨ ਨੂੰ 20 ਕਰੋੜ ਡਾਲਰ ਦੀ ਰਾਸ਼ੀ ਮੁਹੱਈਆ ਕਰਵਾਏਗਾ ਤਾਂ ਕਿ ਪ੍ਰਭਾਵਿਤ ਇਸ ਦੇਸ਼ ਨੂੰ ਫੌਜੀ ਰੱਖਿਆ ਸਮਰਥਾਵਾਂ ਵਧਾਉਣ 'ਚ ਮਦਦ ਮਿਲ ਸਕੇ। ਇਹ ਰਾਸ਼ੀ ਪੈਂਟਾਗਨ ਵਲੋਂ ਯੂਕ੍ਰੇਨ ਨੂੰ ਦਿੱਤੀ ਜਾ ਰਹੀ ਲੜੀਵਾਰ ਸਹਾਇਤਾ ਦਾ ਹਿੱਸਾ ਹੈ, ਜੋ ਕਿ 2014 ਤੋਂ ਇਕ ਅਰਬ ਤੋਂ ਜ਼ਿਆਦਾ ਹੋ ਗਈ ਹੈ।
ਯੂਕ੍ਰੇਨ ਆਪਣੇ ਰੂਸੀ ਭਾਸ਼ੀ ਪੂਰਬੀ ਖੇਤਰਾਂ ਦੋਨੇਤਸ ਤੇ ਲੁਗਾਂਸਕ 'ਚ ਵੱਖਵਾਦੀ ਉਗਰਵਾਦ ਦੇ ਖਿਲਾਫ ਲੜ ਰਿਹਾ ਹੈ। ਪੈਂਟਾਗਨ ਨੇ ਆਪਣੇ ਇਕ ਬਿਆਨ 'ਚ ਕਿਹਾ ਕਿ ਇਸ ਰਾਸ਼ੀ ਨਾਲ ਉਪਕਰਨ ਮੁਹੱਈਆ ਹੋਣਗੇ, ਜਿਸ ਨਾਲ ਕਿ ਯੂਕ੍ਰੇਨ 'ਚ ਚੱਲ ਰਹੀ ਸਿਖਲਾਈ ਤੇ ਸੰਚਾਲਾਤਮਕ ਲੋੜਾਂ ਨੂੰ ਬਲ ਮਿਲੇਗਾ। ਇਹ ਐਲਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਾਲ ਬੈਠਕ ਤੋਂ ਕੁਝ ਦਿਨ ਬਾਅਦ ਕੀਤਾ ਗਿਆ ਹੈ।